August 24, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ਦੀ ਲੈਫਟੀਨੈਂਟ ਪਾਰੁਲ ਢਡਵਾਲ ਪੰਜਵੀਂ ਪੀੜ੍ਹੀ ਦੀ ਫੌਜ ਅਧਿਕਾਰੀ ਬਣੀ

ਪੰਜਾਬ ਦੀ ਲੈਫਟੀਨੈਂਟ ਪਾਰੁਲ ਢਡਵਾਲ ਪੰਜਵੀਂ ਪੀੜ੍ਹੀ ਦੀ ਫੌਜ ਅਧਿਕਾਰੀ ਬਣੀ

ਚੰਡੀਗੜ੍ਹ- ਪੰਜਾਬ ਤੋਂ ਇੱਕ ਨਵੀਂ ਕਮਿਸ਼ਨਡ ਅਫਸਰ ਲੈਫਟੀਨੈਂਟ ਪਾਰੁਲ ਢਡਵਾਲ Lieutenant Parul Dhadwal, ਨੇ ਆਫੀਸਰਜ਼ ਟਰੇਨਿੰਗ ਅਕੈਡਮੀ (OTA) ਵਿੱਚ order of merit ’ਚ ਪਹਿਲੇ ਸਥਾਨ ’ਤੇ ਰਹਿ ਕੇ ਸੋਨ ਤਗਮਾ ਪ੍ਰਾਪਤ ਕਰਦਿਆਂ ਸ਼ਾਨਦਾਰ ਮਾਅਰਕਾ ਮਾਰਿਆ ਹੈ। ਉਂਜ ਉਹ ਇੱਕ ਅਜਿਹੇ ਪਰਿਵਾਰ ਵਿਚੋਂ ਪੰਜਵੀਂ ਪੀੜੀ ਦੀ ਅਧਿਕਾਰੀ ਬਣ ਗਈ ਹੈ, ਜਿਸ ਦਾ ਫੌਜ ’ਚ ਸੇਵਾਵਾਂ ਨਿਭਾਉਣ ਦਾ ਲੰਮਾ ਇਤਿਹਾਸ ਹੈੇ।

ਲੈਫਟੀਨੈਂਟ ਢਡਵਾਲ ਜੋ ਆਪਣੇ ਪਰਿਵਾਰ ਵਿੱਚੋਂ ਪਹਿਲੀ ਮਹਿਲਾ ਅਧਿਕਾਰੀ ਵੀ ਹੈ, ਨੂੰ ਅੱਜ OTA ਚੇਨੱਈ ਤੋਂ ਪਾਸ ਆਊਟ ਹੋਣ ਮਗਰੋਂ ਆਰਮੀ ਆਰਡਨੈਂਸ ਕੋਰ Army Ordnance Corps ਵਿੱਚ ਸ਼ਾਮਲ (commissioned) ਕੀਤਾ ਗਿਆ ਹੈ। ਪਾਸਿੰਗ-ਆਊਟ ਪਰੇਡ ਦਾ ਨਿਰੀਖਣ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕੀਤਾ। ਜਦੋਂ ਕਿ ਦੂਜੀ ਅਤੇ ਤੀਜੀ ਪੀੜ੍ਹੀ ਦੇ ਬਹੁਤ ਸਾਰੇ ਅਧਿਕਾਰੀ ਰਹੇ ਹਨ, ਚੌਥੀ ਅਤੇ ਪੰਜਵੀਂ ਪੀੜ੍ਹੀ ਦੇ ਅਧਿਕਾਰੀ ਮੁਕਾਬਲਤਨ ਬਹੁਤ ਘੱਟ ਹਨ।

ਲੈਫਟੀਨੈਂਟ ਪਾਰੁਲ ਢਡਵਾਲ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਨੌਰੀ ਪਿੰਡ ਨਾਲ ਸਬੰਧਤ ਹੈ। ਉਨ੍ਹਾਂ ਦੇ ਪਿਤਾ ਮੇਜਰ ਜਨਰਲ ਕੇਐਸ ਢਡਵਾਲ ਹਨ, ਜੋ 27 Mountain Division ਦੀ ਕਮਾਂਡ ਸੰਭਾਲ ਚੁੱਕੇ ਹਨ। ਉਨ੍ਹਾਂ ਦੇ ਪਿਤਾ ਜੋ ਚੌਥੀ ਪੀੜ੍ਹੀ ਦੇ ਅਧਿਕਾਰੀ ਅਤੇ ਉਨ੍ਹਾਂ ਦੇ ਭਰਾ ਕੈਪਟਨ ਧਨੰਜੈ ਢਡਵਾਲ ਦੋਵੇਂ 20 ਸਿੱਖ ਨਾਲ ਸਬੰਧਤ ਹਨ। ਉਸ ਦੇ ਪੜਦਾਦਾ ਸੂਬੇਦਾਰ ਹਰਨਾਮ ਸਿੰਘ ਨੇ ਫੌਜ ’ਚ 1 ਜਨਵਰੀ 1896 ਤੋਂ 16 ਜੁਲਾਈ, 1924 ਤੱਕ ਸੇਵਾ ਨਿਭਾਈ। ਉਸ ਦੇ ਪੜਦਾਦਾ ਮੇਜਰ ਐਲਐਸ ਢਡਵਾਲ ਫੌਜ ਦੀ 3 ਜਾਟ ਯੂਨਿਟ ਨਾਲ ਸਬੰਧਤ ਸਨ।

Related posts

ਆਸ਼ਾ ਵਰਕਰਾਂ ਨੂੰ ਮਿਲੇਗੀ ਜਣੇਪਾ ਛੁੱਟੀ; ਨੋਟੀਫ਼ਿਕੇਸ਼ਨ ਹੋਇਆ ਜਾਰੀ

Current Updates

ਕੈਨੇਡਾ: ਪੰਜਾਬੀ ਗਾਇਕ ਦੇ ਘਰ ’ਤੇ ਗੋਲੀਬਾਰੀ, ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

Current Updates

Canada ਸੋਹਣ ਮਾਨ ਯਾਦਗਾਰੀ ਸਾਲਾਨਾ ਨਾਟਕ ਮੇਲੇ ਦਾ ਪੋਸਟਰ ਜਾਰੀ

Current Updates

Leave a Comment