September 26, 2026
ਖਾਸ ਖ਼ਬਰਰਾਸ਼ਟਰੀ

ਅਖੌਤੀ ਧਰਮ ਗੁਰੂ ਚੈਤਨਯਾਨੰਦ ਸਰਸਵਤੀ ਆਗਰਾ ਤੋਂ ਗ੍ਰਿਫ਼ਤਾਰ

ਅਖੌਤੀ ਧਰਮ ਗੁਰੂ ਚੈਤਨਯਾਨੰਦ ਸਰਸਵਤੀ ਆਗਰਾ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਦੀ ਇੱਕ ਨਿੱਜੀ ਸੰਸਥਾ ਵਿੱਚ 17 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਅਖੌਤੀ ਧਾਰਮਿਕ ਆਗੂ ਚੈਤਨਯਾਨੰਦ ਸਰਸਵਤੀ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਟੀਮ ਨੇ ਸੂਚਨਾ ਦੇ ਆਧਾਰ ‘ਤੇ ਸਰਸਵਤੀ (62) ਨੂੰ ਆਗਰਾ ਵਿੱਚੋਂ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ, ਪੁਲੀਸ ਨੇ ਸਰਸਵਤੀ ਨਾਲ ਜੁੜੇ ਕਈ ਬੈਂਕ ਖਾਤਿਆਂ ਵਿੱਚ ਜਮ੍ਹਾਂ 8 ਕਰੋੜ ਰੁਪਏ ਦੇ ਲੈਣ-ਦੇਣ ’ਤੇ ਰੋਕ ਲਾ ਦਿੱਤੀ ਸੀ। ਅਖੌਤੀ ਧਾਰਮਿਕ ਆਗੂ ਵਿਰੁੱਧ ਦਰਜ ਐਫਆਈਆਰ ਮੁਤਾਬਕ ਉਹ ਵਿਦਿਆਰਥਣਾਂ ਨੂੰ ਦੇਰ ਰਾਤ ਆਪਣੇ ਕਮਰੇ ਵਿੱਚ ਆਉਣ ਅਤੇ ਉਨ੍ਹਾਂ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਲਈ ਮਜਬੂਰ ਕਰਦਾ ਸੀ। ਉਸ ’ਤੇ ਆਪਣੇ ਫ਼ੋਨ ਰਾਹੀਂ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਦਾ ਵੀ ਦੋਸ਼ ਹੈ।

ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਇਹ ਖੁਲਾਸਾ ਵੀ ਹੋਇਆ ਕਿ ਮੁਲਜ਼ਮ ਨੇ ਕਥਿਤ ਤੌਰ ’ਤੇ ਕਈ ਬੈਂਕ ਖਾਤੇ ਚਲਾਉਣ ਲਈ ਵੱਖ-ਵੱਖ ਨਾਵਾਂ ਅਤੇ ਵੇਰਵਿਆਂ ਦੀ ਵਰਤੋਂ ਕੀਤੀ ਅਤੇ ਆਪਣੇ ਵਿਰੁੱਧ ਐੱਫਆਈਆਰ ਦਰਜ ਹੋਣ ਤੋਂ ਬਾਅਦ 50 ਲੱਖ ਰੁਪਏ ਤੋਂ ਵੱਧ ਕਢਵਾ ਲਏ। ਖਾਤਾ ਖੋਲ੍ਹਣ ਸਮੇਂ ਉਸ ਨੇ ਕਥਿਤ ਤੌਰ ਵੱਖ-ਵੱਖ ਵੇਰਵਿਆਂ ਵਾਲੇ ਦਸਤਾਵੇਜ਼ ਪੇਸ਼ ਕੀਤੇ ਸਨ। ਪੁਲੀਸ ਨੂੰ ਉਸ ਕੋਲੋਂ ਕੁਝ ਫ਼ਰਜ਼ੀ ਵਿਜ਼ਟਿੰਗ ਕਾਰਡ ਵੀ ਮਿਲੇ ਹਨ ਜੋ ਉਸ ਨੂੰ ਸੰਯੁਕਤ ਰਾਸ਼ਟਰ ਅਤੇ ਬ੍ਰਿਕਸ ਨਾਲ ਜੁੜੇ ਹੋਏ ਦਿਖਾਉਂਦੇ ਹਨ।

Related posts

ਇਰਾਨ ਵਿਚ ਬੰਦੀ ਬਣਾਏ ਤਿੰਨ ਪੰਜਾਬੀ ਨੌਜਵਾਨ ਰਿਹਾਅ

Current Updates

ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਖਾਲੜਾ ਪਰਿਵਾਰ ਦੀ ਹਰੀ ਝੰਡੀ; ZEE5 ’ਤੇ ਰਿਲੀਜ਼

Current Updates

ਬੰਗਾਲ ‘ਚ ਰਾਮ ਨੌਮੀ ਹਿੰਸਾ ਦੀ ਜਾਂਚ NIA ਕਰੇਗੀ, ਮਮਤਾ ਸਰਕਾਰ ਨੂੰ HC ਤੋਂ ਵੱਡਾ ਝਟਕਾ

Current Updates

Leave a Comment