November 10, 2026
ਖਾਸ ਖ਼ਬਰਰਾਸ਼ਟਰੀ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਬਾਰੇ ਜਨਹਿੱਤ ਪਟੀਸ਼ਨ ’ਤੇ ਸੁਣਵਾਈ 19 ਨੂੰ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਬਾਰੇ ਜਨਹਿੱਤ ਪਟੀਸ਼ਨ ’ਤੇ ਸੁਣਵਾਈ 19 ਨੂੰ

ਪਟਨਾ-ਬੰਬੇ ਹਾਈ ਕੋਰਟ 19 ਫਰਵਰੀ ਨੂੰ ਇੱਕ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰੇਗਾ। ਇਸ ਦੌਰਾਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਉਸ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਦੀਆਂ ਮੌਤਾਂ ਦੀ ਹੋਰ ਵਿਸਥਾਰ ਨਾਲ ਜਾਂਚ ਕਰਵਾਏ ਜਾਣ ਸਬੰਧੀ ਆਦੇਸ਼ ਆਉਣ ਦੀ ਸੰਭਾਵਨਾ ਹੈ।

ਜਨਹਿੱਤ ਪਟੀਸ਼ਨ ਭੇਤਭਰੀ ਹਾਲਤ ਵਿੱਚ ਹੋਈਆਂ ਦੋ ਮੌਤਾਂ ਦੇ ਸਬੰਧ ਵਿੱਚ ਸ਼ਿਵ ਸੈਨਾ (ਯੂਬੀਟੀ) ਦੇ ਵਿਧਾਇਕ ਆਦਿੱਤਿਆ ਠਾਕਰੇ ਦੀ ਗ੍ਰਿਫ਼ਤਾਰੀ ਅਤੇ ਉਸ ਕੋਲੋਂ ਪੁੱਛ ਪੜਤਾਲ ਕੀਤੇ ਜਾਣ ਦੀ ਮੰਗ ਕਰਦੀ ਹੈ। ਅੱਜ ਏਐੱਨਆਈ ਨਾਲ ਗੱਲਬਾਤ ਦੌਰਾਨ ਮਰਹੂਮ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਨਵੀਂ ਮਹਾਰਾਸ਼ਟਰ ਸਰਕਾਰ ਦੇ ਕਾਰਜਕਾਲ ਦੌਰਾਨ ਪੁੱਤਰ ਨੂੰ ਇਨਸਾਫ਼ ਮਿਲਣ ਦੀ ਆਸ ਪ੍ਰਗਟਾਈ ਹੈ। ਉਨ੍ਹਾਂ ਕਿਹਾ, ‘‘ਮੈਨੂੰ ਆਸ ਹੈ ਕਿ ਅਦਾਲਤ ਵੱਲੋਂ ਜੋ ਵੀ ਹੁਕਮ ਜਾਰੀ ਕੀਤਾ ਜਾਵੇਗਾ ਉਹ ਸਹੀ ਹੋਵੇਗਾ। ਅਤੇ ਇਹ ਵੀ ਆਸ ਹੈ ਕਿ ਇਹ ਆਦੇਸ਼ ਜਲਦੀ ਹੀ ਆਵੇਗਾ। ਸਾਨੂੰ ਸੀਬੀਆਈ ਤੋਂ ਇਨਸਾਫ਼ ਦੀ ਆਸ ਸੀ, ਪਰ ਇਸ ਨੇ ਸਮੇਂ ਸਿਰ ਆਪਣਾ ਕੰਮ ਨਹੀਂ ਕੀਤਾ। ਹੁਣ ਜਦੋਂ ਇਹ ਅਦਾਲਤ ਵਿੱਚ ਆ ਗਿਆ ਹੈ ਤਾਂ ਆਸ ਹੈ ਕਿ ਇਨਸਾਫ਼ ਮਿਲੇਗਾ।’’

Related posts

‘ਆਪ’ ਦੀ ਕੌਮੀ ਮੀਟਿੰਗ ’ਚ ਪੰਜਾਬ ਚੋਣਾਂ ਦੀ ਗੂੰਜ; ਚੋਣ ਰਣਨੀਤੀ ’ਤੇ ਹੋਈ ਚਰਚਾ

Current Updates

ਦਿੱਲੀ ਹਾਈ ਕੋਰਟ ਨੇ ਚੈੱਕ ਬਾਊਂਸ ਮਾਮਲਿਆਂ ਵਿੱਚ ਰਾਜਪਾਲ ਯਾਦਵ ਨੂੰ ਅਸਥਾਈ ਰਿਹਾਅ ਕਰਨ ਦੇ ਹੁਕਮ ਦਿੱਤੇ

Current Updates

ਤਿੰਨ ਤਖ਼ਤਾਂ ਦੇ ਪੰਜ ਪਿਆਰਿਆਂ ਵੱਲੋਂ ਤਖ਼ਤ ਪਟਨਾ ਸਾਹਿਬ ਦਾ ਫੈਸਲਾ ਰੱਦ

Current Updates

Leave a Comment