July 29, 2026
ਖਾਸ ਖ਼ਬਰਰਾਸ਼ਟਰੀ

ਭਾਰਤ ਵੱਲੋਂ 2030 ਤੱਕ ਇੱਕ ਅਰਬ ਡਾਲਰ ਮੁੱਲ ਦੀ ਹਲਦੀ ਬਰਾਮਦ turmeric export ਦਾ ਟੀਚਾ: ਅਮਿਤ ਸ਼ਾਹ

ਭਾਰਤ ਵੱਲੋਂ 2030 ਤੱਕ ਇੱਕ ਅਰਬ ਡਾਲਰ ਮੁੱਲ ਦੀ ਹਲਦੀ ਬਰਾਮਦ turmeric export ਦਾ ਟੀਚਾ: ਅਮਿਤ ਸ਼ਾਹ

ਹੈਦਰਾਬਾਦ- ਕੇਂਦਰੀ ਗ੍ਰਹਿ ਮੰੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ  ਕਿ ਕੇਂਦਰ ਨੇ 2030 ਤੱਕ ਇੱਕ ਅਰਬ ਡਾਲਰ ਮੁੱਲ ਦੀ ਹਲਦੀ ਦੀ ਬਰਾਮਦ ਦਾ ਟੀਚਾ ਤੈਅ ਕੀਤਾ ਹੈ।  ਉਨ੍ਹਾਂ ਨੇ ਇਹ ਗੱਲ ਅੱਜ ਨਿਜ਼ਾਮਾਬਾਦ ’ਚ National Headquarters of Turmeric Board (ਕੌਮੀ ਹਲਦੀ ਬੋਰਡ ਹੈੱਡਕੁਆਰਟਰ) ਦਾ ਉਦਘਾਟਨ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ।  ਉਨ੍ਹਾਂ ਕਿਹਾ ਕਿ  ਬੋਰਡ ਹਲਦੀ ਦੀ ਪੈਕਿੰਗ, ਬ੍ਰਾਂਡਿੰਗ, ਮਾਰਕੀਟਿੰਗ ਅਤੇ ਬਰਾਮਦ ’ਤੇ ਧਿਆਨ ਕੇਂਦਰਿਤ ਕਰੇਗਾ।

ਸ਼ਾਹ ਮੁਤਾਬਕ ਹਲਦੀ ਬੋਰਡ ਖੋਜ ਅਤੇ ਵਿਕਾਸ ਤੋਂ ਇਲਾਵਾ ਕਿਸਾਨਾਂ ਲਈ ਲਾਹੇਵੰਦ ਕੀਮਤਾਂ ਤੇ ਉਨ੍ਹਾਂ ਦੀ ਉਪਜ ਦੀ ਬਰਾਮਦ ਯਕੀਨੀ ਬਣਾਉਣ ਲਈ ਕੰਮ ਕਰੇਗਾ।
ਉਨ੍ਹਾਂ  ਕਿਹਾ; ‘‘ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਸਰਕਾਰ ਨੇ 2030 ਤੱਕ ਇੱਕ ਅਰਬ ਡਾਲਰ ਦੀ ਹਲਦੀ ਬਰਾਮਦ ਕਰਨ ਦਾ ਟੀਚਾ ਰੱਖਿਆ ਹੈ। ਇਹ ਟੀਚਾ ਹਾਸਲ ਕਰਨ  ਲਈ ਤਿਆਰੀਆਂ ਵੀ ਕਰ ਲਈਆਂ ਗਈਆਂ ਹਨ। (ਹਲਦੀ) ਬੋਰਡ ਇਹ ਯਕੀਨੀ ਬਣਾਉਣ ਲਈ ਕੰਮ ਕਰੇਗਾ ਕਿ ਕਿਸਾਨਾਂ ਨੂੰ ਹਲਦੀ ਦੀ ਸਭ ਤੋਂ ਵੱਧ ਕੀਮਤ ਮਿਲ ਸਕੇ।’’
ਇਸ ਤੋਂ ਪਹਿਲਾਂ ਅੱਜ ਕੇਂਦਰੀ Coal and Mines Minister G Kishan Reddy  ਨੇ ਹੈਦਰਾਬਾਦ ਦੇ ਬੇਗਮਪੈੱਟ ਹਵਾਈ ਅੱਡੇ ’ਤੇ ਅਮਿਤ ਸ਼ਾਹ ਦਾ ਸਵਾਗਤ ਕੀਤਾ।ਦੱਸਣਯੋਗ ਹੈ ਕਿ   ਹਲਦੀ ਬੋਰਡ ਦੀ ਸਥਾਪਨਾ ਨਿਜ਼ਾਮਾਬਾਦ ’ਚ ਹਲਦੀ ਦੇ ਕਾਸ਼ਤਕਾਰਾਂ ਕਿਸਾਨਾਂ ਦੀ ਵੱਡੀ ਮੰਗ ਰਹੀ ਹੈ ਅਤੇ ਇਹ ਇੱਕ ਮੁੱਖ ਚੋਣ ਮੁੱਦਾ ਵੀ ਸੀ। ਨਿਜ਼ਾਮਾਬਾਦ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਡੀ. ਅਰਵਿੰਦ ਨੇ ਹਲਦੀ ਬੋਰਡ ਸਥਾਪਤ ਕਰਨ ਦਾ ਵਾਅਦਾ ਸੀ।

Related posts

ਗਗਨਪ੍ਰੀਤ ਕੌਰ ਨੇ ਡੀਟੀਸੀ ਬੱਸ ਤੇ ਐਂਬੂਲੈਂਸ ਸਿਰ ਭਾਂਡਾ ਭੰਨਿਆ; ਇਸਤਗਾਸਾ ਧਿਰ ਨੇ ਦਾਅਵੇ ਨੂੰ ਗੁਨਾਹ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਦੱਸਿਆ

Current Updates

ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਲਈ ਆਨਲਾਈਨ ਭਰਤੀ ਲਈ ਫਾਰਮ ਜਾਰੀ

Current Updates

ਥਰਮਲ ਪਲਾਂਟ ਰੂਪਨਗਰ ਦੇ ਸਮੁੱਚੇ ਯੂਨਿਟ ਹੋਏ ਬੰਦ

Current Updates

Leave a Comment