December 1, 2025
ਖਾਸ ਖ਼ਬਰਰਾਸ਼ਟਰੀ

ਬਦਰੀਨਾਥ ਦੇ ਕਿਵਾੜ ਛੇ ਮਹੀਨਿਆਂ ਬਾਅਦ ਖੁੱਲ੍ਹੇ

ਬਦਰੀਨਾਥ ਦੇ ਕਿਵਾੜ ਛੇ ਮਹੀਨਿਆਂ ਬਾਅਦ ਖੁੱਲ੍ਹੇ

ਬਦਰੀਨਾਥ– ਉੱਤਰਾਖੰਡ ਦੇ ਚਮੋਲੀ ਜ਼ਿਲੇ ’ਚ ਸਥਿਤ ਬਦਰੀਨਾਥ ਮੰਦਰ ਦੇ ਕਿਵਾੜ ਛੇ ਮਹੀਨਿਆਂ ਬਾਅਦ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਤੋਂ ਪਹਿਲਾਂ ਵੈਦਿਕ ਜਾਪ ਕੀਤੇ ਗਏ ਤੇ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਮੰਦਰ ਦੇ ਦਰਵਾਜ਼ੇ ਸਵੇਰੇ 6 ਵਜੇ ਖੋਲ੍ਹੇ ਗਏ। ਇਸ ਮੌਕੇ ਵੱਖ-ਵੱਖ ਕਿਸਮਾਂ ਦੇ ਪੰਦਰਾਂ ਟਨ ਫੁੱਲਾਂ ਨਾਲ ਮੰਦਰ ਨੂੰ ਸ਼ਿੰਗਾਰਿਆ ਗਿਆ ਅਤੇ ਭਾਰਤੀ ਫੌਜ ਨੇ ਇਸ ਮੌਕੇ ਭਗਤੀ ਸੰਗੀਤ ਵਜਾਇਆ। ਇਸ ਮੌਕੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਦੇ ਪ੍ਰਧਾਨ ਮਹਿੰਦਰ ਭੱਟ ਅਤੇ ਟੀਹਰੀ ਦੇ ਵਿਧਾਇਕ ਕਿਸ਼ੋਰ ਉਪਾਧਿਆਏ ਮੌਜੂਦ ਸਨ। ਇਸ ਮੰਦਰ ’ਤੇ ਕਰੀਬ 10 ਮਿੰਟ ਤੱਕ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਢੋਲ ਦੀਆਂ ਧੁਨਾਂ, ਆਰਮੀ ਬੈਂਡ ਦੀਆਂ ਧੁਨਾਂ ਅਤੇ ਹਜ਼ਾਰਾਂ ਸ਼ਰਧਾਲੂਆਂ ਨੇ ‘ਜੈ ਬਦਰੀ’ ਦੇ ਨਾਅਰੇ ਲਾਏ।

ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਇੱਕ ਸੁਰੱਖਿਅਤ ਅਤੇ ਨਿਰਵਿਘਨ ਚਾਰਧਾਮ ਯਾਤਰਾ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹਨ। ਉਨ੍ਹਾਂ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਯਾਤਰਾ ਨੂੰ ਹਰਿਆ ਭਰਿਆ ਅਤੇ ਸਾਫ਼ ਸੁਥਰਾ ਬਣਾਉਣ ਲਈ ਸਰਕਾਰ ਦੇ ਯਤਨਾਂ ਵਿੱਚ ਸਹਿਯੋਗ ਕਰਨ।ਮੰਦਰ ਵਿੱਚ ਸਭ ਤੋਂ ਪਹਿਲਾਂ ਬਦਰੀਨਾਥ ਧਾਮ ਦੇ ਮੁੱਖ ਪੁਜਾਰੀ ਰਾਵਲ, ਧਰਮਾਧਿਕਾਰੀ ਅਤੇ ਵੇਦਪਾਥੀਆਂ ਵੱਲੋਂ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ। ਰੀਤੀ ਰਿਵਾਜਾਂ ਅਨੁਸਾਰ ਦੇਵੀ ਲਕਸ਼ਮੀ ਨੂੰ ਪਾਵਨ ਅਸਥਾਨ ਤੋਂ ਬਾਹਰ ਕੱਢਿਆ ਗਿਆ ਅਤੇ ਬਾਅਦ ਵਿੱਚ ਲਕਸ਼ਮੀ ਮੰਦਰ ਦੇ ਅੰਦਰ ਬਿਰਾਜਮਾਨ ਕੀਤਾ ਗਿਆ। ਇਸ ਤੋਂ ਬਾਅਦ ਭਗਵਾਨ ਕੁਬੇਰ ਅਤੇ ਭਗਵਾਨ ਊਧਵ ਬਦਰੀਨਾਥ ਮੰਦਰ ਦੇ ਪਾਵਨ ਅਸਥਾਨ ‘ਚ ਬਿਰਾਜਮਾਨ ਹੋਏ।

 

Related posts

ਸਾਬਕਾ ਮੰਤਰੀ ਮੁਖਮੈਲਪੁਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

Current Updates

ਵਿਜੀਲੈਂਸ ਬਿਊਰੋ ਵੱਲੋਂ ਏ.ਐਸ.ਆਈ. 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ

Current Updates

ਜ਼ਮੀਨੀ ਘੁਟਾਲਾ: ਕਰਨਾਟਕ ਹਾਈ ਕੋਰਟ ਵੱਲੋਂ ਮੁੱਖ ਮੰਤਰੀ ਸਿੱਧਾਰਮੱਈਆ ਦੀ ਪਤਨੀ ਤੇ ਮੰਤਰੀ ਨੂੰ ਈਡੀ ਦੇ ਸੰਮਨ ਰੱਦ

Current Updates

Leave a Comment