ਪਟਿਆਲਾ- ਰਾਜੀਵ ਗਾਂਧੀ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਯੂਥ ਕਾਂਗਰਸ ਪਟਿਆਲਾ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਵੇਰੇ 9 ਵਜੇ ਲਾਇਨ ਬਲੱਡ ਬੈਂਕ ਪਟਿਆਲਾ ਵਿਖੇ ਲਗਾਇਆ ਗਿਆ, ਜਿਸ ਵਿੱਚ 80 ਨੌਜਵਾਨਾਂ ਨੇ ਉਤਸ਼ਾਹ ਨਾਲ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ। ਜ਼ਿਲ੍ਹਾ ਯੂਥ ਕਾਂਗਰਸ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਆਪਣੀ ਜ਼ਿੰਦਗੀ ਦੇ ਅਖੀਰ ਤੱਕ ਭਾਰਤ ਦੀ ਏਕਤਾ ,ਅਖੰਡਤਾ, ਵਿਕਾਸ ਅਤੇ ਆਧੁਨਿਕਤਾ ਲਈ ਕੰਮ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਤ ਬਾਂਗਾਂ, ਸੀਨੀਅਰ ਉਪ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਗੋਪਾਲ ਸਿੰਗਲਾ, ਸੇਵਕ ਸਿੰਘ ਝਿੱਲ, ਐਡਵੋਕੇਟ ਭੂਵੇਸ਼ ਤਿਵਾੜੀ, ਹਰਦੀਪ ਸਿੰਘ ਖੈਰਾ, ਸਤਪਾਲ ਮਿਹਤਾ, ਮਾਧਵ ਸਿੰਗਲਾ, ਅਭਿਨਵ ਸ਼ਰਮਾ, ਹਰਨੀਤ ਕੌਰ ਬਰਾੜ, ਰਿਧਮ ਸ਼ਰਮਾ, ਚੇਅਰਮੈਨ ਬੀਸੀ ਸੈੱਲ ਗੁਰਮੀਤ ਸਿੰਘ ਚੌਹਾਨ, ਪ੍ਰਵੀਨ ਰਾਵਤ, ਸੁਨੀਲ ਬਾਂਗਾਂ, ਰਵੀ ਮੱਟੂ, ਸੁਖਵਿੰਦਰ ਸਿੰਘ ਸੁੱਖਾ, ਧਰਮਿੰਦਰ ਕੁਮਾਰ, ਸੌਰਵ ਵਾਲੀਆ, ਹਰਸ਼ ਬਾਜਵਾ, ਤਨੁਜ ਮੋਦੀ, ਨੀਰਜ ਵਰਮਾ, ਅਨੁਜ ਮੋਦੀ, ਰਨਕੇਸ਼ਵ ਸ਼ਰਮਾ, ਅਮੀਸ਼ ਗੋਇਲ, ਰੋਹਿਤ ਗੋਇਲ, ਲੁਗੇਸ਼ ਬਾਂਸਲ ਅਤੇ ਮੁਕੇਸ਼ ਬਾਂਸਲ ਹਾਜ਼ਰ ਸਨ।
previous post