September 28, 2026
ਖਾਸ ਖ਼ਬਰਰਾਸ਼ਟਰੀ

ਹਿੰਦੀ ਦਾ ਵਿਰੋਧ ਨਹੀਂ ਕਰਦੇ ਪਰ ਇਸ ਨੂੰ ਥੋਪਣ ਦੇ ਖ਼ਿਲਾਫ਼ ਹਾਂ: ਊਧਵ ਠਾਕਰੇ Uddhav Thackeray

ਹਿੰਦੀ ਦਾ ਵਿਰੋਧ ਨਹੀਂ ਕਰਦੇ ਪਰ ਇਸ ਨੂੰ ਥੋਪਣ ਦੇ ਖ਼ਿਲਾਫ਼ ਹਾਂ: ਊਧਵ ਠਾਕਰੇ Uddhav Thackeray

ਮੁੰਬਈ- ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇੇ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਿੰਦੀ ਦਾ ਵਿਰੋਧ ਨਹੀਂ ਕਰਦੀ ਬਲਕਿ ਇਸ ‘ਥੋਪੇ ਜਾਣ’ ਦੇ ਖ਼ਿਲਾਫ਼ ਹੈ। ਦੱਖਣੀ ਮੁੰਬਈ ’ਚ ਇੱਕ ਵਿਰੋਧ ਪ੍ਰਦਰਸ਼ਨ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਠਾਕਰੇ ਨੇ ਇਹ ਟਿੱਪਣੀ ਕੀਤੀ। ਇਸ ਪ੍ਰਦਰਸ਼ਨ ਦੌਰਾਨ 17 ਜੂਨ ਦੇ ਹੁਕਮ ਦੀਆਂ ਕਾਪੀਆਂ ਸਾੜੀਆਂ ਗਈਆਂ ਜਿਸ ਵਿੱਚ ਸਕੂਲਾਂ ਲਈ ਤਿੰਨ ਭਾਸ਼ਾ ਨੀਤੀ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਸਨ। ਸ਼ਿਵ ਸੈਨਾ (ਊਧਵ ਬਾਲ ਠਾਕਰੇ) Shiv Sena (UBT) ਨੇ ਪੂਰੇ ਸੂਬੇ ’ਚ ਅਜਿਹੇ ਪ੍ਰਦਰਸ਼ਨ ਕੀਤੇ।

ਊਧਵ ਠਾਕਰੇ ਨੇ ਆਖਿਆ, ‘‘ਅਸੀਂ ਸਰਕਾਰੀ ਹੁਕਮ ਦੀਆਂ ਕਾਪੀਆਂ ਸਾੜੀਆਂ ਹਨ, ਜਿਸ ਦਾ ਮਤਲਬ ਹੈ ਕਿ ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ। ਅਸੀਂ ਹਿੰਦੀ ਦਾ ਵਿਰੋਧ ਨਹੀਂ ਕਰਦੇ, ਪਰ ਅਸੀਂ ਇਸ ਨੂੰ ਥੋਪਣ ਦੀ ਇਜਾਜ਼ਤ ਨਹੀਂ ਦਿਆਂਗੇ। ਮਰਾਠੀ ਨਾਲ ਬੇਇਨਸਾਫ਼ੀ ਹੋਈ ਹੈ। ਸਵਾਲ ਇਹ ਹੈ ਕਿ ਤੁਸੀਂ ਵਿਦਿਆਰਥੀਆਂ ’ਤੇ ਕਿੰਨਾ ਦਬਾਅ ਪਾਉਣ ਜਾ ਰਹੇ ਹੋ।’’

ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਮੁੱਦੇ ’ਤੇ 5 ਜੁਲਾਈ ਨੂੰ ਲਾਇਆ ਜਾਣ ਵਾਲ ‘ਮੋਰਚਾ’ ਬਹੁਤ ਵੱਡਾ ਹੋਵੇਗਾ। ਇਹ ਮੋਰਚਾ ਉਨ੍ਹਾਂ ਦੀ ਪਾਰਟੀ ਅਤੇ ਰਾਜ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਨਵਨਿਰਮਾਣ ਸੈਨਾ (Maharashtra Navnirman Sena) ਵੱਲੋਂ ਸਾਂਝੇ ਤੌਰ ’ਤੇ ਲਾਇਆ ਜਾਵੇਗਾ।

ਸਰਕਾਰ ਨੇ 17 ਜੂਨ ਨੂੰ ਇੱਕ ਹੁਕਮ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਮਰਾਠੀ ਅਤੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹਿੰਦੀ ‘ਆਮ ਰੂਪ ਵਿੱਚ’ ਤੀਜੀ ਭਾਸ਼ਾ ਵਜੋਂ ਪੜ੍ਹਾਈ ਜਾਵੇਗੀ।

ਇਸ ਦੌਰਾਨ ਸੰਜੈ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਹਿੰਦੀ ‘ਥੋਪਣ’ ਵਾਲਾ ਸਰਕਾਰੀ ਹੁਕਮ ਵਾਪਸ ਲੈ ਜਾਣ ’ਤੇ 5 ਜੁਲਾਈ ਨੂੰ ਸ਼ਿਵ ਸੈਨਾ (ਯੂਬੀਟੀ) ਤੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਵੱਲੋਂ 5 ਜੁਲਾਈ ਨੂੰ ਕੀਤਾ ਜਾਣ ਵਾਲਾ ਪ੍ਰਦਰਸ਼ਨ ਰੱਦ ਕਰ ਦਿੱਤਾ ਗਿਆ ਹੈ।

Related posts

ਮੁਕੇਸ਼ ਅੰਬਾਨੀ ਨੇ ਆਪਣੇ ਪੁਰਾਣੇ ਕਰਮਚਾਰੀ ਲਈ ਖਰੀਦਿਆ 1500 ਕਰੋੜ ਦਾ 22 ਮੰਜ਼ਿਲਾ ਘਰ

Current Updates

ਰਾਸ਼ਟਰਪਤੀ ਦਰੋਪਦੀ ਮੁਰਮੂ ਦੋ ਰੋਜ਼ਾ ਫੇਰੀ ਲਈ ਪੁਰਤਗਾਲ ਪੁੱਜੇ

Current Updates

ਨਿਵੇਸ਼ ਫੰਡਾਂ ਵਿੱਚ ਗੜਬੜੀ: ਖਪਤਕਾਰ ਅਦਾਲਤ ਨੇ Kotak Mahindra Bank ਨੂੰ ਰਿਫੰਡ ਦੇਣ ਦੇ ਦਿੱਤੇ ਹੁਕਮ

Current Updates

Leave a Comment