December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਅੰਮ੍ਰਿਤਸਰ ਹਵਾਈ ਅੱਡੇ ’ਤੇ ਦੋ ਯਾਤਰੀਆਂ ਕੋਲੋਂ 93.96 ਲੱਖ ਦੇ ਗਹਿਣੇ ਬਰਾਮਦ

ਅੰਮ੍ਰਿਤਸਰ ਹਵਾਈ ਅੱਡੇ ’ਤੇ ਦੋ ਯਾਤਰੀਆਂ ਕੋਲੋਂ 93.96 ਲੱਖ ਦੇ ਗਹਿਣੇ ਬਰਾਮਦ

ਅੰਮ੍ਰਿਤਸਰ- ਡੀਆਰਆਈ ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡ ’ਤੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਯਾਤਰੀਆਂ ਕੋਲੋਂ 800 ਗ੍ਰਾਮ ਤੋਂ ਵੱਧ ਸੋਨੇ ਦੇ ਜ਼ੇਵਰਾਤ ਬਰਾਮਦ ਕੀਤੇ ਹਨ। ਲੁਕਾ ਕੇ ਲਿਆਂਦੇ ਇਨ੍ਹਾਂ ਜ਼ੇਵਰਾਂ ਦੀ ਬਾਜ਼ਾਰ ਵਿੱਚ ਕੀਮਤ ਕਰੀਰ 90 ਲੱਖ ਰੁਪਏ ਤੋਂ ਵੱਧ ਹੈ। ਦੋਵੇਂ ਯਾਤਰੀ ਦੁਬਈ ਤੋਂ ਅੰਮ੍ਰਿਤਸਰ ਦੀ ਯਾਤਰਾ ਦੌਰਾਨ ਆਪਣੇ ਕਾਰਗੋ ਟਰਾਊਜ਼ਰ ਦੀਆਂ ਜੇਬਾਂ ਵਿੱਚ ਵਿਦੇਸ਼ ਤੋਂ ਸੋਨੇ ਦੇ ਗਹਿਣੇ ਛੁਪਾ ਕੇ ਗੈਰ-ਕਾਨੂੰਨੀ ਢੰਗ ਨਾਲ ਲਿਆਏ ਸਨ।

ਦੋਵਾਂ ਯਾਤਰੀਆਂ ਦੀ ਨਿੱਜੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 430.4 ਗ੍ਰਾਮ ਅਤੇ 396.4 ਗ੍ਰਾਮ ਵਜ਼ਨ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ, ਜਿਨ੍ਹਾਂ ਦੀ ਬਾਜ਼ਾਰੀ ਕੀਮਤ ਕ੍ਰਮਵਾਰ 48,95,601 ਅਤੇ 45,00,817 ਰੁਪਏ ਹੈ। ਇਹ ਗਹਿਣੇ ਉਨ੍ਹਾਂ ਪਹਿਨੇ ਹੋਏ ਕਾਰਗੋ ਟਰਾਊਜ਼ਰ ਦੀਆਂ ਜੇਬਾਂ ਵਿੱਚ ਲੁਕਾਏ ਹੋਏ ਸਨ। ਬਰਾਮਦ ਕੀਤੇ ਗਏ ਸੋਨੇ ਦੇ ਗਹਿਣਿਆਂ, ਜਿਨ੍ਹਾਂ ਵਿਚ ਚੇਨਾਂ, ਬਰੇਸਲੇਟ, ਅੰਗੂਠੀਆਂ ਆਦਿ ਸ਼ਾਮਲ ਹਨ, ਨੂੰ ਡੀਆਰਆਈ ਨੇ ਕਸਟਮ ਐਕਟ ਤਹਿਤ ਜ਼ਬਤ ਕਰ ਲਿਆ ਹੈ। ਯਾਤਰੀਆਂ ਤੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਵਿੱਚ ਬਾਜ਼ਾਰ ਵਿੱਚ ਵਿਕਰੀ ਲਈ ਸੋਨੇ ਦੇ ਗਹਿਣਿਆਂ ਦੀ ਤਸਕਰੀ ਕੀਤੀ।

Related posts

ਬਠਿੰਡਾ ਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿੱਚ ਫਿਰ ਮਿਲਿਆ ਨਵਜੰਮਿਆ ਬੱਚਾ

Current Updates

ਪੰਜਾਬ ਸਰਕਾਰ ਨੇ ਖੰਘ ਦੇ ਸੀਰਪ ਦੀ ਵਿਕਰੀ ’ਤੇ ਲਗਾਈ ਪਾਬੰਦੀ

Current Updates

ਡਾ. ਬਲਬੀਰ ਸਿੰਘ ਦੇ ਦਫ਼ਤਰ ਕੋਲ ਪੁਲਸ ਮੁਲਾਜ਼ਮ ਦੀ ਕਾਰ ਤੇ ਡਿੱਗੀ ਕੰਧ

Current Updates

Leave a Comment