December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਰੋਪੜ ਦੇ ਪਿੰਡ ਨਿੱਕੂ ਨੰਗਲ ’ਚ ਵੱਡੀ ਗਿਣਤੀ ਮੱਛੀਆਂ ਮਰੀਆਂ ਮਿਲਣ ਕਾਰਨ ਦਹਿਸ਼ਤ ਫੈਲੀ

ਰੋਪੜ ਦੇ ਪਿੰਡ ਨਿੱਕੂ ਨੰਗਲ ’ਚ ਵੱਡੀ ਗਿਣਤੀ ਮੱਛੀਆਂ ਮਰੀਆਂ ਮਿਲਣ ਕਾਰਨ ਦਹਿਸ਼ਤ ਫੈਲੀ

ਰੋਪੜ- ਰੋਪੜ ਜ਼ਿਲ੍ਹੇ ਦੀ ਨੰਗਲ ਤਹਿਸੀਲ ਦੇ ਪਿੰਡ ਨਿੱਕੂ ਨੰਗਲ ਦੇ ਵਸਨੀਕਾਂ ਵਿੱਚ ਪਿੰਡ ਦੇ ਛੱਪੜ ’ਚ ਵੱਡੀ ਗਿਣਤੀ ਵਿੱਚ ਮਰੀਆਂ ਮੱਛੀਆਂ ਤੈਰਦੀਆਂ ਪਾਏ ਜਾਣ ਤੋਂ ਕਾਰਨ ਦਹਿਸ਼ਤ ਫੈਲ ਗਈ। ਇਹ ਦੇਖ ਕੇ ਪਾਣੀ ਦੇ ਸੰਭਾਵਿਤ ਦੂਸ਼ਿਤ ਹੋਣ ਜਾਂ ਜ਼ਹਿਰੀਲੇ ਹੋਣ ਦੀਆਂ ਚਿੰਤਾਵਾਂ ਪੈਦਾ ਹੋਣ ਕਾਰਨ ਸਥਾਨਕ ਲੋਕ ਇਕੱਠੇ ਹੋ ਗਏ।

ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ, ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਪਹੁੰਚ ਗਏ। ਪ੍ਰਸ਼ਾਸਨ ਨੇ ਤੁਰੰਤ ਛੱਪੜ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਰੀਆਂ ਮੱਛੀਆਂ ਨੂੰ ਹਟਾ ਦਿੱਤਾ ਤਾਂ ਕਿ ਕਿਸੇ ਵੀ ਸਿਹਤ ਖਤਰੇ ਨੂੰ ਰੋਕਿਆ ਜਾ ਸਕੇ।

ਉਂਝ ਪਿੰਡ ਵਾਸੀਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਅਧਿਕਾਰੀਆਂ ਦੇ ਦਖਲ ਤੋਂ ਪਹਿਲਾਂ ਹੀ ਕੁਝ ਜ਼ਹਿਰੀਲੀਆਂ ਮੱਛੀਆਂ ਸਥਾਨਕ ਬਾਜ਼ਾਰਾਂ ਵਿੱਚ ਵਿਕਰੀ ਲਈ ਪਹੁੰਚ ਗਈਆਂ ਹੋਣਗੀਆਂ।

ਸੰਪਰਕ ਕਰਨ ‘ਤੇ ਐਸਡੀਐਮ ਨੰਗਲ ਸਚਿਨ ਪਾਠਕ ਨੇ ਕਿਹਾ ਕਿ ਮੱਛੀ ਪਾਲਣ ਵਿਭਾਗ ਦੀ ਇੱਕ ਟੀਮ ਨੇ ਪਾਣੀ ਅਤੇ ਮੱਛੀਆਂ ਦੇ ਨਮੂਨੇ ਇਕੱਠੇ ਕੀਤੇ ਹਨ। ਮੌਤ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਨਮੂਨੇ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਨੂੰ ਪ੍ਰਯੋਗਸ਼ਾਲਾ ਜਾਂਚ ਲਈ ਭੇਜ ਦਿੱਤੇ ਗਏ ਹਨ। ਨਤੀਜੇ ਆਉਣ ਵਿੱਚ ਘੱਟੋ-ਘੱਟ ਚਾਰ ਦਿਨ ਲੱਗਣਗੇ।

Related posts

ਬੀਐੱਸਐੱਫ ਤੇ ਏਐੱਨਟੀਐੱਫ ਵੱਲੋਂ 25 ਕਿਲੋ ਹੈਰੋਇਨ ਅਤੇ ਪਿਸਤੌਲ ਸਮੇਤ ਇਕ ਕਾਬੂ

Current Updates

ਪ੍ਰਧਾਨ ਮੰਤਰੀ ਮੋਦੀ ਵਿਸ਼ਵ ਜੰਗਲੀ ਜੀਵ ਦਿਵਸ ਮੌਕੇ ਗੁਜਰਾਤ ਵਿੱਚ ਸਫਾਰੀ ’ਤੇ ਗਏ

Current Updates

ਰਾਹੁਲ ਵੱਲੋਂ ਅੰਮ੍ਰਿਤਸਰ ਤੇ ਗੁਰਦਾਸਪੁਰ ਦਾ ਦੌਰਾ ਅੱਜ

Current Updates

Leave a Comment