September 29, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਕਿਸਾਨਾਂ ਦਾ ਮਾਰਚ ਪੁਲੀਸ ਨੇ ਰੋਕਿਆ

ਕਿਸਾਨਾਂ ਦਾ ਮਾਰਚ ਪੁਲੀਸ ਨੇ ਰੋਕਿਆ

ਚੰਡੀਗੜ੍ਹ- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਝੰਡੇ ਹੇਠ ਲੰਘੀ ਰਾਤ ਤੋਂ ਹੀ ਪਿੰਡ ਗੋਹਲਵੜ੍ਹ ਦੇ ਗੁਰਦੁਆਰਾ ਬਾਬਾ ਅੱਛਰਾਂ ’ਚ ਇਕੱਤਰ ਹੋਏ ਇਲਾਕੇ ਦੇ ਕਿਸਾਨਾਂ ਨੇ ਅੱਜ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਪੁਲੀਸ ਲਾਈਨ ਦੇ ਸਟੇਡੀਅਮ ਵੱਲ ਮਾਰਚ ਕੀਤਾ ਤਾਂ ਉਨ੍ਹਾਂ ਨੂੰ ਪੁਲੀਸ ਦੀਆਂ ਭਾਰੀ ਰੋਕਾਂ ਦਾ ਸਾਹਮਣਾ ਕਰਨਾ ਪਿਆ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਕਿਹਾ ਕਿ ਉਹ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੇ ਮਸਲਿਆਂ ਬਾਰੇ ਸਵਾਲ-ਜਵਾਬ ਕਰਨ ਲਈ ਤਰਨ ਤਾਰਨ ਸ਼ਹਿਰ ਵੱਲ ਨੂੰ ਆ ਰਹੇ ਸਨ ਤਾਂ ਪਿੰਡ ਠਰੂ ਤੇ ਠੱਠੀ ਪਿੰਡ ਦੀ ਜ਼ਮੀਨ ਨੇੜੇ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ| ਇੱਥੇ ਹੀ ਕਿਸਾਨਾਂ-ਮਜ਼ਦੂਰਾਂ ਨੇ ਧਰਨਾ ਲਗਾ ਦਿੱਤਾ | ਡਿਪਟੀ ਕਮਿਸ਼ਨਰ ਰਾਹੁਲ ਅਤੇ ਐੱਸਐੱਸਪੀ ਦੀਪਕ ਪਾਰਿਕ ਨੇ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਰਕਾਰ ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਦਿੱਤਾ ਤੇ ਉਨ੍ਹਾਂ ਤੋਂ ਮੰਗ ਪੱਤਰ ਲਿਆ |

Related posts

ਪੰਜਾਬ ਵਿਧਾਨ ਸਭਾ ਵਿੱਚ ਹੰਗਾਮਾ: ਵਿਰੋਧੀ ਧਿਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਰਾਬ ਟੈਸਟ ਕਰਵਾਉਣ ਦੀ ਮੰਗ ਕੀਤੀ

Current Updates

ਫੌਜ ਮੁਖੀ ਫਰਾਂਸ ਜਾਣਗੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਚਾਰ ਰੋਜ਼ਾ ਦੌਰੇ ਲਈ ਫਰਾਂਸ ਜਾਣਗੇ

Current Updates

ਲੇਜ਼ਰ ਟੈਕ ਨੇ 2026 ਲਈ ਕੰਮ ਕਰਨ ਲਈ ਵਧੀਆ ਜਗ੍ਹਾ ਦਾ ਟੈਗ ਪ੍ਰਾਪਤ ਕੀਤਾ

Current Updates

Leave a Comment