November 13, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ਅਤੇ ਹਰਿਆਣਾ ਵਿੱਚ ਸੀਤ ਲਹਿਰ ਦਾ ਪ੍ਰਕੋਪ ਜਾਰੀ

ਪੰਜਾਬ ਅਤੇ ਹਰਿਆਣਾ ਵਿੱਚ ਸੀਤ ਲਹਿਰ ਦਾ ਪ੍ਰਕੋਪ ਜਾਰੀ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਵਿੱਚ ਸੋਮਵਾਰ ਨੂੰ ਸੀਤ ਲਹਿਰ ਦਾ ਪ੍ਰਭਾਵ ਬਣਿਆ ਰਿਹਾ, ਹਾਲਾਂਕਿ ਦੋਵਾਂ ਰਾਜਾਂ ਦੇ ਕਈ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਉੱਪਰ ਦਰਜ ਕੀਤਾ ਗਿਆ। ਸਥਾਨਕ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਰਿਹਾ, ਜੋ ਕਿ ਆਮ ਨਾਲੋਂ ਛੇ ਡਿਗਰੀ ਜ਼ਿਆਦਾ ਹੈ, ਜਦਕਿ ਲੁਧਿਆਣਾ ਵਿੱਚ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਦੇ ਹੋਰਨਾਂ ਸ਼ਹਿਰਾਂ ਵਿੱਚ ਪਟਿਆਲਾ 9.4 ਡਿਗਰੀ, ਪਠਾਨਕੋਟ 9 ਡਿਗਰੀ, ਬਠਿੰਡਾ 9.8 ਡਿਗਰੀ, ਫਰੀਦਕੋਟ 8.8 ਡਿਗਰੀ ਅਤੇ ਗੁਰਦਾਸਪੁਰ 7.4 ਡਿਗਰੀ ਸੈਲਸੀਅਸ ਦੇ ਨਾਲ ਠੰਢ ਦੀ ਲਪੇਟ ਵਿੱਚ ਰਹੇ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਰਿਹਾ।

ਹਰਿਆਣਾ ਦੀ ਗੱਲ ਕਰੀਏ ਤਾਂ ਅੰਬਾਲਾ ਵਿੱਚ 10 ਡਿਗਰੀ, ਹਿਸਾਰ ਵਿੱਚ 8.9 ਡਿਗਰੀ ਅਤੇ ਕਰਨਾਲ ਵਿੱਚ 9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਜ਼ਿਆਦਾ ਹੈ। ਇਸ ਤੋਂ ਇਲਾਵਾ ਨਾਰਨੌਲ ਵਿੱਚ 6 ਡਿਗਰੀ, ਰੋਹਤਕ ਵਿੱਚ 10 ਡਿਗਰੀ, ਭਿਵਾਨੀ ਵਿੱਚ 7 ਡਿਗਰੀ ਅਤੇ ਸਿਰਸਾ ਵਿੱਚ 9.6 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਕੜਾਕੇ ਦੀ ਠੰਢ ਜਾਰੀ ਰਹੀ।

Related posts

ਹਰਿਆਣਾ ਦੇ ਸੀਐੱਮ ‘ਤੇ ਟਿੱਪਣੀ ਦਾ ਮਾਮਲਾ: ਕੇਵਲ ਢਿੱਲੋਂ ਨੇ ਭਗਵੰਤ ਮਾਨ ਤੋਂ ਮੰਗੀ ਮੁਆਫ਼ੀ

Current Updates

ਨੀਰਜ ਚੋਪੜਾ ਤੇ ਅਰਸ਼ਦ ਨਦੀਮ ਭਲਕੇ ਹੋਣਗੇ ਆਹਮੋ-ਸਾਹਮਣੇ

Current Updates

ਜਗਮਗ ਹੋਈ ਤੇਜ਼ਬਾਗ ਕਲੋਨੀ ਦੀ ਮੁੱਖ ਸੜਕ ਚੇਅਰਮੈਨ ਤੇਜਿੰਦਰ ਮਹਿਤਾ ਨੇ ਵਰਕਰ ਹੱਥੋਂ ਕਰਵਾਇਆ 55 ਸਟਰੀਟ ਲਾਈਟਾਂ ਦਾ ਸਵਿੱਚ ਔਨ

Current Updates

Leave a Comment