April 9, 2025
ਖਾਸ ਖ਼ਬਰਰਾਸ਼ਟਰੀ

ਭਾਜਪਾ ਨੇ ਰਾਖਵਾਂਕਰਨ ਦੇ ਮੁੱਦੇ ਉੱਤੇ ਦਿੱਲੀ ਦੇ ਜਾਟਾਂ ਨਾਲ ‘ਵਿਸ਼ਵਾਸਘਾਤ’ ਕੀਤਾ: ਕੇਜਰੀਵਾਲ

ਭਾਜਪਾ ਨੇ ਰਾਖਵਾਂਕਰਨ ਦੇ ਮੁੱਦੇ ਉੱਤੇ ਦਿੱਲੀ ਦੇ ਜਾਟਾਂ ਨਾਲ ‘ਵਿਸ਼ਵਾਸਘਾਤ’ ਕੀਤਾ: ਕੇਜਰੀਵਾਲ

ਨਵੀਂ ਦਿੱਲੀ-‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਜਪਾ ਉੱਤੇ ਰਾਖਵਾਂਕਰਨ ਦੇ ਮੁੱਦੇ ’ਤੇ ਦਿੱਲੀ ਦੇ ਜਾਟਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਇਆ ਹੈ। ਕੇਜਰੀਵਾਲ ਨੇ ਭਾਜਪਾ ਨੂੰ ਸਵਾਲ ਕੀਤਾ ਕਿ ਜਾਟਾਂ ਨੂੰ ਕੇਂਦਰ ਦੀ ਹੋਰਨਾਂ ਪੱਛੜੇ ਵਰਗਾਂ (ਓਬੀਸੀ) ਦੀ ਸੂਚੀ ਵਿਚ ਕਦੋਂ ਸ਼ਾਮਲ ਕੀਤਾ ਜਾਵੇਗਾ। ‘ਆਪ’ ਆਗੂ ਨੇ 5 ਫਰਵਰੀ ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਅੱਜ ਆਪਣੀ ਰਿਹਾਇਸ਼ ’ਤੇ ਜਾਟ ਆਗੂਆਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਜਾਟਾਂ ਨੂੰ ਦਿੱਲੀ ਦੀ ਓਬੀਸੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ, ਪਰ ਕੇਂਦਰੀ ਦੀ ਸੂਚੀ ਵਿਚ ਨਹੀਂ।

ਸਾਬਕਾ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਰਾਜਸਥਾਨ ਦੇ ਜਾਟਾਂ ਨੂੰ ਦਿੱਲੀ ਯੂਨੀਵਰਸਿਟੀ ਤੇ ਇਸ ਦੇ ਕਾਲਜਾਂ ਵਿਚ ਦਾਖ਼ਲੇ ਮਿਲ ਜਾਂਦੇ ਹਨ; ਏਮਸ, ਸਫ਼ਦਰਜੰਗ ਹਸਪਤਾਲ ਤੇ ਕੇਂਦਰ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ ਵਿਚ ਨੌਕਰੀਆਂ ਮਿਲ ਜਾਂਦੀਆਂ ਹਨ, ਪਰ ਦਿੱਲੀ ਦੇ ਜਾਟਾਂ ਨੂੰ ਨਹੀਂ।’’ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਦੋ ਸਿਖਰਲੇ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਜਾਟ ਭਾਈਚਾਰੇ ਨਾਲ ਕੇਂਦਰੀ ਪੱਧਰ ’ਤੇ ਓਬੀਸੀ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ। ‘ਆਪ’ ਆਗੂ ਨੇ ਕਿਹਾ, ‘‘ਮੈਂ ਮੋਦੀ, ਸ਼ਾਹ ਤੇ ਹੋਰਨਾਂ ਭਾਜਪਾ ਆਗੂਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਦਿੱਲੀ ਦੇ ਜਾਟ ਆਗੂਆਂ ਨੂੰ ਕੇਂਦਰ ਦੀ ਓਬੀਸੀ ਸੂਚੀ ’ਚ ਕਦੋਂ ਸ਼ਾਮਲ ਕਰਨਗੇ?’’

ਕੇਜਰੀਵਾਲ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਨੂੰ ਮਿਲਣ ਵਾਲੇ ਜਾਟ ਆਗੂਆਂ ਦੇ ਵਫ਼ਦ ਨੇ ਰਾਖਵਾਂਕਰਨ ਦੇ ਮੁੱਦੇ ਉੱਤੇ ਪਿਛਲੇ ਦਸ ਸਾਲਾਂ ਵਿਚ ਭਾਜਪਾ ਵੱਲੋਂ ਕੀਤੇ ‘ਵਿਸ਼ਵਾਸ਼ਘਾਤ’ ਖਿਲਾਫ਼ ਗੁੱਸਾ ਜਤਾਇਆ ਹੈ।’’ ਕੇਜਰੀਵਾਲ ਨੇ ਕਿਹਾ ਕਿ ‘ਆਪ’ ਭਾਈਚਾਰੇ ਦੀ ਇਸ ਜਾਇਜ਼ ਮੰਗ ਦਾ ਸਮਰਥਨ ਕਰਦੀ ਹੈ।

Related posts

ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਦੁਹਰਾਈ

Current Updates

ਮੋਦੀ ਨੂੰ ਕੁਵੈਤ ਦਾ ਸਭ ਤੋਂ ਵੱਡਾ ਸਨਮਾਨ: ਮੋਦੀ ਨੂੰ ਕੁਵੈਤ ਦਾ ਸਭ ਤੋਂ ਵੱਡਾ ਸਨਮਾਨ ਦੇ ਕੇ ਨਿਵਾਜਿਆ

Current Updates

ਸਤਰੰਗ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ Garry Sandhu ’ਤੇ ਹਮਲਾ

Current Updates

Leave a Comment