December 27, 2025
ਖਾਸ ਖ਼ਬਰਰਾਸ਼ਟਰੀ

ਝਾਰਖੰਡ: ਭਾਰੀ ਮੀਂਹ ਮਗਰੋਂ ਪਾਣੀ ਨਾਲ ਘਿਰੇ ਸਕੂਲ ’ਚੋਂ 162 ਵਿਦਿਆਰਥੀ ਬਚਾਏ

ਝਾਰਖੰਡ: ਭਾਰੀ ਮੀਂਹ ਮਗਰੋਂ ਪਾਣੀ ਨਾਲ ਘਿਰੇ ਸਕੂਲ ’ਚੋਂ 162 ਵਿਦਿਆਰਥੀ ਬਚਾਏ

ਝਾਰਖੰਡ- ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਨਾਲ ਘਿਰੇ ਇਕ ਸਕੂਲ ਵਿੱਚ ਫਸੇ ਘੱਟੋ-ਘੱਟ 162 ਵਿਦਿਆਰਥੀਆਂ ਨੂੰ ਅੱਜ ਪੁਲੀਸ ਨੇ ਸੁਰੱਖਿਅਤ ਬਾਹਰ ਕੱਢ ਲਿਆ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ।

ਜਾਣਕਾਰੀ ਅਨੁਸਾਰ ਭਾਰੀ ਮੀਂਹ ਕਾਰਨ ਸਕੂਲ ਕੰਪਲੈਕਸ ਵਿੱਚ ਪਾਣੀ ਭਰਨ ਤੋਂ ਬਾਅਦ ਸ਼ਨਿਚਰਵਾਰ ਰਾਤ ਤੋਂ ਹੀ ਕੋਵਾਲੀ ਥਾਣਾ ਖੇਤਰ ਦੇ ਹਲਦੀਪੋਖਰ-ਕੋਵਾਲੀ ਰੋਡ ’ਤੇ ਪੰਡਰਸੋਲੀ ਸਥਿਤ ਸਕੂਲ ਵਿੱਚ ਵਿਦਿਆਰਥੀ ਫਸੇ ਹੋਏ ਸਨ।

ਐੱਸਪੀ (ਦਿਹਾਤੀ) ਰਿਸ਼ਭ ਗਰਗ ਨੇ ਦੱਸਿਆ, ‘‘ਸਾਨੂੰ ਸੂਚਨਾ ਮਿਲੀ ਸੀ ਕਿ ਭਾਰੀ ਮੀਂਹ ਕਾਰਨ ਲਵ ਕੁਸ਼ ਰਿਹਾਇਸ਼ੀ ਸਕੂਲ ਵਿੱਚ 162 ਵਿਦਿਆਰਥੀ ਫਸ ਗਏ ਹਨ, ਜਿਨ੍ਹਾਂ ਨੂੰ ਸਕੂਲ ਦੀ ਛੱਤ ’ਤੇ ਰਾਤ ਬਿਤਾਉਣੀ ਪਈ।’’ ਉਨ੍ਹਾਂ ਦੱਸਿਆ, ‘‘ਅੱਜ ਸਵੇਰੇ ਕਰੀਬ 5.30 ਵਜੇ ਸੂਚਨਾ ਮਿਲਣ ’ਤੇ ਪੁਲੀਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੇ ਜਵਾਨ ਮੌਕੇ ’ਤੇ ਪਹੁੰਚੇ ਅਤੇ ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਇਕ-ਇਕ ਕਰ ਕੇ ਵਿਦਿਆਰਥੀਆਂ ਨੂੰ ਸਕੂਲ ’ਚੋਂ ਬਾਹਰ ਕੱਢਿਆ।’’ ਕੋਵਾਲੀ ਥਾਣਾ ਮੁਖੀ ਧਨੰਜਯ ਪਾਸਵਾਨ ਨੇ ਦੱਸਿਆ ਕਿ ਸਕੂਲ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।

Related posts

ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਅਕਾਲ ਤਖ਼ਤ ਵਿਖੇ ਪੇਸ਼

Current Updates

ਜੰਮੂ-ਕਸ਼ਮੀਰ: ਰਿਆਸੀ ਜ਼ਿਲ੍ਹੇ ਵਿਚ ਸਲਾਲ ਡੈਮ ਦਾ ਗੇਟ ਖੋਲ੍ਹਿਆ

Current Updates

ਰਾਜਨੀਤਿਕ ਸ਼ਹਿ ਤੇ ਬਠਿੰਡਾ ਪੁਲਿਸ ਵੱਲੋਂ ਮਹਿਲਾ ਵਣ ਗਾਰਡ ਤੇ ਦਰਜ਼ ਨਜਾਇਜ਼ ਪਰਚਾ ਤੁਰੰਤ ਰੱਦ ਕੀਤਾ ਜਾਵੇ

Current Updates

Leave a Comment