December 1, 2025
ਖਾਸ ਖ਼ਬਰਰਾਸ਼ਟਰੀ

ਰਾਜਸਥਾਨ: ਮਹਿਲਾ ਨੇ ਤਿੰਨ ਸਾਲਾ ਬੱਚੀ ਨੂੰ ਝੀਲ ’ਚ ਸੁੱਟਿਆ

ਰਾਜਸਥਾਨ: ਮਹਿਲਾ ਨੇ ਤਿੰਨ ਸਾਲਾ ਬੱਚੀ ਨੂੰ ਝੀਲ ’ਚ ਸੁੱਟਿਆ

ਰਾਜਸਥਾਨ-  ਰਾਜਸਥਾਨ ਦੇ ਅਜਮੇਰ ਵਿੱਚ ਅੰਨਾ ਸਾਗਰ ਝੀਲ ’ਚ ਤਿੰਨ ਸਾਲਾ ਬੱਚੀ ਨੂੰ ਸੁੱਟਣ ਦੇ ਦੋਸ਼ ਹੇਠ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਮਹਿਲਾ ਨੇ ਬੱਚੀ ਨੂੰ ਕਥਿਤ ਤੌਰ ’ਤੇ ਝੀਲ ’ਚ ਸੁੱਟ ਕੇ ਮਾਰਨ ਤੋਂ ਪਹਿਲਾਂ ਉੱਥੇ ਕਾਫ਼ੀ ਸਮਾਂ ਬਿਤਾਇਆ। ਇਹ ਹਾਦਸਾ ਮੰਗਲਵਾਰ ਰਾਤ ਵਾਪਰਿਆ। ਮਹਿਲਾ ਦੀ ਪਛਾਣ ਅੰਜਲੀ ਸਿੰਘ (28) ਵਜੋਂ ਹੋਈ। ਅੰਜਲੀ ਆਪਣੀ ਧੀ ਕਾਵਿਆ ਨੂੰ ਲੈ ਕੇ ਕੁੱਝ ਸਮਾਂ ਝੀਲ ’ਤੇ ਸੈਰ ਕਰਦੀ ਰਹੀ।

ਪੁਲੀਸ ਨੇ ਦੱਸਿਆ, ‘‘ਇੱਕ ਔਰਤ ਦੇਰ ਰਾਤ ਚੌਪਾਟੀ ’ਤੇ ਘੁੰਮ ਰਹੀ ਸੀ। ਜਦੋਂ ਇਲਾਕੇ ਵਿੱਚ ਗਸ਼ਤ ਕਰ ਰਹੀ ਇੱਕ ਪੁਲੀਸ ਟੀਮ ਨੇ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੀ ਧੀ ਲਾਪਤਾ ਹੋ ਗਈ ਹੈ ਅਤੇ ਉਹ ਉਸ ਨੂੰ ਲੱਭ ਰਹੀ ਹੈ। ਉਸ ਨੇ ਬੱਚੇ ਦੀ ਭਾਲ ਵਿੱਚ ਪੁਲੀਸ ਦੀ ਮਦਦ ਤੋਂ ਵੀ ਇਨਕਾਰ ਕਰ ਦਿੱਤਾ।’’ ਇਸ ਉਪਰੰਤ ਪੁਲੀਸ ਟੀਮ ਚਲੀ ਗਈ ਅਤੇ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਘਾਲੀ। ਇੱਕ ਫੁਟੇਜ ਵਿੱਚ ਮਹਿਲਾ ਬੱਚੀ ਨਾਲ ਘੁੰਮਦੀ ਦਿਖਾਈ ਰਹੀ ਸੀ ਅਤੇ ਦੂਜੀ ਵਿੱਚ ਉਹ ਇਕੱਲੀ ਸੀ।ਇਸ ਤੋਂ ਬਾਅਦ ਪੁਲੀਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਬੁੱਧਵਾਰ ਸਵੇਰੇ ਕੁੜੀ ਦੀ ਲਾਸ਼ ਝੀਲ ਵਿੱਚੋਂ ਮਿਲੀ।

ਫਿਰ ਪੁਲੀਸ ਨੇ ਅੰਜਲੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛ ਪੜਤਾਲ ਦੌਰਾਨ ਉਸ ਨੇ ਕਿਹਾ ਕਿ ਉਸਦਾ ਲਿਵ-ਇਨ ਪਾਰਟਨਰ, ਅਖਿਲੇਸ਼, ਅਕਸਰ ਬੱਚੇ ਬਾਰੇ ਉਸ ਨੂੰ ਇਹ ਕਹਿੰਦਿਆਂ ਕਿ ਕਾਵਿਆ ਉਸ ਦੇ ਪਹਿਲੇ ਵਿਆਹ ਤੋਂ ਹੈ, ਤਾਅਨੇ ਮਾਰਦਾ ਸੀ। ਸਰਕਲ ਅਧਿਕਾਰੀ ਨੇ ਕਿਹਾ, ‘‘ਲਗਾਤਾਰ ਜ਼ਲੀਲ ਹੋਣ ਨੇ ਅੰਜਲੀ ਨੂੰ ਆਪਣੀ ਧੀ ਦੀ ਹੱਤਿਆ ਕਰਨ ਦਾ ਸਖ਼ਤ ਕਦਮ ਚੁੱਕਣ ਲਈ ਮਜਬੂਰ ਕੀਤਾ ਹੋਵੇਗਾ।’’

Related posts

ਜਾਇਦਾਦਾਂ ਵੇਚਣ ਦੇ ਰੁਝਾਨ ਨੂੰ ਪੁੱਠਾ ਗੇੜਾ ਦਿੰਦਿਆਂ ਸੂਬਾ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਲਈ ਤਿਆਰੀ ਵਿੱਢੀ: ਮੁੱਖ ਮੰਤਰੀ

Current Updates

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਰਾਜਾ ਵੜਿੰਗ ਦੇ ਬੂਟਾ ਸਿੰਘ ਪ੍ਰਤੀ ਵਰਤੀ ਸ਼ਬਦਾਵਲੀ ਦਾ ਨੋਟਿਸ

Current Updates

ਸਿਆਚਿਨ ’ਚ ਤਾਇਨਾਤ ਜਵਾਨਾਂ ਨੂੰ ਮਿਲੇਗੀ ਹਾਈ ਸਪੀਡ ਇੰਟਰਨੈੱਟ ਸੇਵਾ

Current Updates

Leave a Comment