December 1, 2025
ਖਾਸ ਖ਼ਬਰਰਾਸ਼ਟਰੀ

ਹਾਂਗਕਾਂਗ ਜਾਣ ਵਾਲੀ ਉਡਾਣ ਹਵਾਈ ਅੱਡੇ ’ਤੇ ਹੰਗਾਮੀ ਹਾਲਤ ’ਚ ਉੱਤਰੀ

ਹਾਂਗਕਾਂਗ ਜਾਣ ਵਾਲੀ ਉਡਾਣ ਹਵਾਈ ਅੱਡੇ ’ਤੇ ਹੰਗਾਮੀ ਹਾਲਤ ’ਚ ਉੱਤਰੀ

ਅਹਿਮਦਾਬਾਦ- ਕਤਰ ਦੀ ਅੱਜ ਹਾਂਗਕਾਂਗ ਜਾਣ ਵਾਲੀ ਇੱਕ ਉਡਾਣ ਵਿਚ ਤਕਨੀਕੀ ਸਮੱਸਿਆ ਆ ਗਈ ਜਿਸ ਕਾਰਨ ਇਸ ਨੂੰ ਇਹਤਿਆਤ ਵਜੋਂ ਅਹਿਮਦਾਬਾਦ ਭੇਜਿਆ ਗਿਆ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਸਾਂਝੀ ਕਰਦਿਆਂ ਦੱਸਿਆ ਕਿ ਕਤਰ ਏਅਰਵੇਜ਼ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਇਸ ਦੀ ਉਡਾਣ ਕਿਊ ਆਰ 816 ਨੇ ਸਵੇਰੇ 9 ਵਜੇ ਦੋਹਾ ਦੇ ਹਾਮਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਇਹ ਹਾਂਗਕਾਂਗ ਜਾਣ ਦੀ ਥਾਂ ਦੁਪਹਿਰ 2.40 ਵਜੇ ਦੇ ਕਰੀਬ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਤਬਦੀਲ ਕੀਤੀ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਹ ਉਡਾਣ ਹਵਾ ਵਿਚ ਸੀ ਤਾਂ ਇਸ ਵਿਚ ਕੁਝ ਤਕਨੀਕੀ ਸਮੱਸਿਆ ਆ ਗਈ। ਇਹ ਦੁਪਹਿਰ 2.40 ਵਜੇ ਦੇ ਕਰੀਬ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਈ। ਇਸ ਤੋਂ ਬਾਅਦ ਹਵਾਈ ਜਹਾਜ਼ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਜਹਾਜ਼ ਦੀ ਅਗਲੀ ਉਡਾਣ ਦਾ ਫੈਸਲਾ ਹਵਾਈ ਅੱਡੇ ’ਤੇ ਜਹਾਜ਼ ਦੀ ਪੂਰੀ ਜਾਂਚ ਤੋਂ ਬਾਅਦ ਲਿਆ ਜਾਵੇਗਾ।ਏਅਰਲਾਈਨ ਦੀ ਵੈੱਬਸਾਈਟ ‘ਤੇ ਦੱਸਿਆ ਗਿਆ ਹੈ ਕਿ ਇਹ ਉਡਾਣ ਸ਼ਾਮ 5.30 ਵਜੇ ਹਵਾਈ ਅੱਡੇ ਦੇ ਟਰਮੀਨਲ 2 ਤੋਂ ਹਾਂਗਕਾਂਗ ਲਈ ਰਵਾਨਾ ਹੋਵੇਗੀ। ਕਤਰ ਏਅਰਵੇਜ਼ ਨੇ ਕਿਹਾ ਕਿ ਉਨ੍ਹਾਂ ਲਈ ਯਾਤਰੀਆਂ ਦੀ ਸੁਰੱਖਿਆ ਮੁੱਖ ਹੈ ਜਿਸ ਕਰ ਕੇ ਕੋਈ ਵੀ ਜ਼ੋਖਮ ਨਹੀਂ ਲਿਆ ਗਿਆ।

Related posts

ਸਾਬਕਾ ਕਾਂਸਟੇਬਲ ਰਾਜਵੀਰ ਜਵੰਦਾ ਕਿਵੇਂ ਪੰਜਾਬੀ ਸੰਗੀਤ ਇੰਡਸਟਰੀ ’ਚ ਵੱਡਾ ਨਾਂਅ ਬਣਿਆ

Current Updates

ਹੱਜ ਲਈ ਦੁਨੀਆ ਭਰ ਤੋਂ 15 ਲੱਖ ਤੋਂ ਵੱਧ ਮੁਸਲਮਾਨ ਸਾਉਦੀ ਅਰਬ ਪੁੱਜੇ

Current Updates

‘ਭਾਰਤ ਮਾਤਾ ਕੀ ਜੈ’ ਸਿਰਫ਼ ਇਕ ਨਾਅਰਾ ਨਹੀਂ: ਪ੍ਰਧਾਨ ਮੰਤਰੀ

Current Updates

Leave a Comment