September 16, 2026
ਖਾਸ ਖ਼ਬਰਰਾਸ਼ਟਰੀ

ਸਿੱਕਮ: ਢਿੱਗਾਂ ਡਿੱਗਣ ਦੌਰਾਨ 113 ਸੈਲਾਨੀਆਂ ਸੁਰੱਖਿਅਤ ਕੱਢਿਆ

ਸਿੱਕਮ: ਢਿੱਗਾਂ ਡਿੱਗਣ ਦੌਰਾਨ 113 ਸੈਲਾਨੀਆਂ ਸੁਰੱਖਿਅਤ ਕੱਢਿਆ

ਨਵੀਂ ਦਿੱਲੀ- ਰੱਖਿਆ ਮੰਤਰਾਲੇ (ਐਮਓਡੀ) ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਉੱਤਰੀ ਸਿੱਕਮ ਵਿੱਚ ਢਿੱਗਾਂ ਡਿੱਗਣ ਕਾਰਨ ਦੂਰ-ਦੁਰਾਡੇ ਲਾਚੇਨ ਪਿੰਡ ਤੱਕ ਪਹੁੰਚ ਬੰਦ ਹੋ ਗਈ ਸੀ, ਜਿਸ ਤੋਂ ਬਾਅਦ ਫੌਜ ਨੇ ਹੈਲੀਕਾਪਟਰ ਰਾਹੀਂ ਬਚਾਏ 30 ਲੋਕਾਂ ਸਮੇਤ ਕੁੱਲ 113 ਫਸੇ ਹੋਏ ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਐਕਸ ’ਤੇ ਇੱਕ ਪੋਸਟ ਵਿੱਚ MoD ਨੇ ਕਿਹਾ, ‘‘ਉੱਤਰੀ ਸਿੱਕਮ ਵਿੱਚ ਇੱਕ ਭਿਆਨਕ ਢਿੱਗਾਂ ਡਿੱਗਣ ਦੇ ਮੱਦੇਨਜ਼ਰ ਭਾਰਤੀ ਫੌਜ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਸੜਕੀ ਰਸਤੇ ਤੋਂ ਪੂਰੀ ਤਰ੍ਹਾਂ ਕੱਟੇ ਗਏ ਪਿੰਡ ਕੋਲੋਂ 30 ਵਿਦੇਸ਼ੀ ਨਾਗਰਿਕਾਂ ਸਮੇਤ 113 ਫਸੇ ਹੋਏ ਸੈਲਾਨੀਆਂ ਸੁਰੱਖਿਅਤ ਕੱਢਿਆ ਗਿਆ ਹੈ।’’ ਉਨ੍ਹਾਂ ਕਿਹਾ ਕਿ ਵਿਸ਼ੇਸ਼ ਸਾਧਨਾਂ ਨਾਲ ਲੈਸ ਫੌਜ ਦੀਆਂ ਟੀਮਾਂ ਛੇ ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਕੰਮ ਕਰ ਰਹੀਆਂ ਹਨ।

Related posts

ਜੰਮੂ-ਕਸ਼ਮੀਰ: ਜੰਗਬੰਦੀ ਦੇ ਬਾਵਜੂਦ ਕਈ ਥਾਈਂ ਦਿਖੇ ਡਰੋਨ, ਉਮਰ ਅਬਦੁੱਲਾ ਨੇ ਸਾਂਝੀ ਕੀਤੀ ਵੀਡੀਓ

Current Updates

ਹੜ੍ਹਾਂ ਦੇ ਅੱਲੇ ਜ਼ਖ਼ਮ: ਸੰਭਾਵੀ ਖਤਰੇ ਦੇ ਚਲਦਿਆਂ ਪਿੰਡ ਵਾਸੀ ਪਹਿਲਾਂ ਤੋਂ ਚੌਕਸ

Current Updates

ਸੈਂਸੈਕਸ 772 ਅੰਕ ਟੁੱਟਿਆ, ਨਿਫਟੀ 24 ਹਜ਼ਾਰ ਤੋਂ ਹੇਠਾਂ

Current Updates

Leave a Comment