September 28, 2026
ਅੰਤਰਰਾਸ਼ਟਰੀਖਾਸ ਖ਼ਬਰਖੇਡਾਂ

ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਨੂੰ 1-0 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਨੂੰ 1-0 ਨਾਲ ਹਰਾਇਆ

ਪਰਥ- ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਇਕ ਰੋਮਾਂਚਕ ਮੈਚ ਵਿੱਚ ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਆਪਣੀ ਪਹਿਲੀ ਤੇ ਆਖਰੀ ਜਿੱਤ ਹਾਸਲ ਕੀਤੀ ਹੈ। ਇਸ ਤੋਂ ਬਾਅਦ ਭਾਰਤੀ ਟੀਮ ਆਸਟਰੇਲੀਆ ਤੋਂ ਵਤਨ ਪਰਤ ਆਵੇਗੀ। ਪਰਥ ਹਾਕੀ ਸਟੇਡੀਅਮ ਵਿੱਚ 21ਵੇਂ ਮਿੰਟ ਵਿੱਚ ਸਟਰਾਈਕਰ ਨਵਨੀਤ ਕੌਰ ਨੇ ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਭਾਰਤ 1 ਮਈ ਅਤੇ 3 ਮਈ ਨੂੰ ਆਸਟਰੇਲੀਆ ਦੀ ਸੀਨੀਅਰ ਟੀਮ ਤੋਂ 0-2 ਅਤੇ 2-3 ਨਾਲ ਹਾਰ ਗਿਆ ਸੀ ਤੇ ਇਸ ਤੋਂ ਇਲਾਵਾ ਭਾਰਤ ਨੂੰ ਆਸਟਰੇਲੀਆ ‘ਏ’ ਤੋਂ 3-5 ਅਤੇ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲੇ ਕੁਆਰਟਰ ਵਿੱਚ ਆਸਟਰੇਲੀਆ ਨੇ ਖੇਡ ਵਿੱਚ ਦਬਦਬਾ ਬਣਾਇਆ ਅਤੇ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤ ਦੀ ਬਚਾਅ ਪੰਕਤ ਨੇ ਗੋਲ ਨਾ ਹੋਣ ਦਿੱਤਾ। ਦੂਜੇ ਕੁਆਰਟਰ ਦੇ ਛੇ ਮਿੰਟ ਬਾਅਦ ਭਾਰਤ ਨੇ ਉਪ ਕਪਤਾਨ ਨਵਨੀਤ ਕੌਰ ਦੇ ਮੈਦਾਨੀ ਗੋਲ ਦੀ ਬਦੌਲਤ ਲੀਡ ਹਾਸਲ ਕੀਤੀ। ਆਖ਼ਰੀ ਕੁਆਰਟਰ ਵਿੱਚ ਆਸਟਰੇਲੀਆ ਨੂੰ ਇੱਕ ਪੈਨਲਟੀ ਕਾਰਨਰ ਮਿਲਿਆ ਪਰ ਉਹ ਉਸ ਨੂੰ ਗੋਲ ਵਿਚ ਨਾ ਬਦਲ ਸਕਿਆ।

Related posts

ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਆਪ’ ਨੇ ਲੁਧਿਆਣਾ ਪੱਛਮੀ ਹਲਕੇ ਤੋਂ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ

Current Updates

ਕੜਾਕੇ ਦੀ ਠੰਡ ਦਰਮਿਆਨ ਪੰਜਾਬ ਦੇ ਸਕੂਲਾਂ ਚ ਵਧੀਆਂ ਛੁੱਟੀਆਂ

Current Updates

ਘੱਗਰ ਦਾ ਖ਼ਤਰਾ : ਲੋਕਾਂ ਨੇ ਘਰਾਂ ਅੱਗੇ ਲਾਈਆਂ ਰੇਤੇ ਦੀਆਂ ਬੋਰੀਆਂ

Current Updates

Leave a Comment