December 1, 2025
ਅੰਤਰਰਾਸ਼ਟਰੀਖਾਸ ਖ਼ਬਰ

ਵਿਨੀਪੈਗ ਵਿਚ ਰੰਗਲਾ ਪੰਜਾਬ ਮੇਲਾ 14 ਜੂਨ ਨੂੰ

ਵਿਨੀਪੈਗ ਵਿਚ ਰੰਗਲਾ ਪੰਜਾਬ ਮੇਲਾ 14 ਜੂਨ ਨੂੰ

ਵਿਨੀਪੈਗ- ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਮੈਪਲ ਲੀਫ ਪੰਜਾਬ ਐਸੋਸੀਏਸ਼ਨ ਵੱਲੋਂ ਪ੍ਰੋਫੈਸਰ ਮੋਹਣ ਸਿੰਘ ਯਾਦਗਾਰੀ ਰੰਗਲਾ ਪੰਜਾਬ ਮੇਲਾ 14 ਜੂਨ ਨੂੰ ਦੁਪਹਿਰ 12 ਵਜੇ ਤੋਂ ਰਾਤ 9 ਵਜੇ ਮੈਪਲ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿਖੇ ਕਰਵਾਇਆ ਜਾਵੇਗਾ।

ਇਸ ਸਬੰਧ ਸਾਬ ਉੱਪਲ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ’ਚ ਉੱਘੇ ਪੰਜਾਬੀ ਗਾਇਕ ਸਰਬਜੀਤ ਚੀਮਾ, ਮਨਜੀਤ ਰੂਪੋਵਾਲੀਆ, ਸਿਮਰਨ, ਹਰਜੀਤ ਸਿੱਧੂ, ਸਾਰਥਕ, ਕੋਰੇ ਵਾਲਾ ਮਾਨ, ਸੁਰਜੀਤ ਖ਼ਾਨ, ਸੱਜਣ ਅਦੀਬ, ਪ੍ਰਵੀਨ ਦਰਦੀ, ਹਰਜੀਤ ਸਿੱਧੂ ਅਤੇ ਹੋਰ ਕਲਾਕਾਰ ਆਪੋ ਆਪਣੇ ਫਨ ਦਾ ਮੁਜ਼ਾਹਰਾ ਕਰ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਸਬੰਧੀ ਰੋਬਨ ਬਾਜਵਾ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ਲਈ ਕੋਈ ਟਿਕਟ ਨਹੀਂ ਰੱਖੀ ਗਈ ਤੇ ਇਹ ਮੇਲਾ ਫਾਦਰਜ਼ ਡੇਅ ਨੂੰ ਸਮਰਪਿਤ ਹੈ। ਇਸ ਦੌਰਾਨ ਇਸ ਪ੍ਰੋਗਰਾਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਵਿਚ ਸ਼ਹਿਰ ਦੇ ਪਤਵੰਤਿਆਂ ਨੇ ਹਿੱਸਾ ਲਿਆ। ਇਸ ਦੌਰਾਨ ਐੱਮਐੱਲਏ ਦਲਜੀਤ ਬਰਾੜ ਅਤੇ ਐੱਮਪੀ ਕੇਵਿਨ ਲਾਮ ਰੂਸ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਪ੍ਰਬੰਧਕਾਂ ਵੱਲੋਂ ਹਲਕੀ ਰਿਫਰੈਸ਼ਮੈਂਟ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ।

Related posts

ਰਾਮਦੇਵ ਦੀ ‘ਸ਼ਰਬਤ ਜਿਹਾਦ’ ਟਿੱਪਣੀ ਨੇ ਕੋਰਟ ਦੀ ਜ਼ਮੀਰ ਨੂੰ ਝੰਜੋੜਿਆ

Current Updates

ਆਈਐੱਸਐੱਸਐੱਫ ਵਿਸ਼ਵ ਕੱਪ: ਸਿਫ਼ਤ ਕੌਰ ਸਮਰਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ

Current Updates

ਅਰਜਨਟੀਨਾ ਦੇ ਵਫ਼ਦ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਆਧੁਨਿਕ ਖੇਤੀਬਾੜੀ ਜੁਗਤਾਂ ਵਿੱਚ ਦਿਖਾਈ ਰੁਚੀ

Current Updates

Leave a Comment