December 27, 2025
ਖਾਸ ਖ਼ਬਰਰਾਸ਼ਟਰੀ

ਲਾੜੀ ਪ੍ਰੇਮੀ ਨਾਲ ਭੱਜੀ… ਲਾੜੇ ਨੂੰ ਆਇਆ ਸੁੱਖ ਦਾ ਸਾਹ

ਲਾੜੀ ਪ੍ਰੇਮੀ ਨਾਲ ਭੱਜੀ… ਲਾੜੇ ਨੂੰ ਆਇਆ ਸੁੱਖ ਦਾ ਸਾਹ

ਯੂਪੀ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਇੱਕ ਨਵ-ਵਿਆਹੁਤਾ ਆਪਣੇ ਵਿਆਹ ਦੇ ਕੁਝ ਹੀ ਦਿਨਾਂ ਬਾਅਦ ਪ੍ਰੇਮੀ ਨਾਲ ਭੱਜ ਗਈ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਘਟਨਾ ਤੋਂ ਬਾਅਦ ਉਸ ਦੇ ਪਤੀ ਨੇ ਨਿਰਾਸ਼ ਹੋਣ ਦੀ ਥਾਂ ਸੁੱਖ ਦਾ ਸਾਹ ਲੈਂਦਿਆਂ ਕਿਹਾ, ‘‘ਸ਼ੁਕਰ ਹੈ ਮੇਰਾ ਰਾਜਾ ਰਘੂਵੰਸ਼ੀ ਵਰਗਾ ਹਸ਼ਰ ਨਹੀਂ ਹੋਇਆ।’’

ਜ਼ਿਕਰਯੋਗ ਹੈ ਕਿ 20 ਸਾਲਾ ਲੜਕੀ ਦਾ ਵਿਆਹ ਬਿਸੌਲੀ ਥਾਣਾ ਖੇਤਰ ਦੇ ਮੌਸਮਪੁਰ ਪਿੰਡ ਦੇ ਰਹਿਣ ਵਾਲੇ ਸੁਨੀਲ (23) ਨਾਲ 17 ਮਈ ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਨੌਂ ਦਿਨ ਸਹੁਰੇ ਘਰ ਰਹਿਣ ਤੋਂ ਬਾਅਦ ਉਹ ਆਪਣੇ ਪੇਕੇ ਚਲੀ ਗਈ। ਪਰ ਵਾਪਸ ਪਰਤਣ ਦੀ ਬਜਾਏ ਉਹ 10 ਦਿਨ ਬਾਅਦ ਆਪਣੇ ਕਥਿਤ 22 ਸਾਲਾਂ ਪ੍ਰੇਮੀ ਨਾਲ ਭੱਜ ਗਈ।

ਸੁਨੀਲ ਨੇ ਹਾਲ ਹੀ ਵਿੱਚ ਪੁਲੀਸ ਕੋਲ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਲਾੜੀ ਨੇ ਥਾਣੇ ਵਿੱਚ ਜਾ ਕੇ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਕਿਹਾ, ‘‘ਮੈਂ ਹੁਣ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹਾਂ।’’ ਇਸ ਉਪਰੰਤ ਬਿਸੌਲੀ ਦੇ ਪੁਲੀਸ ਅਧਿਕਾਰੀਆਂ ਨੇ ਦੋਵਾਂ ਪਰਿਵਾਰਾਂ ਵਿਚਕਾਰ ਸਮਝੌਤਾ ਕਰਵਾਇਅ ਜਿਸ ਦੋਰਾਨ ਦੋਹਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ।

ਸਮਝੌਤੇ ਵਿਚ ਵਿਆਹ ਦੌਰਾਨ ਤੋਹਫੇ ਵਿੱਚ ਦਿੱਤੇ ਗਏ ਗਹਿਣੇ ਅਤੇ ਘਰੇਲੂ ਸਮਾਨ ਵਾਪਸ ਕਰ ਦਿੱਤਾ ਗਿਆ ਹੈ ਅਤੇ ਦੋਹਾਂ ਪੱਖਾਂ ਨੇ ਇਕ ਦੂਜੇ ਖ਼ਿਲਾਫ਼ ਕੋਈ ਪੁਲੀਸ ਕਾਰਵਾਈ ਨਹੀਂ ਕੀਤੀ।

ਇਸ ਘਟਨਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਨੀਲ ਨੇ ਦੱਸਿਆ, “ਮੈਂ ਉਸ ਨੂੰ ਹਨੀਮੂਨ ਲਈ ਨੈਨੀਤਾਲ ਲੈ ਕੇ ਜਾਣ ਦੀ ਯੋਜਨਾ ਬਣਾਈ ਸੀ। ਪਰ ਜੇ ਉਹ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹੈ, ਤਾਂ ਮੈਨੂੰ ਖੁਸ਼ੀ ਹੋਵੇਗੀ। ਘੱਟੋ-ਘੱਟ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਹਾਲ ਰਾਜਾ ਰਘੂਵੰਸ਼ੀ ਵਰਗਾ ਨਹੀਂ ਹੋਇਆ। ਹੁਣ ਅਸੀਂ ਤਿੰਨੋਂ ਖੁਸ਼ ਹਾਂ – ਉਸਨੂੰ ਪਿਆਰ ਮਿਲ ਗਿਆ ਹੈ ਅਤੇ ਮੇਰੀ ਜ਼ਿੰਦਗੀ ਬਰਬਾਦ ਨਹੀਂ ਹੋਈ।’’

ਥਾਣੇ ਵਿੱਚ ਮੌਜੂਦ ਲਾੜੇ ਦੀ ਭਾਬੀ ਰਾਧਾ ਨੇ ਕਿਹਾ, “ਉਹ ਸਾਡੇ ਨਾਲ ਸਿਰਫ਼ ਅੱਠ ਦਿਨ ਹੀ ਰਹੀ। ਉਸਦੇ ਜਾਣ ਤੋਂ ਬਾਅਦ, ਉਹ ਉਸੇ ਪਿੰਡ ਦੇ ਆਪਣੇ ਪ੍ਰੇਮੀ ਨਾਲ ਭੱਜ ਗਈ। ਅਸੀਂ ਸਿਰਫ਼ ਆਪਣੇ ਤੋਹਫੇ ਵਾਪਸ ਮੰਗੇ, ਅਤੇ ਹੁਣ ਮਾਮਲਾ ਸੁਲਝ ਗਿਆ ਹੈ।”

ਇੱਥੇ ਦੱਸਣਾ ਬਣਦਾ ਹੈ ਕਿ ਇੰਦੌਰ ਦੇ ਇੱਕ ਵਪਾਰੀ ਰਾਜਾ ਰਘੂਵੰਸ਼ੀ ਦੀ 23 ਮਈ ਨੂੰ ਮੇਘਾਲਿਆ ਵਿੱਚ ਹਨੀਮੂਨ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦੇ ਦੋਸ਼ ਵਿਚ ਉਸਦੀ ਪਤਨੀ ਸੋਨਮ, ਪਤਨੀ ਦੇ ਕਥਿਤ ਪ੍ਰੇਮੀ ਅਤੇ ਤਿੰਨ ਭਾੜੇ ਦੇ ਹਤਿਆਰਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ।

Related posts

ਸ਼ਕਤੀਮਾਨ ਦੇ ਨਾਂ ’ਤੇ Mukesh Khanna ਨੇ ਲਾਇਆ ਚੂਨਾ, 19 ਸਾਲ ਬਾਅਦ ਵੀ ਅਧੂਰੀ ਰਹਿ ਗਈ ਫੈਨਜ਼ ਦੀ ਇੱਛਾ

Current Updates

ਕਰਨ ਔਜਲਾ ਦੇ ਲਾਈਵ ਸ਼ੋਅ ਨੇ ਮਚਾਈ ਹਲਚਲ, ਵੱਡੀ ਗਿਣਤੀ ‘ਚ ਪ੍ਰਸ਼ੰਸਕਾਂ ਦਾ ਇਕੱਠ; ਅੱਜ ਵੀ ਹੋਵੇਗਾ ਕੰਸਰਟ

Current Updates

ਵਿਕਸਤ ਭਾਰਤ ਦਾ ਰਾਹ ਲੋਕਾਂ ਦੀ ਏਕਤਾ ਵਿੱਚੋਂ ਲੰਘਦਾ ਹੈ: ਮੋਦੀ

Current Updates

Leave a Comment