October 1, 2026
ਖਾਸ ਖ਼ਬਰਰਾਸ਼ਟਰੀ

ਮੱਧ ਪ੍ਰਦੇਸ਼: ਵੈਨ ’ਤੇ ਟਰੱਕ ਪਲਟਣ ਕਾਰਨ 9 ਮੌਤਾਂ, ਦੋ ਜ਼ਖ਼ਮੀ

ਮੱਧ ਪ੍ਰਦੇਸ਼: ਵੈਨ ’ਤੇ ਟਰੱਕ ਪਲਟਣ ਕਾਰਨ 9 ਮੌਤਾਂ, ਦੋ ਜ਼ਖ਼ਮੀ

ਝਾਬੂਆ- ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਵਿੱਚ ਬੁੱਧਵਾਰ ਤੜਕਸਾਰ ਸੀਮਿੰਟ ਨਾਲ ਭਰੇ ਟਰੇਲਰ ਟਰੱਕ ਦੇ ਇੱਕ ਵੈਨ ’ਤੇ ਪਲਟਣ ਕਾਰਨ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਤੜਕੇ 2:30 ਵਜੇ ਦੇ ਕਰੀਬ ਉਦੋਂ ਵਾਪਰਿਆ ਜਦੋਂ ਇੱਕੋ ਪਰਿਵਾਰ ਦੇ ਲੋਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ।

ਝਾਬੂਆ ਦੇ ਪੁਲੀਸ ਸੁਪਰਡੈਂਟ ਪਦਮਵਿਲੋਚਨ ਸ਼ੁਕਲਾ ਨੇ ਨੂੰ ਦੱਸਿਆ ਕਿ ਮੇਘਨਗਰ ਤਹਿਸੀਲ ਖੇਤਰ ਦੇ ਅਧੀਨ ਸੰਜੇਲੀ ਰੇਲਵੇ ਕਰਾਸਿੰਗ ਦੇ ਨੇੜੇ ਇੱਕ ਅਸਥਾਈ ਸੜਕ ਰਾਹੀਂ ਇੱਕ ਨਿਰਮਾਣ ਅਧੀਨ ਰੇਲ ਓਵਰ-ਬ੍ਰਿਜ (ਆਰ.ਓ.ਬੀ.) ਨੂੰ ਪਾਰ ਕਰ ਰਿਹਾ ਸੀ, ਇਸ ਦੌਰਾਨ ਟਰੱਕ ਸੰਤੁਲਨ ਗੁਆ ​​ਬੈਠਾ ਅਤੇ ਇੱਕ ਵੈਨ ’ਤੇ ਪਲਟ ਗਿਆ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋਏ ਹਨ।

Related posts

ਵੀਡੀਓ ਤੇ ਫੋਟੋਆਂ ਵਾਇਰਲ ਕਰਨ ਦੀ ਧਮਕੀ ਦੇ ਕੇ ਕੀਤਾ ਸਰੀਰਕ ਸ਼ੋਸ਼ਣ, ਲੁਧਿਆਣਾ ਪੁਲਿਸ ਨੇ 3 ਦੋਸ਼ੀਆਂ ਖ਼ਿਲਾਫ਼ ਦਰਜ ਕੀਤਾ ਮੁਕੱਦਮਾ

Current Updates

Mohali ਦੇ VR Punjab Mall ਨੂੰ ਲੱਗਾ ਤਾਲਾ

Current Updates

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਬਿਆਸ ਮੁਖੀ ਦਾ ਨਾਂ ਲਏ ਬਿਨਾ ਕਸਿਆ ਤੰਜ਼

Current Updates

Leave a Comment