October 26, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਮੂਸਾ ਖਾਨ ਫ੍ਰੈਂਡਜ਼ ਕਲੱਬ ਨੇ ਲਗਾਇਆ ਖੂਨਦਾਨ ਕੈਂਪ

blood camp

ਐਡਵੋਕੇਟ ਮੂਸਾ ਖਾਨ ਦੇ ਜਨਮਦਿਨ ਤੇ 54 ਯੂਨਿਟ ਖੂਨਦਾਨ
ਜਨਮਦਿਨ ਤੇ ਖੂਨਦਾਨ ਕੈਂਪਾਂ ਦੀ ਪਿਰਤ ਪਾਵਾਂਗੇ : ਮੂਸਾ ਖਾਨ

blood campblood camp
ਪਟਿਆਲਾ: ਪ੍ਰਸਿੱਧ ਸਮਾਜ ਸੇਵਕ ਅਤੇ ਪੰਜਾਬ ਦੇ ਉੱਘੇ ਮੁਸਲਿਮ ਆਗੂ ਐਡਵੋਕੇਟ ਮੂਸਾ ਖਾਨ ਦੇ ਜਨਮਦਿਵਸ ਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਐਡਵੋਕੇਟ ਮੂਸਾ ਖਾਨ ਫ੍ਰੈਂਡਜ਼ ਕਲੱਬ ਪੰਜਾਬ ਵੱਲੋੰ ਆਯੋਜਿਤ ਕੈਂਪ ਦੌਰਾਨ ਐਡਵੋਕੇਟ ਮੂਸਾ ਖਾਨ ਦੇ ਦੋਸਤਾਂ, ਸਨੇਹੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ 54 ਯੂਨਿਟ ਖੂਨਦਾਨ ਕੀਤਾ। ਡਾ. ਸ਼ੁੱਭਦੀਪ, ਡਾ. ਸ਼ਗੁਨ ਅਤੇ ਲੋਕ ਸੰਪਰਕ ਅਧਿਕਾਰੀ ਸੁਖਮਿੰਦਰ ਸਿੰਘ ਦੀ ਅਗੁਵਾਈ ਵਿੱਚ ਰਜਿੰਦਰਾ ਮੈਡੀਕਲ ਕਾਲਜ ਦੇ ਬਲੱਡ ਬੈਂਕ ਦੀ ਟੀਮ ਨੇ ਕੈਂਪ ਦੌਰਾਨ ਖੂਨ ਇਕੱਠਾ ਕੀਤਾ।
ਐਡਵੋਕੇਟ ਮੂਸਾ ਖਾਨ ਨੇ ਦੱਸਿਆ ਕਿ ਕਲੱਬ ਦਾ ਗਠਨ ਉਨ੍ਹਾਂ ਦੇ ਦੋਸਤਾਂ, ਸਨੇਹੀਆਂ ਅਤੇ ਹੋਰ ਮੁਹੱਬਤੀ ਇਨਸਾਨਾਂ ਵੱਲੋੰ ਕੀਤਾ ਗਿਆ ਹੈ। ਕਲੱਬ ਵਿੱਚ ਹਰ ਧਰਮ ਦੇ ਲੋਕ ਸ਼ਾਮਲ ਹਨ। ਕਲੱਬ ਦੇ ਸੰਸਥਾਪਕ ਮੈਂਬਰਾਂ ਵਿਨੋਦ ਬਾਲੀ, ਪਰਮਜੀਤ ਸਿੰਘ ਲਾਲੀ, ਗੁਰਮੀਤ ਸਿੰਘ ਨਿੱਕਾ, ਫੂਲ ਹਸਨ, ਸ਼ਫੀ਼ਕ ਅਹਿਮਦ, ਮੋਹਸਿਨ ਖਾਨ, ਗਗਨਦੀਪ ਸਿੰਘ ਦੀ ਅਗੁਵਾਈ ਵਿੱਚ ਇਹ ਪਲੇਠਾ ਯਤਨ ਕੀਤਾ ਗਿਆ ਹੈ। ਐਡਵੋਕੇਟ ਮੂਸਾ ਖਾਨ ਨੇ ਕਿਹਾ ਕਲੱਬ ਵੱਲੋੰ ਆਮ ਲੋਕਾਂ ਨੂੰ ਪ੍ਰੇਰਿਤ ਕਰਕੇ ਪਟਿਆਲੇ ਵਿੱਚ ਜਨਮਦਿਨ ਮੌਕੇ ਖੂਨਦਾਨ ਕੈਂਪ ਲਗਾਉਣ ਦੀ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਬਲੱਡ ਬੈਂਕ ਦੇ ਲੋਕ ਸੰਪਰਕ ਅਧਿਕਾਰੀ ਸੁਖਮਿੰਦਰ ਸਿੰਘ ਨੇ ਕਿਹਾ ਕਿ ਜਨਮਦਿਨ ਮੌਕੇ ਖੂਨਦਾਨ ਕੈੰਪ ਲਗਾਕੇ ਐਡਵੋਕੇਟ ਮੂਸਾ ਖਾਨ ਫ੍ਰੈਂਡਜ਼ ਕਲੱਬ ਵੱਲੋੰ ਬਹੁਤ ਹੀ ਸ਼ਲਾਘਾਯੋਗ ਉੱਦਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਲੱਬ ਦੇ ਇਸ ਯਤਨ ਨਾਲ ਡੇਢ ਸੌ ਲੋਕਾਂ ਦੀ ਜਾਨ ਬਚ ਸਕੇਗੀ। ਕਲੱਬ ਦੇ ਮੁੱਖ ਸਲਾਹਕਾਰ ਅਤੇ ਸਮਾਜਿਕ ਚਿੰਤਕ ਅਮਨ ਅਰੋੜਾ ਨੇ ਬਲੱਡ ਬੈਂਕ ਦੀ ਟੀਮ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਸਮਾਜ ਸੇਵੀ ਸੰਗਠਨ ਅੰਮ੍ਰਿਤ ਫਾਉੰਡੇਸ਼ਨ ਦੀ ਚਾਂਦ ਬੀਬੀ, ਅੰਮ੍ਰਿਤਪਾਲ ਕੌਰ ਅਮਨ, ਡਾ. ਆਸ਼ਾ ਕਿਰਨ, ਰੂਬੇਕਾ ਰੀਨਾ, ਆਸ਼ਿਮਾ ਖਾਨ ਵੱਲੋਂ ਖੂਨਦਾਨੀਆਂ ਨੂੰ ਦੇਸੀ ਗੁਲਾਬ ਦੇ ਬੂਟੇ ਦੇਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਮਾਜ ਸੇਵਕ ਈਸਾ ਖਾਨ ਰਾਜੂ, ਸਰਪੰਚ ਚਮਕੌਰ ਸਿੰਘ ਗੁੜਥਲੀ, ਸਿਮਰਨਜੀਤ ਸਿੰਘ, ਦਵਿੰਦਰ ਸਿੰਘ ਭੰਗੂ, ਸਾਬਕਾ ਐਮਸੀ ਬਿੱਟੂ ਰਵੇਲ ਸਿੰਘ, ਪ੍ਰਿਥਵੀਜੀਤ ਸਿੰਘ ਬੇਦੀ, ਮਾਨਵ ਗੋਇਲ, ਕੇਵਲ ਜੱਸੋਵਾਲ, ਸ਼ਹਿਰਯਾਰ ਖਾਨ, ਵਣ ਵਿਭਾਗ ਤੋਂ ਰਵਿੰਦਰ ਭੋਲਾ, ਜੀਵਨ ਖਾਨ, ਬਲਵਿੰਦਰ ਸਿੰਘ, ਨਾਸਿਰ ਖਾਨ, ਦੀਪਕ ਪਾਲ, ਟੋਨੀ ਸਪੈਰੋ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।

Related posts

ਸਰਦ ਰੁੱਤ ਇਜਲਾਸ: TMC ਦਾ ਸੰਸਦ ’ਚ ਰਾਤ ਭਰ ਧਰਨਾ, ਲੋਕ ਸਭਾ ਅਤੇ ਰਾਜ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ

Current Updates

ਘਰੋਂ ਕੰਮ ਕਰਨ ਦੇ ਨਾਂ ’ਤੇ ਧੋਖਾਧੜੀ; 17 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲੇ 4 ਗ੍ਰਿਫਤਾਰ

Current Updates

धूप में छाया करते वृक्ष और बेटियाँ : मेहता, गौतम

Current Updates

Leave a Comment