December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਨੈਸ਼ਨਲ ਅਵਾਰਡੀ ਅਧਿਆਪਕ ਖਿਲਾਫ਼ ਪੋਕਸੋ ਦਾ ਕੇਸ ਰੱਦ

ਨੈਸ਼ਨਲ ਅਵਾਰਡੀ ਅਧਿਆਪਕ ਖਿਲਾਫ਼ ਪੋਕਸੋ ਦਾ ਕੇਸ ਰੱਦ

ਨਾਭਾ- ਨਾਭਾ ਦੇ ਚਰਚਿਤ ਕੇਸ ਵਿੱਚ ਤੇਜ਼ ਰਫ਼ਤਾਰੀ ਕਾਰਵਾਈ ਮਗਰੋਂ ਨੈਸ਼ਨਲ ਐਵਾਰਡੀ ਅਧਿਆਪਕ ਨੂੰ ਪੋਕਸੋ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਅਦਾਲਤ ਵਿੱਚ ਸ਼ਿਕਾਇਤਕਰਤਾ ਵੱਲੋਂ ਆਪਣਾ ਬਿਆਨ ਬਦਲੇ ਜਾਣ ਮਗਰੋਂ ਪੁਲੀਸ ਵੱਲੋਂ ਦਰਜ ਐਫਆਈਆਰ ਰੱਦ ਕਰਨ ਦੀ ਪਟੀਸ਼ਨ ਮਨਜੂਰ ਕਰ ਲਈ ਗਈ। ਦੱਸ ਦਈਏ ਕਿ ਪੰਜ ਮਹੀਨੇ ਪਹਿਲਾਂ ਇੱਕ ਬੱਚੇ ਵੱਲੋਂ ਉਕਤ ਸਰੀਰਕ ਸਿੱਖਿਆ ਦੇ ਅਧਿਆਪਕ ਖਿਲਾਫ਼ ਬਦਫੈਲੀ ਦਾ ਦੋਸ਼ ਲਗਾਇਆ ਗਿਆ ਸੀ ਜਿਸਤੇ ਨਾਭਾ ਕੋਤਵਾਲੀ ਵਿਖੇ ਕੇਸ ਦਰਜ ਕੀਤਾ ਗਿਆ।

ਦੋ ਮਹੀਨੇ ਪਹਿਲਾਂ ਪੁਲੀਸ ਨੇ ਦੋਸ਼ ਝੂਠੇ ਕਰਾਰ ਦਿੰਦੇ ਹੋਏ ਅਦਾਲਤ ਵਿੱਚ ਕੇਸ ਰੱਦ ਕਰਨ ਦੀ ਪਟੀਸ਼ਨ ਦਾਖਲ ਕਰਵਾਈ ਸੀ। ਅਦਾਲਤ ਦੀ ਦੂਜੀ ਤਰੀਕ ’ਤੇ ਹੀ ਸ਼ਿਕਾਇਤਕਰਤਾ ਨੇ ਆਪਣੇ ਨਵੇਂ ਬਿਆਨ ਵਿੱਚ ਦੱਸਿਆ ਕਿ ਉਸਦਾ ਹੋਸਟਲ ਵਿੱਚ ਮਨ ਨਹੀਂ ਲਗਦਾ ਸੀ ਤੇ ਉਕਤ ਅਧਿਆਪਕ ਸਖ਼ਤੀ ਵੀ ਕਰਦਾ ਸੀ। ਜਿਸ ਕਾਰਨ ਕੁਝ ਦੋਸਤਾਂ ਦੇ ਬਹਿਕਾਵੇ ’ਚ ਆਕੇ ਉਸਨੇ ਇਹ ਦੋਸ਼ ਲਗਾ ਦਿੱਤੇ। ਅਦਾਲਤ ਨੇ ਉਕਤ ਬਿਆਨ ਮਨਜੂਰ ਕਰਦੇ ਹੋਏ ਐਫਆਈਆਰ ਰੱਦ ਕਰਨ ਦੀ ਪ੍ਰਵਾਨਗੀ ਦੇ ਦਿੱਤੀ।

Related posts

ਅੰਮ੍ਰਿਤਸਰ: ਸੰਗਠਿਤ ਹਥਿਆਰਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ; ਤਿੰਨ ਕਾਬੂ

Current Updates

ਕੈਨੇਡਾ ਦੀ ਟਰੂਡੋ ਸਰਕਾਰ ਵਿਰੁੱਧ ਟੋਰੀਆਂ ਦਾ ਆਖ਼ਰੀ ਬੇਭਰੋਸਗੀ ਮਤਾ ਵੀ ਠੁੱਸ

Current Updates

ਈਦ ਦਾ ਪਵਿੱਤਰ ਤਿਉਹਾਰ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਤੀਕ : ਅਮਨ ਅਰੋੜਾ

Current Updates

Leave a Comment