December 1, 2025
ਅੰਤਰਰਾਸ਼ਟਰੀਖਾਸ ਖ਼ਬਰ

ਪੂਰਬੀ ਅਫ਼ਗ਼ਾਨਿਸਤਾਨ ਵਿਚ ਭੂਚਾਲ ਨਾਲ 610 ਮੌਤਾਂ, 1300 ਲੋਕ ਜ਼ਖ਼ਮੀ

ਪੂਰਬੀ ਅਫ਼ਗ਼ਾਨਿਸਤਾਨ ਵਿਚ ਭੂਚਾਲ ਨਾਲ 610 ਮੌਤਾਂ, 1300 ਲੋਕ ਜ਼ਖ਼ਮੀ

ਅਫ਼ਗ਼ਾਨਿਸਤਾਨ- ਪੂਰਬੀ ਅਫ਼ਗ਼ਾਨਿਸਤਾਨ ਵਿਚ ਐਤਵਾਰ ਦੇਰ ਰਾਤ ਆਏ ਭੂਚਾਲ ਵਿਚ ਘੱਟੋ ਘੱਟ 610 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 1300 ਦੇ ਕਰੀਬ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ। ਇਹ ਦਾਅਵਾ ਤਾਲਿਬਾਨ ਸਰਕਾਰ ਦੇ ਤਰਜਮਾਨ ਨੇ ਕੀਤਾ ਹੈ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 6 ਮਾਪੀ ਗਈ ਤੇ ਇਸ ਨੇ ਐਤਵਾਰ ਦੇਰ ਰਾਤ ਗੁਆਂਢੀ ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ਦੇ ਨੇੜੇ ਕੁਨਾਰ ਸੂਬੇ ਦੇ ਕਸਬਿਆਂ ਨੂੰ ਹਿਲਾ ਕੇ ਰੱਖ ਦਿੱਤਾ। ਭੂਚਾਲ ਨਾਲ ਕਈ ਪਿੰਡ ਤਬਾਹ ਹੋ ਗਏ ਅਤੇ ਭਾਰੀ ਨੁਕਸਾਨ ਹੋਇਆ।

ਭੂਚਾਲ ਐਤਵਾਰ ਦੇਰ ਰਾਤੀਂ 11:47 ਵਜੇ ਆਇਆ ਅਤੇ ਇਸ ਦਾ ਕੇਂਦਰ ਸਿਰਫ਼ 8 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਘੱਟ ਡੂੰਘੇ ਭੂਚਾਲ ਵਧੇਰੇ ਨੁਕਸਾਨ ਪਹੁੰਚਾਉਂਦੇ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਮਤੀਨ ਕਾਨੀ ਨੇ ਖ਼ਬਰ ਏਜੰਸੀ ਕੋਲ ਜਾਨੀ ਨੁਕਸਾਨ ਦੇ ਅੰਕੜਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੇਰ ਰਾਤ ਆਏ ਭੂਚਾਲ ਵਿੱਚ ਕੁਨਾਰ ਵਿੱਚ 610 ਲੋਕ ਮਾਰੇ ਗਏ ਅਤੇ 1,300 ਜ਼ਖਮੀ ਹੋਏ। ਕਈ ਘਰ ਤਬਾਹ ਹੋ ਗਏ। ਕਾਨੀ ਨੇ ਕਿਹਾ ਕਿ ਨੰਗਰਹਾਰ ਵਿੱਚ ਇੱਕ ਦਰਜਨ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋਏ।

Related posts

ਮੁੱਖ ਮੰਤਰੀ ਆਸਟਰੇਲੀਆ ਜਾ ਸਕਦੇ ਨੇ ਕਿਸਾਨਾਂ ਕੋਲ ਨਹੀਂ: ਚੰਦੂਮਾਜਰਾ

Current Updates

ਆਨੰਦਪੁਰ ਸਾਹਿਬ ਨੂੰ 15 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਪਵਿੱਤਰ ਸ਼ਹਿਰ ਐਲਾਨਿਆ ਸੀ: ਬਾਦਲ

Current Updates

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਡੈਲੀਗੇਟ ਇਜਲਾਸ ਸ਼ੁਰੂ

Current Updates

Leave a Comment