ਸਟਾਕਹੋਮ- ਇਸ ਸਾਲ ਦਾ ਸਾਹਿਤ ਦਾ ਨੋਬੇਲ ਪੁਰਸਕਾਰ ਹੰਗਰੀ ਦੇ ਲੇਖਕ ਲਾਸਜ਼ਲੋ ਕਰਾਸਹੋਰਕਾਈ ਨੂੰ ਦੇਣ ਦਾ ਐਲਾਨ ਕੀਤਾ ਗਿਆ। ਇਹ ਐਲਾਨ ਸਵੀਡਨ ਦੀ ਸਵੀਡਿਸ਼ ਅਕਾਦਮੀ ਨੇ ਅੱਜ ਕੀਤਾ। ਅਕਾਦਮੀ ਨੇ ਕਿਹਾ ਕਿ ਲਾਸਜ਼ਲੋ ਦੀਆਂ ਰਚਨਾਵਾਂ ਬਹੁਤ ਪ੍ਰਭਾਵਸ਼ਾਲੀ ਤੇ ਦੂਰਦਰਸ਼ੀ ਹਨ। ਨੋਬੇਲ ਪੁਰਸਕਾਰ ਦੇ ਜੇਤੂ ਨੂੰ 11 ਮਿਲੀਅਨ ਸਵੀਡਿਸ਼ ਕਰੋਨਾ (ਦਸ ਕਰੋੜ ਰੁਪਏ ਤੋਂ ਜ਼ਿਆਦਾ) ਮਿਲਣਗੇ। ਇਹ ਪੁਰਸਕਾਰ 10 ਦਸੰਬਰ ਨੂੰ ਸਟਾਕਹੋਮ ਵਿਚ ਦਿੱਤੇ ਜਾਣਗੇ। ਭਾਰਤੀ ਮੂਲ ਦੇ ਸਲਮਾਨ ਰਸ਼ਦੀ ਵੀ ਇਸ ਵਾਰ ਨੇਬੇਲ ਪੁਰਸਕਾਰ ਦੀ ਦੌੜ ਵਿਚ ਸਨ।
next post
