June 9, 2025
ਖਾਸ ਖ਼ਬਰਪੰਜਾਬ

ਖੰਨਾ ਪੁਲਿਸ ਨੇ ਅੰਮ੍ਰਿਤਪਾਲ ਦੇ ਗੰਨਮੈਨ ਕੋਲੋ ਹੋਏ ਖੁਲਾਸੇ ਤੇ ਸੰਭਾਵੀ ਖਾਲਿਸਤਾਨ ਦਾ ਕੀਤਾ ਪਰਦਾਫਾਸ਼

Amrit Pal Singh

-ਸੰਭਾਵੀ ਨਕਸ਼ਾ, ਲੋਗੋ ਤੇ ਕਰੰਸੀ ਦੇ ਦਸਤਾਵੇਜ ਮੋਬਾਇਲ ਫੋਨ ਵਿੱਚੋਂ ਬ੍ਰਾਮਦ ਹੋਣ ਦਾ ਕੀਤਾ ਦਾਅਵਾ।

ਖੰਨਾ – ਪੁਲਸ ਜਿਲਾ ਖੰਨਾ ਦੀ ਐਸ. ਐਸ. ਪੀ. ਅਮਨੀਤ ਕੌਂਡਲ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਅਹਿਮ ਨਜਦੀਕ ਤੇ ਸੁਰੱਖਿਆ ਟੀਮ ਦੇ ਮੈਂਬਰ ਤੇਜਿੰਦਰ ਸਿੰਘ ਗਿੱਲ ਉਰਫ ਗੋਰਖਾ ਬਾਬਾ ਤੋਂ ਬਰਾਮਦ ਹੋਏ ਦਸਤਾਵੇਜਾਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਸੰਭਾਵੀ ਖਾਲਿਸਤਾਨ ਸਬੰਧੀ ਵੱਡਾ ਖੁਲਾਸਾ ਹੋਇਆ ਹੈ ਜਿਸ ਨਾਲ ਖੰਨਾ ਪੁਲਸ ਨੇ ਵੱਡੀ ਪ੍ਰਾਪਤੀ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਤੇਜਿੰਦਰ ਸਿੰਘ ਗਿੱਲ ਉਰਫ ਗੋਰਖਾ ਬਾਬਾ ਅੰਮ੍ਰਿਤਪਾਲ ਸਿੰਘ ਦੀ ਕਲੋਜ਼ ਪ੍ਰੋਟੈਕਸ਼ਨ ਟੀਮ (ਸੀਪੀਟੀ) ਦਾ ਮੈਂਬਰ ਸੀ, ਜਿਸਨੂੰ ਅੰਮ੍ਰਿਤਪਾਲ ਸਿੰਘ ਦੀ ਸੁਰੱਖਿਆ ਸੌਂਪੀ ਗਈ ਸੀ, ਉਹ ਆਨੰਦਪੁਰ ਖਾਲਸਾ ਫੌਜ (ਏ.ਕੇ.ਐਫ.) ਦਾ ਮੈਂਬਰ ਵੀ ਸੀ, ਜਿਸ ਦਾ ਸੰਚਾਲਨ ਅੰਮ੍ਰਿਤਪਾਲ ਸਿੰਘ ਵੱਲੋਂ ਕੀਤਾ ਜਾ ਰਿਹਾ ਸੀ।

ਉਨ੍ਹਾਂ ਅੱਗੇ ਇਹ ਦੱਸਿਆ ਕਿ ਉਹ ਬਿਕਰਮਜੀਤ ਸਿੰਘ ਖਾਲਸਾ ਰਾਹੀਂ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਵਿੱਚ ਆਇਆ, ਜਿਸ ਨੂੰ ਉਹ ਕਿਸਾਨ ਅੰਦੋਲਨ, ਦਿੱਲੀ ਵਿੱਚ ਮਿਲਿਆ ਸੀ। ਉਹ 5 ਮਹੀਨੇ ਪਹਿਲਾਂ ਜੱਲੂਪੁਰ ਖੇੜਾ ਗਿਆ ਸੀ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਉਸ ਨੂੰ ਗੰਨਮੈਨ ਵਜੋਂ ਸ਼ਾਮਲ ਕੀਤਾ ਗਿਆ ਸੀ।  ਉਹ ਅਜਨਾਲਾ ਕਾਂਡ ਸਮੇਂ ਅੰਮ੍ਰਿਤਪਾਲ ਦੇ ਨਜ਼ਦੀਕੀ ਸਨ ਅਤੇ ਖਾਲਸਾ ਵਹੀਰ ਵਿੱਚ ਵੀ ਉਸਦੇ ਨਾਲ ਸਨ। ਉਸ ਨੂੰ ਸਾਰੀਆਂ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਅੰਮ੍ਰਿਤਪਾਲ ਸਿੰਘ ਦੇ ਨੇੜਲੇ ਸਾਥੀਆਂ ਬਾਰੇ ਜਾਣਕਾਰੀ ਸੀ।

ਐਸ ਐਸ ਪੀ ਅਮਨੀਤ ਕੌਂਡਲ  ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਗੋਰਖਾ ਬਾਬਾ ਨੇ ਖੁਲਾਸਾ ਕੀਤਾ ਹੈ ਕਿ ਏਕੇਐਫ ਦੇ ਸਾਰੇ ਮੈਂਬਰਾਂ ਨੂੰ ਬੈਲਟ ਨੰਬਰ ਦਿੱਤੇ ਗਏ ਸਨ। ਜਿਵੇਂ ਕਿ ਏਕੇਐਫ-03, ਏਕੇਐਫ-56, ਏਕੇਐਫ-47 ਸ਼ਾਇਦ ਅੰਮ੍ਰਿਤਪਾਲ ਦੀ ਸੀਨੀਆਰਤਾ/ਨੇੜਤਾ ਦੇ ਆਧਾਰ ‘ਤੇ ਦਿੱਤੇ ਗਏ ਸਨ।

ਉਨ੍ਹਾਂ ਕਿਹਾ ਕਿ ਗੋਰਖਾ ਬਾਬਾ ਦੇ ਮੋਬਾਇਲ ਵਿਚ 2 ਵਟਸਐਪ ਗਰੁੱਪ “ਏਕੇਐਫ” ਅਤੇ “ਅੰਮ੍ਰਿਤਪਾਲ ਟਾਈਗਰ ਫੋਰਸ” ਦੇ ਵਿਸ਼ਲੇਸ਼ਣ ਤੋਂ  ਜਾਣਕਾਰੀ ਮਿਲੀ ਹੈ। ਮੈਂਬਰਾਂ ਵਿੱਚ ਉਹ ਨੌਜਵਾਨ ਸ਼ਾਮਲ ਸਨ ਜੋ ਨਸ਼ਾ ਛੁਡਾਉਣ ਲਈ ਆਏ ਸਨ (ਜਿਵੇਂ ਕਿ ਤੇਜਿੰਦਰ ਸਿੰਘ ਗੋਰਖਾ) ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਅਤੇ ਮਾਰਸ਼ਲ ਅਤੇ ਹੱਥਿਆਰਾਂ ਦੀ ਸਿਖਲਾਈ ਦਿੱਤੀ ਗਈ।ਉਨ੍ਹਾਂ ਅੱਗੇ ਦੱਸਿਆ ਕਿ ਇਕ ਹੋਰ ਆਰੋਪੀ ਗੁਰਭੇਜ ਸਿੰਘ ਉਰਫ ਭੇਜਾ ਨੇ 2 ਮਹੀਨੇ ਪਹਿਲਾਂ 10 ਬੁਲੇਟ-ਪਰੂਫ ਜੈਕਟਾਂ ਦਾ ਪ੍ਰਬੰਧ ਕੀਤਾ ਸੀ (ਏ.ਕੇ.ਐੱਫ. ਵਜੋਂ ਚਿੰਨ੍ਹਿਤ) ਉਸਨੇ ਜੱਲੂਪੁਰ ਖੇੜਾ ਵਿਖੇ ਇੱਕ ਅਸਥਾਈ ਫਾਇਰਿੰਗ ਰੇਂਜ ਵਿਖੇ ਵਾਰਿਸ ਪੰਜਾਬ ਡੇ ਦੇ ਨਵੇਂ ਸ਼ਾਮਲ ਕੀਤੇ ਮੈਂਬਰਾਂ ਨੂੰ ਹੱਥਿਆਰਾਂ ਦੀ ਸਿਖਲਾਈ ਅਤੇ ਮਾਰਸ਼ਲ ਸਿਖਲਾਈ ਵੀ ਦਿੱਤੀ ਸੀ। ਉਨ੍ਹਾ ਦੱਸਿਆ ਕਿ ਹੱਥਿਆਰਾਂ ਦੇ ਪ੍ਰਬੰਧਨ, ਅਸੈਂਬਲਿੰਗ, ਅਸੈਂਬਲਿੰਗ ਵਿੱਚ ਮੁਹਾਰਤ ਦਿਖਾਉਣ ਵਾਲੇ ਮੈਂਬਰਾਂ ਦੇ ਵੀਡੀਓ ਵੀ ਸ਼ੇਅਰ ਕੀਤੀ ਅਤੇ ਹੱਥਿਆਰਾਂ ਦੀ ਸਾਫ ਸਫਾਈ  ਕਿਵੇਂ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਰਸਿਮਰਤ ਸਿੰਘ ਹੁੰਦਲ ਉਰਫ ਲਾਭ ਸਿੰਘ ਉਰਫ ਟਾਈਗਰ ਵੱਲੋਂ ਕੀਤੀ ਜਾਂਦੀ ਸੀ  ।ਰੋਜ਼ਾਨਾ ਦੇ ਅਧਾਰ ‘ਤੇ ਨਜ਼ਦੀਕੀ ਸੁਰੱਖਿਆ ਟੀਮ ਦੇ ਮੈਂਬਰਾਂ ਨੂੰ ਹਥਿਆਰ ਸੌਂਪੇ ਜਾਂਦੇ ਸਨ। ਸਾਰੇ ਹੱਥਿਆਰਾਂ ਅਤੇ ਬੁਲੇਟ-ਪਰੂਫ ਜੈਕਟਾਂ ਵਿੱਚ ਹੋਲੋਗ੍ਰਾਮ ਏ.ਕੇ.ਐਫ.  ਛਾਪਿਆ ਗਿਆ ਸੀ ਅਤੇ ਕੁੱਝ ਹੱਥਿਆਰਾਂ ‘ਤੇ ਲੰਬੀ ਦੂਰੀ ਦੀ ਦੂਰਬੀਨ ਵੀ ਲੱਗੀ ਹੋਈ ਸੀ।

ਐਸਐਸਪੀ ਕੌਂਡਲ ਨੇ ਅੱਗੇ ਦੱਸਿਆ ਕਿ ਗੋਰਖਾ ਬਾਬਾ ਦੇ ਫ਼ੋਨ ਦਾ ਵਿਸ਼ਲੇਸ਼ਣ ਕਰਨ ਤੇ ਅਹਿਮ ਫ਼ੋਟੋਆਂ ਅਤੇ ਵੀਡੀਓ ਬਰਾਮਦ ਹੋਈਆਂ, ਜਿਸ ਵਿਚ ਪ੍ਰਸਤਾਵਿਤ ਖਾਲਿਸਤਾਨ ਰਾਜ ਦਾ ਰਾਜ ਚਿੰਨ੍ਹ ਅਤੇ ਲੋਗੋ। ਪ੍ਰਸਤਾਵਿਤ ਖਾਲਿਸਤਾਨ ਰਾਜ ਵਿੱਚ ਕਈ ਸੂਬਿਆਂ ਦੇ ਚਿੰਨ੍ਹ ਅਤੇ ਪ੍ਰਸਤਾਵਿਤ ਖਾਲਿਸਤਾਨ ਰਾਜ ਦੇ ਮੁਦਰਾ ਬਿੱਲ (10 ਡਾਲਰ ਖਾਲਿਸਤਾਨੀ ਡਾਲਰ) ਅਤੇ ਏਕੇਐਫ ਦਾ ਹੋਲੋਗ੍ਰਾਮ ਲੋਗੋ, ਹੱਥਿਆਰਾਂ ਨਾਲ ਏਕੇਐਫ ਦੇ ਮੈਂਬਰ ‘ਤੇ ਨੌਜਵਾਨਾਂ ਨੂੰ ਹੱਥਿਆਰਾਂ ਨੂੰ ਸੰਭਾਲਣ ਅਤੇ ਲੋਡ ਕਰਨ ਅਤੇ ਫਾਇਰਿੰਗ ਅਭਿਆਸ ਦੀ ਵੀਡੀਓ, ਜੱਲੂਪੁਰ ਖੇੜਾ ਨਹਿਰ ਨੇੜੇ ਆਰਜ਼ੀ ਫਾਇਰਿੰਗ ਰੇਂਜ ਤੇ ਨੌਜਵਾਨ ਟਰੈਨਿੰਗ ਲੈਣ ਆਦਿ। ਇੱਕ ਪਾਕਿਸਤਾਨੀ ਨਾਗਰਿਕ ਦੀ ਡਰਾਈਵਿੰਗ ਲਾਇਸੈਂਸ ਫੋਟੋ ਸਮੇਤ ਅਹਿਮ ਦਸਤਾਵੇਜ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਗੋਰਖਾ ਬਾਬਾ ਤੋਂ ਬਰਾਮਾਦ ਇਤਰਾਜ ਯੋਗ ਸਮੱਗਰੀ ਇਸ ਨਵੀਂ ਮਿਲੀਸ਼ੀਆ ਫੋਰਸ ਆਨੰਦਪੁਰ ਖਾਲਸਾ ਫੌਜ (ਏ.ਕੇ.ਐਫ.) ਦੇ ਘਿਨਾਉਣੇ ਮਨਸੂਬਿਆਂ ਨੂੰ ਦਰਸਾਉਂਦੀ ਹੈ ਅਤੇ ਇਹ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਅਤੇ ਰਾਸ਼ਟਰੀ ਸੁਰੱਖਿਆ ਲਈ ਵੱਡੇ ਖਤਰੇ ਨੂੰ ਦਰਸਾਉਂਦੀ ਹੈ। ਪੰਜਾਬ ਪੁਲਿਸ ਵੱਲੋਂ ਸਮੇਂ ਸਿਰ ਕਾਰਵਾਈ ਕਰਕੇ ਇਹ ਸਭ ਟਲ ਗਿਆ ਹੈ ਅਤੇ ਪੁਲਿਸ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਮਹਿਲਾ ਕ੍ਰਿਕਟ: ਭਾਰਤ ਨੇ ਆਇਰਲੈਂਡ ਨੂੰ 304 ਦੌੜਾਂ ਨਾਲ ਹਰਾਇਆ

Current Updates

ਡਾ. ਲੀ ਦਾ ਸ਼ਰਧਾਂਜਲੀ ਸਮਾਗਮ 23 ਨੂੰ

Current Updates

HOG ਤਕਨਾਲੋਜੀ ਨਾਲ ਰੇਲਵੇ ਨੇ 170 ਕਰੋੜ ਰੁਪਏ ਬਚਾਏ

Current Updates

Leave a Comment