December 27, 2025
ਖਾਸ ਖ਼ਬਰਰਾਸ਼ਟਰੀ

ਮੋਦੀ ਲੋਕ ਮੁੱਦਿਆਂ ’ਤੇ ਚਰਚਾ ਨਹੀਂ ਕਰਦੇ: ਰਾਹੁਲ

ਮੋਦੀ ਲੋਕ ਮੁੱਦਿਆਂ ’ਤੇ ਚਰਚਾ ਨਹੀਂ ਕਰਦੇ: ਰਾਹੁਲ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਅੱਜ ਸੰਸਦ ਭਵਨ ਕੰਪਲੈਕਸ ’ਚ ਐੱਸ ਆਈ ਆਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਚੋਣ ਸੁਧਾਰਾਂ ਬਾਰੇ ਚਰਚਾ ਦੀ ਮੰਗ ਕੀਤੀ।ਸ੍ਰੀ ਰਾਹੁਲ ਗਾਂਧੀ ਨੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਸੰਸਦ ਭਾਰਤ ਦੇ ਲੋਕਾਂ ਦੀ ਹੈ ਪਰ ਉਹ ਲੋਕਾਂ ਦੀ ਭਲਾਈ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕਰਨ ਤੋਂ ਲਗਾਤਾਰ ‘ਟਾਲਾ ਵੱਟਦੇ’ ਹਨ। ਉਨ੍ਹਾਂ ਰੋਸ ਪ੍ਰਦਰਸ਼ਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪੋਸਟ ’ਚ ਕਿਹਾ, ‘‘ਲੋਕਤੰਤਰ ’ਚ ਵੋਟ ਦੇ ਅਧਿਕਾਰ ਨਾਲੋਂ ਵੱਡਾ ਲੋਕ ਹਿੱਤ ਦਾ ਮੁੱਦਾ ਹੋਰ ਕੀ ਹੋ ਸਕਦਾ ਹੈ?’’

ਇੰਡੀਆ ਗੱਠਜੋੜ ਵੱਲੋਂ ਐੱਸ ਆਈ ਆਰ ਖ਼ਿਲਾਫ਼ ਸੰਸਦ ਭਵਨ ਦੇ ਬਾਹਰ ਰੋਸ ਮੁਜ਼ਾਹਰੇ ਦੌਰਾਨ ਸ੍ਰੀ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਮੰਗ ਹੈ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਸੰਸਦ ’ਚ ਐੱਸ ਆਈ ਆਰ ਬਾਰੇ ਗੰਭੀਰ ਚਰਚਾ ਹੋਵੇ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਹਰ ਨਾਗਰਿਕ ਦਾ ਅਧਿਕਾਰ ਵੋਟ ਨਾਲ ਜੁੜਿਆ ਹੋਇਆ ਹੈ ਅਤੇ ਐੱਸ ਆਈ ਆਰ ਸਪੱਸ਼ਟ ਤੌਰ ’ਤੇ ਗਰੀਬਾਂ ਤੇ ਬਹੁਜਨ ਭਾਈਚਾਰੇ ਦੀਆਂ ਵੋਟਾਂ ਕੱਟਣ ਤੇ ਚੋਣਾਂ ਨੂੰ ਇਕਪਾਸੜ ਬਣਾਉਣ ਦਾ ਹਥਿਆਰ ਹੈ।’’

ਰੋਸ ਮੁਜ਼ਾਹਰੇ ’ਚ ਸ਼ਾਮਲ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਅਤੇ ਚੋਣ ਕਮਿਸ਼ਨ ਮਿਲ ਕੇ ਐੱਸ ਆਈ ਆਰ ਰਾਹੀਂ ‘ਵੋਟ ਚੋਰੀ’ ਕਰ ਰਹੇ ਹਨ। ਉਨ੍ਹਾਂ ਐਕਸ ’ਤੇ ਲਿਖਿਆ, ‘‘ਇਹ ਸਾਡੇ ਲੱਖਾਂ ਦਲਿਤਾਂ, ਪੱਛੜੇ, ਆਦਿਵਾਸੀਆਂ ਅਤੇ ਵਾਂਝੇ ਭੈਣ-ਭਰਾਵਾਂ ਤੋਂ ਵੋਟ ਦਾ ਅਧਿਕਾਰ ਖੋਹਣ ਦੀ ਕੋਸ਼ਿਸ਼ ਹੈ। ਕਿੰਨੇ ਹੀ ਸਵਾਲ ਉਠਾਏ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਕਿਸੇ ਦਾ ਜਵਾਬ ਨਹੀਂ ਦੇ ਰਿਹਾ ਤੇ ਸਰਕਾਰ ਸ਼ਰ੍ਹੇਆਮ ਕਮਿਸ਼ਨ ਦਾ ਬਚਾਅ ਕਰ ਰਹੀ ਹੈ।’’ ਰੋਸ ਮੁਜ਼ਾਹਰੇ ’ਚ ਡੀ ਐੱਮ ਕੇ ਦੀ ਸੰਸਦ ਮੈਂਬਰ ਕੇ ਕਨੀਮੋੜੀ ਤੇ ਟੀ ਆਰ ਬਾਲੂ, ਸੀ ਪੀ ਆਈ (ਐੱਮ) ਦੇ ਜੌਹਨ ਬ੍ਰਿਟਸ ਤੋਂ ਇਲਾਵਾ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਦੇ ਆਗੂ ਸ਼ਾਮਲ ਹੋਏ।

Related posts

ਕੈਨੇਡਾ ਵੱਲੋਂ ਪਰਿਵਾਰ ਮਿਲਨ ਪ੍ਰੋਗਰਾਮ ’ਤੇ ਰੋਕ

Current Updates

ਨਿੱਜਰ ਨੇ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ, ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆਂ ਨਵੇਂ ਮੰਤਰੀ ਵਜੋਂ ਲੈਣਗੇ ਹਲਫ਼

Current Updates

ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

Current Updates

Leave a Comment