September 13, 2026
ਅੰਤਰਰਾਸ਼ਟਰੀਖਾਸ ਖ਼ਬਰ

ਹੱਜ ਲਈ ਦੁਨੀਆ ਭਰ ਤੋਂ 15 ਲੱਖ ਤੋਂ ਵੱਧ ਮੁਸਲਮਾਨ ਸਾਉਦੀ ਅਰਬ ਪੁੱਜੇ

ਹੱਜ ਲਈ ਦੁਨੀਆ ਭਰ ਤੋਂ 15 ਲੱਖ ਤੋਂ ਵੱਧ ਮੁਸਲਮਾਨ ਸਾਉਦੀ ਅਰਬ ਪੁੱਜੇ

ਸਾਉਦੀ ਅਰਬ- ਇਸ ਸਾਲ ਹੱਜ ਕਰਨ ਲਈ ਦੁਨੀਆ ਭਰ ਤੋਂ 15 ਲੱਖ ਤੋਂ ਵੱਧ ਯਾਤਰੀ ਸਾਉਦੀ ਅਰਬ ਪਹੁੰਚੇ ਹਨ। ਸਰਕਾਰ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਹੱਜ ਇਸਲਾਮ ਦੇ ਪੰਜ ਸਤੰਭਾਂ ਵਿਚੋਂ ਇੱਕ ਹੈ। ਆਰਥਿਕ ਅਤੇ ਸਰੀਰਕ ਤੌਰ ’ਤੇ ਸਮਰੱਥ ਮੁਸਲਮਾਨ ਲਈ ਇਹ ਜ਼ਰੂਰੀ ਮੰਨਿਆ ਜਾਂਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰੀ ਹੱਜ ਜ਼ਰੂਰ ਕਰੇ।

ਹੱਜ ਮੰਤਰਾਲੇ ਦੇ ਬੁਲਾਰੇ ਗੱਸਾਨ ਅਲ ਨਉਇਮੀ ਨੇ ਵਿਦੇਸ਼ੀ ਹੱਜ ਯਾਤਰੀਆਂ ਦੀ ਅੰਦਾਜ਼ਨ ਗਿਣਤੀ ਬਾਰੇ ਦੱਸਿਆ ਹੈ। ਪਿਛਲੇ ਸਾਲ ਦੁਨੀਆ ਭਰ ਤੋਂ 16 ਲੱਖ ਤੋਂ ਵੱਧ ਮੁਸਲਮਾਨਾਂ ਨੇ ਹੱਜ ਕੀਤਾ ਸੀ। ਹੱਜ ਲਗਪਗ 40 ਡਿਗਰੀ ਸੈਲਸੀਅਸ ਦੀ ਤਿੱਖੀ ਗਰਮੀ ਵਿੱਚ ਕੁਝ ਲੋਕ ਪੈਦਲ ਯਾਤਰਾ ਕਰ ਰਹੇ ਸਨ, ਜਦਕਿ ਹੋਰ ਆਪਣੇ ਨਾਲ ਬਜ਼ੁਰਗਾਂ ਨੂੰ ਲੈ ਕੇ ਚੱਲ ਰਹੇ ਸਨ।

Related posts

ਹਿਮਾਚਲ ਪ੍ਰਦੇਸ਼: ਮੌਸਮ ਵਿਭਾਗ ਵੱਲੋਂ ਤਿੰਨ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਮੀਂਹ ਲਈ ਰੈੱਡ ਅਲਰਟ

Current Updates

ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ: ਮੁੱਖ ਮੰਤਰੀ

Current Updates

ਸਾਬਕਾ ਬੈਂਕ ਕਰਮੀ ਨੂੰ ਇੱਕ ਮਹੀਨੇ ਤੱਕ ਰੱਖਿਆ ‘ਡਿਜੀਟਲ ਅਰੈਸਟ’

Current Updates

Leave a Comment