December 27, 2025
ਖਾਸ ਖ਼ਬਰਪੰਜਾਬਰਾਸ਼ਟਰੀ

ਡਾ. ਦਵਿੰਦਰ ਕੌਰ ਯਾਦਗਾਰੀ ਸਨਮਾਨ ਨਾਲ ਨਿਵਾਜੇ ਗਏ ਡਾ. ਮੁਜਤਬਾ ਹੁਸੈਨ

ਡਾ. ਦਵਿੰਦਰ ਕੌਰ ਯਾਦਗਾਰੀ ਸਨਮਾਨ ਨਾਲ ਨਿਵਾਜੇ ਗਏ ਡਾ. ਮੁਜਤਬਾ ਹੁਸੈਨ


ਪ੍ਰੇਰਣਾ ਉਤਸਵ 2025 ਬਣਿਆ ਯਾਦਗਾਰ
– ਸੋਹਨਾ ਵਿਖੇ ਆਯੋਜਿਤ ਉਤਸਵ ਵਿੱਚ 15 ਕਿਤਾਬਾਂ ਦਾ ਲੋਕਾਰਪਣ-‘ਮੋਦੀਨਾਮਾ’ ਵੀ ਕੀਤੀ ਰੀਲੀਜ਼

ਪਟਿਆਲਾ- ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਾਂਸਰੀ ਵਾਦਕ ਪਟਿਆਲਾ ਦੇ ਉਸਤਾਦ ਡਾ. ਮੁਜਤਬਾ ਹੁਸੈਨ ਨੂੰ ਪ੍ਰੋਫੈਸਰ ਡਾ. ਦਵਿੰਦਰ ਕੌਰ ਯਾਦਗਾਰੀ ਪ੍ਰੇਰਣਾ ਸਿੱਖਿਆ ਸਨਮਾਨ ਨਾਲ ਨਿਵਾਜਿਆ ਗਿਆ ਹੈ। ਪ੍ਰੇਰਣਾ ਦਰਪਣ ਸਾਹਿਤਿਕ ਅਤੇ ਸੱਭਿਆਚਾਰਕ ਮੰਚ, ਦਿੱਲੀ ਵੱਲੋਂ ਆਯੋਜਿਤ ਸਾਲਾਨਾ ਸਾਹਿਤ ਉਤਸਵ “ਪ੍ਰੇਰਣਾ ਉਤਸਵ 2025” ਦੇ ਮੌਕੇ ’ਤੇ ਹਰਿਆਣਾ ਦੇ ਸੋਹਨਾ ਸਥਿਤ ਭਗਤ ਫਾਰਮ ਹਾਊਸ ਵਿੱਚ ਉਹਨਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ।
“ਪ੍ਰੋਫੈਸਰ ਡਾ. ਦਵਿੰਦਰ ਕੌਰ ਯਾਦਗਾਰੀ ਪ੍ਰੇਰਣਾ ਸਿੱਖਿਆ ਸਨਮਾਨ” ਡਾ. ਕੌਰ ਦੇ ਅਕਾਲ ਚਲਾਣੇ ਉਪਰੰਤ ਇਸ ਵਰ੍ਹੇ ਤੋਂ ਸ਼ੁਰੂ ਕੀਤਾ ਗਿਆ ਹੈ। ਪਹਿਲਾ ਸਨਮਾਨ ਉਨ੍ਹਾਂ ਦੇ ਹੀ ਪੀਐਚ.ਡੀ. ਦੇ ਖੋਜਾਰਥੀ ਡਾ. ਮੁਜਤਬਾ ਹੁਸੈਨ ਨੂੰ ਦਿੱਤਾ ਗਿਆ। ਸਨਮਾਨ ਸਵੀਕਾਰ ਕਰਦੇ ਹੋਏ ਡਾ. ਮੁਜਤਬਾ ਹੁਸੈਨ ਨੇ ਕਿਹਾ ਕਿ ਡਾ. ਦਵਿੰਦਰ ਕੌਰ ਬਹੁਮੁੱਖੀ ਪ੍ਰਤਿਭਾ ਦੇ ਮਾਲਕ ਸਨ। ਸੰਗੀਤ ਅਤੇ ਸਾਹਿਤ ’ਤੇ ਉਨ੍ਹਾਂ ਦੀਆਂ ਲਿਖਤਾਂ ਵਿਦਿਆਰਥੀਆਂ ਲਈ ਬਹੁਤ ਉਪਯੋਗੀ ਹਨ। ਉਨ੍ਹਾਂ ਦੇ ਪਰਿਵਾਰ, ਵਿਦਿਆਰਥੀਆਂ ਅਤੇ ਪ੍ਰਕਾਸ਼ਕਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਨਾਮ ’ਤੇ ਇਕ ਲਾਇਬ੍ਰੇਰੀ ਦੀ ਸਥਾਪਨਾ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਉਪਰੰਤ ਡਾ. ਮੁਜਤਬਾ ਹੁਸੈਨ ਨੇ ‘ਸਾਮਵੇਦ’ ਦੀ ਵਿਆਖਿਆ ਕਰਦੇ ਹੋਏ “ਵੇਣੂਨਾਦ” ਦੀ ਰਾਸ਼ਟਰ ਭਗਤੀ ਭਾਵ ਨਾਲ ਪ੍ਰੇਰਿਤ ਸੰਗੀਤਕ ਪ੍ਰਸਤੁਤੀ ਦਿੱਤੀ। ਜਦੋਂ ਬਾਂਸਰੀ ’ਤੇ ਰਾਸ਼ਟਰਗਾਨ ਅਤੇ “ਵੰਦੇ ਮਾਤਰਮ” ਦੀ ਧੁਨ ਗੂੰਜੀ ਤਾਂ ਸਮੂਚੇ ਸਭਾਗਾਰ ਨੇ ਰਾਸ਼ਟਰ ਭਗਤੀ ਵਿੱਚ ਖੜ੍ਹ ਕੇ ਨਮਨ ਕੀਤਾ।
ਸਮਾਰੋਹ ਵਿੱਚ ਸਾਹਿਤ 24 ਪਬਲਿਕੇਸ਼ਨ ਵੱਲੋਂ ਪ੍ਰਕਾਸ਼ਿਤ ਅਤੇ ਨਮਿਤਾ ਰਾਕੇਸ਼ ਦੁਆਰਾ ਸੰਪਾਦਿਤ ਕ੍ਰਿਤੀ ‘ਮੋਦੀਨਾਮਾ’ ਦਾ ਵਿਮੋਚਨ ਕੀਤਾ ਗਿਆ। ਡਾ. ਹੁਸੈਨ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਵਿਮੋਚਨ ਦੀ ਰਸਮ ਅਦਾ ਕਰਵਾਈ। ਇਹ ਕਿਤਾਬ ਪ੍ਰਧਾਨਮੰਤਰੀ ਨਰਿੰਦਰ ਮੋਦੀ ’ਤੇ ਆਧਾਰਿਤ ਸਾਂਝਾ ਕਾਵਿ ਸੰਗ੍ਰਹਿ ਹੈ। ਇਸ ਅਵਸਰ ’ਤੇ ਕੁੱਲ 15 ਕਿਤਾਬਾਂ ਦਾ ਲੋਕਾਰਪਣ ਅਤੇ 6 ਹੋਰ ਕਿਤਾਬਾਂ ਦੇ ਕਵਰ ਲਾਂਚ ਕੀਤੇ ਗਏ।
ਮੁੱਖ ਮਹਿਮਾਨਾਂ ਵਿੱਚ ਨੀਰਾ ਸ਼ਾਸਤਰੀ, ਅਨਿਲ ਸ਼ਰਮਾ ਜੋਸ਼ੀ, ਅਲਕਾ ਸਿੰਹਾ, ਇੰਦੁ ਗੁਪਤਾ, ਲੋਕੇਸ਼ ਚੌਧਰੀ, ਸੀਮਾ ਚੌਧਰੀ, ਅਨੀਤਾ ਤ੍ਰਿਪਾਠੀ, ਹਿਮਾਂਸ਼ੁ ਸ਼ੇਖਰ ਸ਼ਰਮਾ ਅਤੇ ਪ੍ਰੇਰਣਾ ਦਰਪਣ ਦੇ ਮੁੱਖ ਸਰਪ੍ਰਸਤ ਡਾ. ਸੀ. ਐਮ. ਭਗਤ ਸਮੇਤ ਹੋਰ ਪਤਵੰਤੇ ਲੋਕ ਹਾਜ਼ਰ ਰਹੇ। ਸਮਾਰੋਹ ਦਾ ਸੰਚਾਲਨ ਅਭਿਸ਼ੇਕ ਤਿਵਾਰੀ ਨੇ ਕੀਤਾ, ਜਦਕਿ ਸੰਯੋਜਨ ਦੀ ਜ਼ਿੰਮੇਵਾਰੀ ਸੰਸਥਾ ਦੇ ਸੰਸਥਾਪਕ ਹਰਿਪ੍ਰਕਾਸ਼ ਪਾਂਡੇ ਨੇ ਨਿਭਾਈ।

Related posts

ਭਾਰਤ ਦੀ ਹਵਾਲਗੀ ਬੇਨਤੀ ‘ਤੇ ਅਮਰੀਕਾ ’ਚ ਨੀਰਵ ਮੋਦੀ ਦਾ ਭਰਾ ਗ੍ਰਿਫ਼ਤਾਰ

Current Updates

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਟੌਪਰਾਂ ਦਾ ਸਨਮਾਨ

Current Updates

ਸ਼ੇਅਰ ਬਜ਼ਾਰ ਵਿਚ ਉਤਰਾਅ ਚੜ੍ਹਾਅ ਰਿਹਾ, 26 ਫੀਸਦੀ ਡਿੱਗਿਆ ਇੰਡਸਇੰਡ ਬੈਂਕ

Current Updates

Leave a Comment