September 26, 2026
ਅੰਤਰਰਾਸ਼ਟਰੀਖਾਸ ਖ਼ਬਰ

ਬਲੋਚਿਸਤਾਨ ’ਚ 5.3 ਸ਼ਿੱਦਤ ਦਾ ਭੂਚਾਲ; ਪੰਜ ਵਿਅਕਤੀ ਜ਼ਖਮੀ

ਬਲੋਚਿਸਤਾਨ ’ਚ 5.3 ਸ਼ਿੱਦਤ ਦਾ ਭੂਚਾਲ; ਪੰਜ ਵਿਅਕਤੀ ਜ਼ਖਮੀ

ਕਰਾਚੀ- ਪਾਕਿਸਤਾਨ ਦੇ ਬਲੋਚਿਸਤਾਨ   Balochistan ਸੂਬੇ ’ਚ ਅੱਜ  5.3 ਸ਼ਿੱਦਤ ਦਾ ਭੂਚਾਲ  earthquake ਆਇਆ, ਜਿਸ ਕਾਰਨ ਘੱਟੋ-ਘੱਟ ਪੰਜ ਵਿਅਕਤੀ ਜ਼ਖਮੀ ਹੋ ਗਏ।

Paramilitary Levies official ਤੌਕੀਰ ਸ਼ਾਹ ਅਨੁਸਾਰ ਭੂਚਾਲ ਦਾ ਝਟਕਾ ਸਥਾਨਕ ਸਮੇਂ ਮੁਤਾਬਕ ਸਵੇਰੇ ਲਗਪਗ 3.30 ਵਜੇ ਲੱਗਿਆ, ਜਿਸ ਦਾ ਕੇਂਦਰ ਬਰਕਾਨ ਸ਼ਹਿਰ ਦੇ ਨੇੜੇ ਸੀ।
 Tauqeer Shah  ਨੇ ਦੱਸਿਆ, ‘‘ਸਾਨੂੰ  ਘੱਟੋ-ਘੱਟ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਨ੍ਹਾਂ ਵਿੱਚ ਇੱਕ ਜੋੜਾ ਵੀ ਸ਼ਾਮਲ ਹੈ ਜੋ  ਬਰਕਾਨ ਨੇੜੇ ਰਾਰਾ ਸ਼ਾਈਮ ਖੇਤਰ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਜ਼ਖਮੀ ਹੋਇਆ ਹੈ।’’
United States Geological Survey  ਨੇ ਦੱਸਿਆ ਕਿ  ਭੂਚਾਲ ਦਾ ਕੇਂਦਰ ਬਰਕਾਨ ਸ਼ਹਿਰ ਤੋਂ ਲਗਪਗ 60 ਕਿਲੋਮੀਟਰ ਦੂਰ ਸੀ।
ਸ਼ਾਹ ਨੇ ਕਿਹਾ ਕਿ ਭੂਚਾਲ ਦੇ ਝਟਕਿਆਂ ਕਾਰਨ ਬਰਕਾਨ ਨੇੜੇ ਰਾਰਾ ਸ਼ਮੀਮ, ਕਿੰਗਰੀ ਤੇ ਵਾਸਤੂ (Rara Shaim, Kingri and Wastu) ਆਦਿ ਇਲਾਕਿਆਂ ’ਚ ਦਹਿਸ਼ਤ ਫੈਲ ਗਈ।
ਮੁੱਢਲੀਆਂ ਰਿਪੋਰਟਾਂ ਮੁਤਾਬਕ  ਭੂਚਾਲ ਕਾਰਨ ਪ੍ਰਭਾਵਿਤ ਇਲਾਕਿਆਂ ’ਚ ਦਰਜ਼ਨਾਂ ਮਕਾਨ ਨੁਕਸਾਨੇ ਗਏ ਤੇ ਕਈਆਂ ’ਚ ਤਰੇੜਾਂ ਆ ਗਈਆਂ।
ਕੁਝ ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਦੀ ਸ਼ਿੱਦਤ ਰਿਕਟਰ ਪੈਮਾਨੇ ’ਤੇ 5.5 ਮਾਪੀ ਗਈ ਹੈ।

Related posts

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ 6 ਅਗਸਤ ਨੂੰ ਪੱਖ ਰੱਖਣ ਲਈ ਸੱਦਿਆ

Current Updates

ਜੰਮੂ-ਕਸ਼ਮੀਰ: ਢਿੱਗਾਂ ਡਿੱਗਣ ਅਤੇ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਜਾਰੀ

Current Updates

ਜੈਸ਼ੰਕਰ ਦੀ ਸੁਰੱਖਿਆ ’ਚ ਸੰਨ੍ਹ ਮਾਮਲੇ ’ਚ ਭਾਰਤ ਵੱਲੋਂ ਬਰਤਾਨਵੀ ਅਧਿਕਾਰੀਆਂ ਕੋਲ ਰੋਸ ਦਰਜ

Current Updates

Leave a Comment