December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਤੇਰਾਂ ਕਿਲੋ ਹੈਰੋਇਨ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ

ਤੇਰਾਂ ਕਿਲੋ ਹੈਰੋਇਨ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ

ਜਲੰਧਰ- ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਕਮਿਸ਼ਨਰੇਟ ਪੁਲੀਸ ਜਲੰਧਰ ਨੇ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ, ਇੱਕ ਵੱਡੇ ਡਰੱਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਦੋ ਮੁਲਜ਼ਮਾਂ ਨੂੰ 13 ਕਿਲੋ ਹੈਰੋਇਨ, 2 ਗ਼ੈਰਕਾਨੂੰਨੀ .32 ਬੋਰ ਹਥਿਆਰ, 6 ਕਾਰਤੂਸ, 3 ਮੈਗਜੀਨ, 3 ਲਗਜ਼ਰੀ ਕਾਰਾਂ, ਅਤੇ 22,000 ਰੁਪਏ ਡਰੱਗ ਮਨੀ ਦੀ ਕੁੱਲ ਬਰਾਮਦਗੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਦੱਸਿਆ ਸੀ ਕਿ ਸੀਆਈਏ ਦੀ ਟੀਮ ਨੇ 20 ਮਈ ਨੂੰ ਪੁਲ ਫੋਕਲ ਪੁਆਇੰਟ, ਜਲੰਧਰ ਕੋਲੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਦੀ ਪਛਾਣ ਸ਼ਿਵਮ ਸੋਢੀ ਉਰਫ਼ ਸ਼ਿਵਾ ਵਾਸੀ ਨੇੜੇ ਲੰਮਾ ਪਿੰਡ ਚੌਕ ਸਿਮਰਨ ਐਨਕਲੇਵ ਵਜੋਂ ਹੋਈ ਸੀ। ਉਸ ਕੋਲੋਂ ਪੰਜ ਕਿਲੋ ਹੈਰੋਇਨ ਅਤੇ 22,000 ਰੁਪਏ ਬਰਾਮਦ ਹੋਏ ਸਨ।
ਉਨ੍ਹਾਂ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਲਗਾਤਾਰ ਪੁੱਛ ਪੜਤਾਲ ਮਗਰੋਂ ਸ਼ਿਵਮ ਤੋਂ 7 ਕਿਲੋ ਹੈਰੋਇਨ ਅਤੇ ਦੋ ਵਾਹਨ ਹੋਰ ਬਰਾਮਦ ਕੀਤੇ ਗਏ। ਉਸ ਨੇ ਇੱਕ ਸਾਥੀ ਦੀ ਸ਼ਮੂਲੀਅਤ ਦਾ ਵੀ ਖੁਲਾਸਾ ਕੀਤਾ, ਜਿਸ ਤਹਿਤ ਬਰਿੰਦਰ ਸਿੰਘ ਉਰਫ਼ ਬੱਬੂ, ਪੁੱਤਰ ਦਵਿੰਦਰ ਸਿੰਘ ਵਾਸੀ ਅਮਰ ਨਗਰ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ।  ਉਸ  ਕੋਲੋਂ  1 ਕਿਲੋ ਹੈਰੋਇਨ, ਦੋ .32 ਬੋਰ ਹਥਿਆਰ, 6 ਕਾਰਤੂਸ ਅਤੇ 3 ਮੈਗਜ਼ੀਨ ਬਰਾਮਦ ਕੀਤੇ। ਪੁਲੀਸ ਨੇ ਪੁਸ਼ਟੀ ਕੀਤੀ ਕਿ ਸ਼ਿਵਮ ਸੋਢੀ ਵਿਰੁੱਧ ਪਹਿਲਾਂ ਤਿੰਨ ਮੁਕੱਦਮੇ ਹਨ, ਜਦੋਂ ਕਿ ਬਰਿੰਦਰ ਸਿੰਘ ਵਿਰੁੱਧ ਚਾਰ ਮੁਕੱਦਮੇ ਦਰਜ ਹਨ।

Related posts

ਸਰਬ ਪਾਰਟੀ ਵਫ਼ਦਾਂ ਨੇ ਜਾਪਾਨ ਅਤੇ ਯੂਏਈ ਵਿੱਚ ‘ਅਪਰੇਸ਼ਨ ਸਿੰਧੂਰ’ ਬਾਰੇ ਦਿੱਤੀ ਜਾਣਕਾਰੀ

Current Updates

ਮਾਇਆਵਤੀ ਵੱਲੋਂ ਆਕਾਸ਼ ਆਨੰਦ ਨੂੰ ਹਟਾਉਣਾ: ਮੈਂ ਮਾਇਆਵਤੀ ਦਾ ਕੇਡਰ ਹਾਂ, ਉਨ੍ਹਾਂ ਦਾ ਹਰ ਫ਼ੈਸਲਾ ਸਿਰ-ਮੱਥੇ: ਆਕਾਸ਼ ਆਨੰਦ

Current Updates

ਖੰਨਾ ਪੁਲਿਸ ਨੇ ਅੰਮ੍ਰਿਤਪਾਲ ਦੇ ਗੰਨਮੈਨ ਕੋਲੋ ਹੋਏ ਖੁਲਾਸੇ ਤੇ ਸੰਭਾਵੀ ਖਾਲਿਸਤਾਨ ਦਾ ਕੀਤਾ ਪਰਦਾਫਾਸ਼

Current Updates

Leave a Comment