September 26, 2026
ਖਾਸ ਖ਼ਬਰਰਾਸ਼ਟਰੀ

ਹਾਈ ਕੋਰਟ ਵੱਲੋਂ ਜਬਰ ਜਨਾਹ ਮਾਮਲੇ ਵਿੱਚ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਦੀ 10 ਸਾਲ ਦੀ ਸਜ਼ਾ ਮੁਅੱਤਲ

ਹਾਈ ਕੋਰਟ ਵੱਲੋਂ ਜਬਰ ਜਨਾਹ ਮਾਮਲੇ ਵਿੱਚ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਦੀ 10 ਸਾਲ ਦੀ ਸਜ਼ਾ ਮੁਅੱਤਲ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ 2021 ਵਿੱਚ ਇੱਕ ਮਹਿਲਾ ਸਹਿਯੋਗੀ ਨਾਲ ਜਬਰ-ਜਨਾਹ ਦੇ ਕਥਿਤ ਦੋਸ਼ ਹੇਠ ਭਾਰਤੀ ਹਵਾਈ ਸੈਨਾ ਦੇ ਇੱਕ ਅਧਿਕਾਰੀ ਦੀ 10 ਸਾਲ ਦੀ ਕੈਦ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਹਾਈ ਕੋਰਟ ਨੇ ਆਰਮਡ ਫੋਰਸਿਜ਼ ਟ੍ਰਿਬਿਊਨਲ (ਏਐਫਟੀ) ਦੇ ਮਾਰਚ 2024 ਦੇ ਹੁਕਮ ਨੂੰ ਰੱਦ ਕਰ ਦਿੱਤਾ ਜਿਸ ਨੇ ਅਧਿਕਾਰੀ ਦੀ ਸਜ਼ਾ ਨੂੰ ਮੁਅੱਤਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਏਐਫਟੀ ਨੂੰ ਕਿਹਾ ਕਿ ਉਹ ਇਸ ਮਾਮਲੇ ਦਾ ਜਲਦੀ ਨਿਪਟਾਰਾ ਕਰੇ। ਅਦਾਲਤ ਨੇ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਪਟੀਸ਼ਨਕਰਤਾ ਦਾ ਕੋਈ ਪਿਛੋਕੜ ਨਹੀਂ ਹੈ ਅਤੇ ਉਹ 10 ਸਾਲ ਦੀ ਸਜ਼ਾ ਵਿੱਚੋਂ 4 ਸਾਲ ਪਹਿਲਾਂ ਹੀ ਕੱਟ ਚੁੱਕਾ ਹੈ। ਇਹ ਦੇਖਦੇ ਹੋਏ ਕਿ ਉਸ ਦੀ ਅਪੀਲ 2023 ਵਿੱਚ ਸੁਣਾਈ ਗਈ ਸੀ ਅਤੇ ਨੇੜਲੇ ਭਵਿੱਖ ਵਿੱਚ ਇਸ ਦਾ ਨਿਪਟਾਰਾ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਸਬੰਧੀ ਜਸਟਿਸ ਸੀ ਹਰੀ ਸ਼ੰਕਰ ਅਤੇ ਓਮ ਪ੍ਰਕਾਸ਼ ਸ਼ੁਕਲਾ ਦੇ ਬੈਂਚ ਨੇ ਹੁਕਮ ਸੁਣਾਏ।

Related posts

ਤਿਲੰਗਾਨਾ ਸੁਰੰਗ ਹਾਦਸਾ: ਬਚਾਅ ਕਾਰਜਾਂ ਲਈ ਰੋਬੋਟ ਤਾਇਨਾਤ ਕਰਨ ਦੇ ਹੁਕਮ

Current Updates

ਕੌਕਰੇਚ ਜਨਤਾ ਪਾਰਟੀ ਨੂੰ ਮੀਟਿੰਗ ਲਈ ਹਾਲ ਦੇਣ ਵਾਲਿਆਂ ਨੂੰ ਮਿਲੀਆਂ ਧਮਕੀਆਂ

Current Updates

ਆਸਟਰੇਲੀਆ ਨੇ ਭਾਰਤ ਨੂੰ ਦਿੱਤਾ187 ਦੌੜਾਂ ਦਾ ਟੀਚਾ

Current Updates

Leave a Comment