ਪਟਿਆਲਾ- ਅੱਜ ਮਿਤੀ 10—12—2025 ਦਿਨ ਬੁੱਧਵਾਰ ਨੂੰ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਰਜਿ: ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਮੱਥੁਰਾ ਕਾਲੋਨੀ ਪਟਿਆਲਾ ਤੇ ਅੱਜ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਗਿਆ। ਜਿਸ ਵਿੱਚ ਜਰੂਰਤਮੰਦ ਲੜਕੇ—ਲੜਕੀਆਂ ਦਾ ਵਿਆਹ ਅਤੇ ਹੋਰ ਧਾਰਮਿਕ ਕੰਮ ਕਾਰ ਹੋ ਸਕਦੇ ਹਨ। ਇਹ ਧਰਮਸ਼ਾਲਾ ਸਭ ਦੀ ਸਾਂਝੀ ਧਰਮਸ਼ਾਲਾ ਹੈ। ਧਰਮਸ਼ਾਲਾ ਬਨਣ ਨਾਲ ਇਸਦੇ ਨਾਲ ਲੱਗਦੀਆਂ ਕਲੋਨੀ ਵਾਲਿਆਂ ਨੂੰ ਬਹੁਤ ਸਾਲਾਂ ਤੋਂ ਉਮੀਦ ਸੀ ਜ਼ੋ ਅੱਜ ਇਸਦਾ ਨੀਂਹ ਪੱਥਰ ਸ੍ਰ. ਅਜੀਤ ਪਾਲ ਸਿੰਘ ਕੋਹਲੀ ਪਟਿਆਲਾ ਸ਼ਹਿਰੀ ਅਤੇ ਸ੍ਰ. ਰਣਜੀਤ ਸਿੰਘ ਚੰਢੋਕ ਐਮ.ਸੀ. ਵਾਰਡ ਨੰਬਰ 32, ਤਜਿੰਦਰ ਮਹਿਤਾ ਜੀ, ਮੇਅਰ ਕੁੰਦਨ ਗੋਗੀਆ, ਇੰਪਰੂਵਮੈਂਟ ਟਰੱਸਟ ਦੇ ਚੇਅਰਮੇਨ ਮੇਘ ਚੰਦ ਸ਼ੇਰਮਾਜਰਾ ਆਦਿ ਦੇ ਕਰ ਕਮਲਾ ਨਾਲ ਕੀਤਾ ਗਿਆ। ਅੱਜ ਮੱਥੁਰਾ ਕਾਲੋਨੀ ਵਾਲਿਆਂ ਨੇ ਸੁਧਾਰ ਸਭਾ ਦੀ ਤਾਰੀਫਾਂ ਦੇ ਪੁੱਲ ਬੰਨੇ ਜ਼ੋ ਕਈ ਸਾਲਾਂ ਵਿੱਚ ਜਿਹੜੇ ਕੰਮ ਨਹੀਂ ਹੋਏ ਸਨ ਉਹ ਕੰਮ ਸੁਧਾਰ ਸਭਾ ਨੇ 25 ਮਹੀਨਿਆਂ ਵਿੱਚ ਕਰ ਦਿਖਾਏ ਹਨ, ਧਰਮਸ਼ਾਲਾ ਵਿੱਚ ਕੋਈ ਵੀ ਭਗਤ ਸੁੱਖ—ਦੁੱਖ ਵਿੱਚ ਪਾਠ ਕਰਵਾ ਸਕਦਾ ਹੈ। ਇਸ ਮੌਕੇ ਸੁਧਾਰ ਸਭਾ ਦੇ ਸਰਪ੍ਰਸਤ ਸਤਨਾਮ ਹਸੀਜਾ, ਚੇਅਰਮੈਨ ਰਣਬੀਰ ਸਿੰਘ, ਵਾਇਸ ਚੇਅਰਮੈਨ ਹਰੀ ਸਿੰਘ, ਪ੍ਰਧਾਨ ਮਿਠੁਨ ਕੁਮਾਰ, ਜਨਰਲ ਸਕੱਤਰ ਦਲੀਪ ਸਿੰਘ, ਖਜਾਨਚੀ ਪੂਰਨ, ਵਾਇਸ ਖਜਾਨਚੀ ਮਦਨ ਗੋਪਾਲ, ਪ੍ਰਭਜੋਤ ਸਿੰਘ ਚੱਢਾ, ਜ਼ਸਵਿੰਦਰ ਸਿੰਘ, ਤਰਸੇਮ ਵਰਮਾ, ਸੁਰਿੰਦਰ ਕੁਮਾਰ ਪਾਠਕ, ਰਾਮ ਲਾਲ ਗਾਇਲ, ਕੇਦਾਰ ਨਾਥ ਗੋਇਲ, ਲੱਕੀ, ਬੋਨੀ, ਕਾਲੂ, ਵਿੱਕੀ ਪੇਂਟਰ, ਰਾਜੇਸ਼ ਕੁਮਾਰ, ਅਜੇ ਸੇਵਾਦਾਰ, ਨੋਨੀ ਜੇ.ਸੀ.ਬੀ., ਗੁਰਪ੍ਰੀਤ ਸਿੰਘ, ਆਦਿ ਹਾਜਰ ਸਨ
previous post
next post
