December 1, 2025
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਹਾਰਟ ਫਾਊਂਡੇਸ਼ਨ ਨੇ ਹੜ੍ਹ ਪੀੜਤਾਂ ਨੂੰ 20 ਲੱਖ ਦੀਆਂ ਦਵਾਈਆਂ ਤੇ ਰਾਹਤ ਸਮੱਗਰੀ ਵੰਡੀ

ਹਾਰਟ ਫਾਊਂਡੇਸ਼ਨ ਨੇ ਹੜ੍ਹ ਪੀੜਤਾਂ ਨੂੰ 20 ਲੱਖ ਦੀਆਂ ਦਵਾਈਆਂ ਤੇ ਰਾਹਤ ਸਮੱਗਰੀ ਵੰਡੀ

ਚੰਡੀਗੜ੍ਹ- ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਦਿਲ ਦੇ ਰੋਗਾਂ ਦੇ ਵਿਸ਼ਵ ਪ੍ਰਸਿੱਧ ਮਾਹਿਰ ਅਤੇ ਦਿ ਹਾਰਟ ਫਾਊਂਡੇਸ਼ਨ ਦੇ ਚੇਅਰਮੈਨ ਡਾ. ਐੱਚ.ਕੇ ਬਾਲੀ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਬਲਾਕ ਬਮਿਆਲ ਦੇ ਪਿੰਡ ਢੀਂਡਾ ਵਿੱਚ ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਅਤੇ ਰਾਹਤ ਸਮੱਗਰੀ ਵੰਡੀ ਗਈ। ਇਹ ਸਹਾਇਤਾ ਸਮੱਗਰੀ ਡਾ. ਬਾਲੀ ਨੇ ਆਪਣੇ ਦੋਸਤ ਮਰਹੂਮ ਡਾ. ਮਨਦੀਪ ਸਿੰਘ ਦੀ ਯਾਦ ਵਿੱਚ ਵੰਡਾਈ। ਇਸ ਮੌਕੇ ਡਾ. ਮਨਦੀਪ ਸਿੰਘ ਦੀ ਪਤਨੀ ਡਾ. ਸੁਰਿੰਦਰ ਕੌਰ, ਧੀ ਡਾ. ਹਰਿਪ੍ਰੀਆ ਦੇ ਨਾਲ ਉਨ੍ਹਾਂ ਦੇ ਦੋਸਤ ਸ਼ਾਲਿੰਦਰ ਏਮਾ ਅਤੇ ਸੇਵਾਮੁਕਤ ਕਰਨਲ ਰਾਜੇਸ਼ ਸ਼ਰਮਾ ਵੀ ਹਾਜ਼ਰ ਸਨ।

ਰਾਸ਼ਟਰੀ ਸਵੈ ਸੇਵਕ ਸੰਘ ਪੰਜਾਬ ਦੇ ਪ੍ਰਮੁੱਖ ਆਗੂ ਅੰਮ੍ਰਿਤ ਸਾਗਰ, ਸੇਵਾ ਭਾਰਤੀ ਦੇ ਵਿਭਾਗ ਮੰਤਰੀ ਮਨੋਹਰ ਲਾਲ ਮਹਿਤਾ ਤੇ ਪਠਾਨਕੋਟ ਦੇ ਪ੍ਰਧਾਨ ਜਗਦੀਸ਼ ਸ਼ਰਮਾ ਅਤੇ ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਵੀ ਹਾਜ਼ਰ ਸਨ।

Related posts

ਜਲੰਧਰ ਦੇ ਖਿਡਾਰੀ ਪੰਜਾਬ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਚਮਕੇ

Current Updates

ਸਿੱਧਰਮਈਆ ਮੁੱਖ ਮੰਤਰੀ ਤੇ ਸ਼ਿਵਕੁਮਾਰ ਬਣਨਗੇ ਉੱਪ ਮੁੱਖ ਮੰਤਰੀ, ਸਹੁੰ ਚੁੱਕ ਸਮਾਗਮ 20 ਨੂੰ

Current Updates

ਚੰਡੀਗੜ੍ਹ ’ਚ ਨਿੱਜੀ ਖੇਤਰ ਦੇ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਿੱਚ ਨਿਗੂਣਾ ਵਾਧਾ

Current Updates

Leave a Comment