December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਸਿੱਖ ਜਥੇ ’ਚੋਂ ਲਾਪਤਾ ਸਰਬਜੀਤ ਕੌਰ ਪਾਕਿਸਤਾਨ ’ਚ ਬਣੀ ‘ਨੂਰ ਹੁਸੈਨ’

ਸਿੱਖ ਜਥੇ ’ਚੋਂ ਲਾਪਤਾ ਸਰਬਜੀਤ ਕੌਰ ਪਾਕਿਸਤਾਨ ’ਚ ਬਣੀ 'ਨੂਰ ਹੁਸੈਨ'

ਅੰਮ੍ਰਿਤਸਰ- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਹਿੱਸੇ ਵਜੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਿਆਂ ਦੇ ਦੌਰੇ ਦੌਰਾਨ ਲਾਪਤਾ ਹੋਣ ਹੋ ਗਈ ਹੈ। ਪਰ ਪਾਕਿਸਤਾਨ ਤੋਂ ਤਾਜ਼ਾ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਇਸਲਾਮ ਕਬੂਲ ਕਰਦਿਆਂ ਆਪਣਾ ਨਾਮ ਨੂਰ ਹੁਸੈਨ ਕਰ ਲਿਆ ਹੈ ਅਤੇ ਉਸ ਦਾ ਨਿਕਾਹ ਹੋ ਗਿਆ ਹੈ। ਸ਼ੇਖੂਪੁਰਾ ਦੀ ਇੱਕ ਮਸਜਿਦ ਨੇ ਕਥਿਤ ਤੌਰ ’ਤੇ ਉਸ ਦੀ ਸਹਿਮਤੀ ਦਾ ਹਵਾਲਾ ਦਿੰਦੇ ਹੋਏ ਨਿਕਾਹ ਸਰਟੀਫਿਕੇਟ ਜਾਰੀ ਕੀਤਾ ਹੈ। ਹਾਲਾਂਕਿ ਮੁੱਢਲੀ ਰਿਪੋਰਟਾਂ ਦੌਰਾਨ ‘ਟ੍ਰਿਬਿਊਨ ਸਮੂਹ’ ਅਜੇ ਦਸਤਾਵੇਜ਼ ਦੀ ਪ੍ਰਮਾਣਿਕਤਾ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕਰਦਾ ਹੈ।

ਕਪੂਰਥਲਾ ਦੀ ਰਹਿਣ ਵਾਲੀ 52 ਸਾਲਾ ਸਰਬਜੀਤ 4 ਨਵੰਬਰ ਨੂੰ 1,900 ਤੋਂ ਵੱਧ ਸਿੱਖ ਸ਼ਰਧਾਲੂਆਂ ਨਾਲ ਵਾਹਗਾ-ਅਟਾਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਗਈ ਸੀ। ਇਹ ਜਥਾ 10 ਦਿਨਾਂ ਦੇ ਦੌਰੇ ਤੋਂ ਬਾਅਦ 13 ਨਵੰਬਰ ਨੂੰ ਭਾਰਤ ਪਰਤਿਆ ਸੀ, ਪਰ ਸਰਬਜੀਤ ਕੌਰ ਉਨ੍ਹਾਂ ਦੇ ਨਾਲ ਵਾਪਸ ਨਹੀਂ ਆਈ। ਕਥਿਤ ਤੌਰ ‘ਤੇ ਵਾਇਰਲ ਹੋਏ ਇੱਕ ਉਰਦੂ ਨਿਕਾਹਨਾਮੇ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਲਾਹੌਰ ਤੋਂ ਲਗਪਗ 56 ਕਿਲੋਮੀਟਰ ਦੂਰ ਸ਼ੇਖੂਪੁਰਾ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ ਹੈ।

ਪਾਕਿਸਤਾਨ ਜਾਣ ਤੋਂ ਪਹਿਲਾਂ ਸਬਰਜੀਤ ਕੌਰ ਅਮਾਨੀਪੁਰ ਵਿੱਚ ਆਪਣੇ ਪਤੀ ਕਰਨੈਲ ਸਿੰਘ ਦੇ ਘਰ ਰਹਿ ਰਹੀ ਸੀ, ਜੋ ਲਗਪਗ ਤਿੰਨ ਦਹਾਕਿਆਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਉਸ ਦੇ ਪਹਿਲੇ ਵਿਆਹ ਤੋਂ ਦੋ ਪੁੱਤਰ ਹਨ। ਇਸ ਦੌਰਾਨ ਕਪੂਰਥਲਾ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਸਰਬਜੀਤ ਖਿਲਾਫ਼ ਤਿੰਨ ਅਪਰਾਧਿਕ ਮਾਮਲੇ ਦਰਜ ਹਨ — ਦੋ ਕਪੂਰਥਲਾ ਸਿਟੀ ਅਤੇ ਇੱਕ ਬਠਿੰਡਾ ਦੇ ਕੋਟ ਫੱਤਾ ਵਿੱਚ — ਜੋ ਮੁੱਖ ਤੌਰ ‘ਤੇ ਧੋਖਾਧੜੀ ਨਾਲ ਸਬੰਧਤ ਹਨ। ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਪਿਛੋਕੜ ਅਤੇ ਇਨ੍ਹਾਂ ਮਾਮਲਿਆਂ ਦੇ ਵੇਰਵਿਆਂ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ।

ਸਥਾਨਕ ਸੂਤਰਾਂ ਨੇ ਉਸ ਦੇ ਯਾਤਰਾ ਦਸਤਾਵੇਜ਼ਾਂ ਵਿੱਚ ਵੀ ਅੰਤਰ ਹੋਣ ਦਾ ਸੰਕੇਤ ਦਿੱਤਾ ਹੈ। ਸਰਬਜੀਤ ਕੌਰ ਦੇ ਪਾਸਪੋਰਟ ਵਿੱਚ ਉਸ ਦੇ ਪਤੀ ਦੀ ਥਾਂ ਉਸ ਦੇ ਪਿਤਾ ਦਾ ਨਾਂ ਅਤੇ ਮਲੋਟ, ਮੁਕਤਸਰ ਦਾ ਪਤਾ ਦਰਜ ਹੈ। ਰਿਪੋਰਟ ਮੁਤਾਬਕ ਉਸ ਨੇ ਪਾਕਿਸਤਾਨ ਵਿੱਚ ਦਾਖਲ ਹੋਣ ਵੇਲੇ ਇਮੀਗ੍ਰੇਸ਼ਨ ਫਾਰਮ ’ਤੇ ਆਪਣੀ ਨਾਗਰਿਕਤਾ ਜਾਣਕਾਰੀ ਜਾਂ ਪਾਸਪੋਰਟ ਨੰਬਰ ਨਹੀਂ ਦਿੱਤਾ।

ਤਲਵੰਡੀ ਚੌਧਰੀਆਂ ਦੇ ਐਸ.ਐਚ.ਓ. ਨਿਰਮਲ ਸਿੰਘ ਨੇ ਦੱਸਿਆ ਕਿ ਕੌਰ “ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਪਰ ਵਾਪਸ ਨਹੀਂ ਪਰਤੀ।” ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕਿ ਉਸ ਦੇ ਮਾਮਲਿਆਂ ਵਿੱਚ ਅਦਾਲਤੀ ਕਾਰਵਾਈ ਖਤਮ ਹੋ ਚੁੱਕੀ ਹੈ, ਉਸ ਦੇ ਦੋ ਪੁੱਤਰਾਂ — ਲਵਜੋਤ ਸਿੰਘ ਅਤੇ ਨਵਜੋਤ ਸਿੰਘ — ਦੇ ਖਿਲਾਫ਼ ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਕਬੀਰਪੁਰ ਵਿੱਚ ਕੁੱਲ 10 ਅਪਰਾਧਿਕ ਮਾਮਲੇ ਚੱਲ ਰਹੇ ਹਨ। ਕਈ ਮੁਕੱਦਮੇ ਜਾਰੀ ਹਨ ਅਤੇ ਮੰਨਿਆ ਜਾਂਦਾ ਹੈ ਕਿ ਦੋਵੇਂ ਪੁੱਤਰ ਜ਼ਮਾਨਤ ‘ਤੇ ਬਾਹਰ ਹਨ। ਉਨ੍ਹਾਂ ਦਾ ਪਿਤਾ 15 ਸਾਲਾਂ ਤੋਂ ਵੱਧ ਸਮੇਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ। ਜਾਂਚ ਜਾਰੀ ਰਹਿਣ ਕਾਰਨ ਅਮਾਨੀਪੁਰ ਦੇ ਵਸਨੀਕ ਪਰਿਵਾਰ ਬਾਰੇ ਜ਼ਿਆਦਾਤਰ ਚੁੱਪ ਹਨ।

Related posts

ਗ੍ਰੇਟਰ ਨੋਇਡਾ ‘ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚਿਆ ਹੜਕਪ; ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ

Current Updates

ਜ਼ਰੀਨ ਖਾਨ ਨੇ ਔਰਤ ਹਸਤੀਆਂ ਨੂੰ ਆਬਜੈਕਟ ਕਰਨ ਲਈ ਪਾਪਰਾਜ਼ੀ ਨੂੰ ਸੱਦਾ ਦਿੱਤਾ: “ਸਾਡੇ ਚਿਹਰਿਆਂ ‘ਤੇ ਧਿਆਨ ਕੇਂਦਰਿਤ ਕਰੋ, ਸਾਡੇ ਸਰੀਰਾਂ ‘ਤੇ ਨਹੀਂ”

Current Updates

ਟੈਂਪੂ ਟਰੈਵਲਰ ਦੇ ਕੈਂਟਰ ਨਾਲ ਟਕਰਾਉਣ ਕਾਰਨ 5 ਦੀ ਮੌਤ, 24 ਜ਼ਖ਼ਮੀ

Current Updates

Leave a Comment