September 26, 2026
ਖਾਸ ਖ਼ਬਰਰਾਸ਼ਟਰੀ

ਛੇ ਸਾਲ ਬਾਅਦ ਊਧਵ ਦੇ ਘਰ ਪੁੱਜੇ ਰਾਜ ਠਾਕਰੇ

ਛੇ ਸਾਲ ਬਾਅਦ ਊਧਵ ਦੇ ਘਰ ਪੁੱਜੇ ਰਾਜ ਠਾਕਰੇ

ਮਹਾਰਾਸ਼ਟਰ- ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਅੱਜ ਸ਼ਿਵ ਸੈਨਾ ਆਗੂ ਊਧਵ ਠਾਕਰੇ ਨੂੰ ਘਰ ਜਾ ਕੇ ਜਨਮ ਦਿਨ ਵੀ ਵਧਾਈ ਦਿੱਤੀ। ਰਾਜ ਠਾਕਰੇ ਦਾਦਰ ਸਥਿਤ ਆਪਣੇ ਨਿਵਾਸ ਤੋਂ ਊਧਵ ਦੇ ਬਾਂਦਰਾ ਸਥਿਤ ਨਿਵਾਸ ਮਾਤੋਸ੍ਰੀ ਪੁੱਜੇ। ਉਹ ਛੇ ਸਾਲ ਬਾਅਦ ਊਧਵ ਦੇ ਨਿਵਾਸ ’ਤੇ ਪੁੱਜੇ ਹਨ। ਇਸ ਤੋਂ ਪਹਿਲਾਂ ਇਸ ਸਾਲ ਪੰਜ ਜੁਲਾਈ ਨੂੰ ਦੋਵੇਂ ਆਗੂ ਇਕ ਮੰਚ ’ਤੇ ਵੀ ਇਕੱਠੇ ਹੋਏ ਸਨ। ਰਾਜ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਕਿ ਉਹ ਅੱਜ ਆਪਣੇ ਵੱਡੇ ਭਰਾ ਊਧਵ ਠਾਕਰੇ ਨੂੰ ਜਨਮ ਦਿਨ ਦੀ ਵਧਾਈ ਦੇਣ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਗਏ ਸਨ। ਇਸ ਮੌਕੇ ਉਨ੍ਹਾਂ ਮੁਲਾਕਾਤ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਦੂਜੇ ਪਾਸੇ ਊਧਵ ਨੇ ਵੀ ਇਸ ਮੁਲਾਕਾਤ ’ਤੇ ਖੁਸ਼ੀ ਪ੍ਰਗਟ ਕੀਤੀ ਹੈ। ਊਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਕਿ ਇਨ੍ਹਾਂ ਦੋਵਾਂ ਦੀ ਮੁਲਾਕਾਤ ਨੂੰ ਰਾਜਸੀ ਮਹੱਤਵ ਨਹੀਂ ਦੇਣਾ ਚਾਹੀਦਾ। ਫੜਨਵੀਸ ਨੇ ਨਾਗਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵਾਂ ਦੀ ਮੁਲਾਕਾਤ ਖੁਸ਼ੀ ਦੀ ਗੱਲ ਹੈ। ਇਸ ਨੂੰ ਰਾਜਨੀਤਕ ਨਜ਼ਰੀਏ ਨਾਲ ਨਾ ਦੇਖਿਆ ਜਾਵੇ।

Related posts

ਸੂਡਾਨ: ਯੂਰਪੀ ਸੰਘ ਨੇ ਇੱਕ ਸਾਲ ਲਈ ਪਾਬੰਦੀਆਂ ਵਧਾਈਆਂ

Current Updates

ਸਕੂਲ ਵਿੱਚ ਗੈਸ ਲੀਕ ਹੋਣ ਕਾਰਨ 16 ਵਿਦਿਆਰਥੀ ਬੇਹੋਸ਼, ਜਾਂਚ ਦੇ ਹੁਕਮ

Current Updates

ਮਾਲੇਰਕੋਟਲਾ: ਚਿੱਟੀ ਪੱਟੀ ਨਾ ਹੋਣ ਕਾਰਨ ਧੁੰਦ ’ਚ ਹਾਦਸਿਆਂ ਦਾ ਖ਼ਤਰਾ ਵਧਿਆ

Current Updates

Leave a Comment