December 27, 2025
ਖਾਸ ਖ਼ਬਰਪੰਜਾਬਰਾਸ਼ਟਰੀ

ਪੰਜ ਦਿਨਾਂ ਬਾਅਦ ਸਮਾਪਤ ਹੋਈ ਟਰਾਂਸਪੋਰਟ ਕਾਮਿਆਂ ਦੀ ਹੜਤਾਲ !

ਪੰਜ ਦਿਨਾਂ ਬਾਅਦ ਸਮਾਪਤ ਹੋਈ ਟਰਾਂਸਪੋਰਟ ਕਾਮਿਆਂ ਦੀ ਹੜਤਾਲ !

ਪਟਿਆਲਾ- ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਪੀਆਰਟੀਸੀ ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ 28 ਨਵੰਬਰ ਤੋਂ ਸ਼ੁਰੂ ਕੀਤੀ ਗਈ ਰਾਜ ਵਿਆਪੀ ਹੜਤਾਲ ਅੱਜ ਪੰਜਵੇਂ ਦਿਨ ਸਮਾਪਤ ਕਰ ਦਿੱਤੀ ਗਈ। ਇਸ ਸਬੰਧੀ ਭਾਵੇਂ ਸਮਝੌਤਾ ਤਾਂ 30 ਨਵੰਬਰ ਦੀ ਸ਼ਾਮ ਨੂੰ ਹੀ ਹੋ ਗਿਆ ਸੀ, ਪ੍ਰੰਤੂ ਸਰਕਾਰ ਅਤੇ ਯੂਨੀਅਨ ਦੇ ਦਰਮਿਆਨ ਇੱਕ ਕਸੂਤਾ ਪੇਸ਼ ਫਸ ਗਿਆ ਸੀ। ਸਰਕਾਰ ਦਾ ਕਹਿਣਾ ਸੀ ਕਿ ਪਹਿਲਾਂ ਵਰਕਰ ਡਿਊਟੀਆਂ ਜੁਆਇਨ ਕਰਨ ਫੇਰ ਬਹਾਲ ਕਰਾਂਗੇ ਤੇ ਯੂਨੀਅਨ ਦਾ ਕਹਿਣਾ ਸੀ ਕਿ ਪਹਿਲਾਂ ਬਹਾਲੀ ਅਤੇ ਰਿਹਾਈ ਹੋਵੇ ਉਸ ਤੋਂ ਬਾਅਦ ਉਹ ਡਿਊਟੀ ਜੁਆਇਨ ਕਰਨਗੇ ਇਸ ਤਰ੍ਹਾਂ ਅੱਜ ਦੋਵਾਂ ਧਿਰਾਂ ਨੇ ਕੋਈ ਵਿਚਕਾਰਲਾ ਰਾਹ ਕੱਢਦਿਆਂ, ਦੁਪਹਿਰ 1 ਵਜੇ ਹੜਤਾਲ ਖ਼ਤਮ ਕਰ ਦਿੱਤੀ। ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਹੜਤਾਲ ਵਾਪਸੀ ਦਾ ਰਸਮੀ ਐਲਾਨ ਕੀਤਾ ਹੈ। ਦੂਜੇ ਪਾਸੇ ਪੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਨੇ ਵੀ ਹੜਤਾਲ ਵਾਪਸ ਹੋਣ ਦੀ ਪੁਸ਼ਟੀ ਕੀਤੀ ਹੈ।

ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਅੱਤਲ ਵਰਕਰਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਪ੍ਰੰਤੂ ਜੇਲਾਂ ਵਿੱਚ ਬੰਦ ਵਰਕਰਾਂ ਦੀ ਰਿਹਾਈ ’ਤੇ ਅਜੇ ਸਮਾਂ ਲੱਗ ਸਕਦਾ ਹੈ। ਉੰਝ ਹੜਤਾਲ ਵਾਪਸੀ ਤੋਂ ਬਾਅਦ ਵਰਕਰਾਂ ਨੇ ਡਿਊਟੀਆਂ ਸੰਭਾਲ ਲਈਆਂ ਤੇ 100 ਫੀਸਦੀ ਬੱਸਾਂ ਮੁੜ ਤੋਂ ਸੜਕਾਂ ਤੇ ਚੱਲ ਪਈਆਂ ਜਿਸ ਉਪਰੰਤ ਲੋਕਾਂ ਨੇ ਸੁੱਖ ਦਾ ਸਾਂ ਲਿਆ ਕਿਉਂਕਿ ਹੜਤਾਲ ਕਾਰਨ ਪੰਜ ਦਿਨਾਂ ਤੋਂ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Related posts

ਟਰੰਪ ਤੇ ਇਜ਼ਰਾਈਲ ਵੱਲੋਂ ‘ਤਹਿਰਾਨ ਖ਼ਾਲੀ ਕਰਨ’ ਲਈ ਕਹਿਣ ਪਿੱਛੋਂ ਭਾਰਤ ਨੇ ਉਥੋਂ ਵਿਦਿਆਰਥੀ ਬਾਹਰ ਕੱਢੇ

Current Updates

ਪ੍ਰਧਾਨ ਮੰਤਰੀ ਨੇ 5800 ਕਰੋੜ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ,ਜਾਰੀ ਕੀਤਾ ਸਿੱਕਾ ਤੇ ਡਾਕ ਟਿਕਟ

Current Updates

ਸ਼ੁਰੂਆਤੀ ਸੁਸਤੀ ਮਗਰੋਂ ਸ਼ੇਅਰ ਬਜ਼ਾਰ ਚੜ੍ਹਿਆ

Current Updates

Leave a Comment