September 29, 2026
ਖਾਸ ਖ਼ਬਰਰਾਸ਼ਟਰੀ

ਸੀ.ਆਰ.ਪੀ.ਐਫ.ਅਸਾਮ ਪੁਲੀਸ ਦੇ ਮੁਖੀ ਗਿਆਨੇਂਦਰ ਪ੍ਰਤਾਪ ਸਿੰਘ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਨਿਯੁਕਤ

ਸੀ.ਆਰ.ਪੀ.ਐਫ.ਅਸਾਮ ਪੁਲੀਸ ਦੇ ਮੁਖੀ ਗਿਆਨੇਂਦਰ ਪ੍ਰਤਾਪ ਸਿੰਘ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਨਿਯੁਕਤ

ਨਵੀਂ ਦਿੱਲੀ-ਅਸਾਮ ਪੁਲੀਸ ਦੇ ਮੁਖੀ ਗਿਆਨੇਂਦਰ ਪ੍ਰਤਾਪ ਸਿੰਘ ਨੂੰ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਗਿਆਨੇਂਦਰ ਪ੍ਰਤਾਪ ਸਿੰਘ 1991 ਬੈਚ ਦੇ ਅਸਾਮ-ਮੇਘਾਲਿਆ ਕੇਡਰ ਦੇ ਆਈਪੀਐੱਸ ਅਧਿਕਾਰੀ ਹਨ। ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਸਿੰਘ ਦੀ ਸੀਆਰਪੀਐੱਫ ਦੇ ਡੀਜੀ ਵਜੋਂ ਨਿਯੁਕਤੀ ਨੂੰ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਹੈ। ਅਮਲਾ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਸਿੰਘ ਦਾ ਕਾਰਜਕਾਲ ਉਨ੍ਹਾਂ ਦੀ ਸੇਵਾਮੁਕਤੀ ਦੀ ਉਮਰ 30 ਨਵੰਬਰ 2027 ਤੱਕ ਰਹੇਗਾ। ਅਨੀਸ਼ ਦਿਆਲ ਸਿੰਘ ਦੀ 31 ਦਸੰਬਰ 2024 ਨੂੰ ਸੇਵਾਮੁਕਤੀ ਮਗਰੋਂ ਸੀਨੀਅਰ ਆਈਪੀਐੱਸ ਅਧਿਕਾਰੀ ਵਿਤੁਲ ਕੁਮਾਰ ਕੋਲ ਸੀਆਰਪੀਐੱਫ ਮੁਖੀ ਦਾ ਕਾਰਜਕਾਰੀ ਚਾਰਜ ਸੀ।

Related posts

ਕੜਕਦੀ ਧੁੱਪ ਤੋਂ ਬਾਅਦ ਮੌਸਮ ਦਾ ਮਿਜਾਜ਼ ਬਦਲਿਆ: ਤੇਜ਼ ਹਵਾਵਾਂ ਤੇ ਮੀਂਹ ਨੇ ਦਿੱਤੀ ਦਸਤਕ, ਗੜ੍ਹੇਮਾਰੀ ਨਾਲ ਤਾਪਮਾਨ ਡਿੱਗਿਆ

Current Updates

ਸ਼ਿਲਪਾ ਸ਼ੈੱਟੀ ਨੇ ਨਵਾਂ ਹੁਨਰ ਸਿੱਖਿਆ

Current Updates

ਸੀਬੀਆਈ ਨੂੰ DIG ਹਰਚਰਨ ਸਿੰਘ ਭੁੱਲਰ ਦਾ 14 ਦਿਨਾ ਨਿਆਂਇਕ ਰਿਮਾਂਡ ਮਿਲਿਆ

Current Updates

Leave a Comment