December 27, 2025
ਖਾਸ ਖ਼ਬਰਰਾਸ਼ਟਰੀ

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਅੰਤਿਮ ਸੰਸਕਾਰ; ਛੋਟੇ ਪੁੱਤਰ ਬਸੰਤ ਸੋਰੇਨ ਨੇ ਚਿਤਾ ਨੁੂੰ ਦਿਖਾਈ ਅਗਨੀ

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਅੰਤਿਮ ਸੰਸਕਾਰ; ਛੋਟੇ ਪੁੱਤਰ ਬਸੰਤ ਸੋਰੇਨ ਨੇ ਚਿਤਾ ਨੁੂੰ ਦਿਖਾਈ ਅਗਨੀ

ਝਾਰਖੰਡ- ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਅੱਜ ਯਾਨੀ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਨਾਮਰਾ (ਰਾਮਗੜ੍ਹ) ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਛੋਟੇ ਪੁੱਤਰ ਬਸੰਤ ਸੋਰੇਨ ਨੇ ਚਿਤਾ ਨੁੂੰ ਅਗਨੀ ਦਿਖਾਈ।

ਸਸਕਾਰ ਦੌਰਾਨ ਲੋਕਾਂ ਨੇ ਸ਼ਿਬੂ ਸੋਰੇਨ ਅਮਰ ਰਹੇ ਦੇ ਨਾਅਰੇ ਲਾਏ। ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਰਾਮਗੜ੍ਹ ਜਾਂਦੇ ਸਮੇਂ ਲੋਕਾਂ ਨੇ ਕਈ ਥਾਵਾਂ ‘ਤੇ ਉਨ੍ਹਾਂ ਨੁੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ ਕਰੀਬੀਆਂ ਨੇ ਸੜਕ ਕਿਨਾਰੇ ਖੜ੍ਹੇ ਹੋ ‘ਸ਼ਿਬੂ ਸੋਰੇਨ ਅਮਰ ਰਹੇ’ ਦੇ ਨਾਅਰੇ ਲਾਏ।

ਇਸ ਤੋਂ ਪਹਿਲਾਂ ਅੱਜ ਸਵੇਰੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਮੋਰਹਾਬਾਦੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ‘ਗੁਰੂ ਜੀ’ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ। ਗ਼ੌਰਤਲਬ ਹੈ ਕਿ ਲੋਕ ਉਨ੍ਹਾਂ ਨੂੰ ਸਤਿਕਾਰ ਨਾਲ ‘ਗੁਰੂ ਜੀ’ ਕਹਿੰਦੇ ਸਨ।

ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ, ਸੰਸਦ ਮੈਂਬਰ ਪੱਪੂ ਯਾਦਵ, ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਰਾਂਚੀ ਪਹੁੰਚੇ। ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਖੜਗੇ ਅਤੇ ਰਾਹੁਲ ਗਾਂਧੀ ਵੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ।

ਸ਼ਿਬੂ ਸੋਰੇਨ ਨੇ ਸੋਮਵਾਰ ਸਵੇਰੇ 8:56 ਵਜੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਆਖਰੀ ਸਾਹ ਲਏ ਸਨ। 81 ਸਾਲਾ ਸ਼ਿਬੂ ਸੋਰੇਨ ਦਿਲ, ਗੁਰਦੇ ਅਤੇ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੂੰ 19 ਜੂਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਵੈਂਟੀਲੇਟਰ ‘ਤੇ ਸਨ।

Related posts

ਗਿਆਨੀ ਹਰਪ੍ਰੀਤ ਸਿੰਘ ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਅਕਾਲੀ ਦਲ ਦੇ ਪ੍ਰਧਾਨ ਚੁਣੇ

Current Updates

ਮਰਨ ਵਰਤ ਦਾ ਚੌਥਾ ਦਿਨ: ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਤੇ ਤੇਜਸਵੀ ਤੋਂ ਸਾਥ ਮੰਗਿਆ

Current Updates

ਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹੇ, ਹੁਣ ਤੱਕ 95,617 ਸ਼ਰਧਾਲੂਆਂ ਨੇ ਕੀਤੇ ਤਿੰਨੋਂ ਧਾਮਆਂ ਦੇ ਦਰਸ਼ਨ

Current Updates

Leave a Comment