April 27, 2025
ਖਾਸ ਖ਼ਬਰਪੰਜਾਬਰਾਸ਼ਟਰੀ

ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਵੱਲੋਂ ਪਾਕਿ ਨਾਲ ਸਬੰਧਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼, ਇਕ ਕਾਬੂ

ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਵੱਲੋਂ ਪਾਕਿ ਨਾਲ ਸਬੰਧਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼, ਇਕ ਕਾਬੂ

ਅੰਮ੍ਰਿਤਸਰ- ਪੰਜਾਬ ਪੁਲੀਸ ਨੇ ਪਾਕਿਸਤਾਨ ਨਾਲ ਕਥਿਤ ਸਬੰਧਾਂ ਵਾਲੇ ਇੱਕ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਅੰਮ੍ਰਿਤਸਰ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਕਥਿਤ ਸੱਤ ਪਿਸਤੌਲ, ਚਾਰ ਜ਼ਿੰਦਾ ਕਾਰਤੂਸ ਅਤੇ 1.50 ਲੱਖ ਰੁਪਏ ਬਰਾਮਦ ਕੀਤੇ ਗਏ ਹਨ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇੱਕ ਖੁਫ਼ੀਆ ਜਾਣਕਾਰੀ ਦੇ ਅਧਾਰ ਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਾਕਿਸਤਾਨ ਨਾਲ ਜੁੜੇ ਇੱਕ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਅੰਮ੍ਰਿਤਸਰ ਤੋਂ ਅਭਿਸ਼ੇਕ ਕੁਮਾਰ ਨੂੰ ਗ੍ਰਿਫਤਾਰ ਕੀਤਾ, ਉਸ ਦੇ ਕਬਜ਼ੇ ਵਿੱਚੋਂ 7 ਪਿਸਤੌਲ (.30 ਬੋਰ ਦੇ 5 ਪਿਸਤੌਲ ਅਤੇ 2 ਗਲੌਕ 9 ਐਮਐਮ ਪਿਸਤੌਲ ਸਮੇਤ), 4 ਜ਼ਿੰਦਾ ਕਾਰਤੂਸ (.30 ਬੋਰ) ਅਤੇ 1,50,000 ਰੁਪਏ ਬਰਾਮਦ ਕੀਤੇ ਹਨ।’’ ਉਨ੍ਹਾਂ ਕਿਹਾ ਕਿ ਆਸਟਰੇਲੀਆ ਅਧਾਰਿਤ ਜੱਸਾ, ਪਾਕਿਸਤਾਨ ਸਥਿਤ ਤਸਕਰਾਂ ਨਾਲ ਮਿਲ ਕੇ ਆਪਣੇ ਮੁਕਾਮੀ ਸਾਥੀਆਂ ਜੋਧਬੀਰ ਸਿੰਘ ਉਰਫ਼ ਜੋਧਾ ਅਤੇ ਅਭਿਸ਼ੇਕ ਕੁਮਾਰ ਦੀ ਮਦਦ ਨਾਲ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਗੈਰ-ਕਾਨੂੰਨੀ ਹਥਿਆਰਾਂ/ਗੋਲਾ ਬਾਰੂਦ ਦੀ ਤਸਕਰੀ ਦਾ ਪ੍ਰਬੰਧ ਕਰਦਾ ਹੈ।’’

ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਭਿਸ਼ੇਕ ਕੁਮਾਰ ਅਤੇ ਜੋਧਬੀਰ ਸਿੰਘ ਉਰਫ਼ ਜੋਧਾ ਕਥਿਤ ਤੌਰ ਹਵਾਲਾ ਲੈਣ-ਦੇਣ ਵਿੱਚ ਵੀ ਸ਼ਾਮਲ ਹਨ, ਜੋ ਅਪਰਾਧਿਕ ਸਰਗਰਮੀਆਂ ਵਿੱਚ ਲੱਗੇ ਵੱਡੇ ਨੈੱਟਵਰਕ ਨਾਲ ਉਨ੍ਹਾਂ ਦੇ ਸਬੰਧ ਨੂੰ ਦਰਸਾਉਂਦਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਚ ਇਸ ਸਬੰਧੀ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਥਿਆਰ ਤਸਕਰੀ ਮਾਡਿਊਲ ਵਿਚ ਸ਼ਾਮਲ ਹੋਰਨਾਂ ਲੋਕਾਂ ਨੂੰ ਫੜਨ ਲਈ ਜਾਂਚ ਜਾਰੀ ਹੈ।

Related posts

ਦਲਜੀਤ ਦੋਸਾਂਝ ਨੇ ਦੋਹਰੇ ਮਾਪਦੰਡਾਂ ਲਈ ਤਿਲੰਗਾਨਾ ਸਰਕਾਰ ਘੇਰੀ

Current Updates

ਬਦਲਦੇ ਦੌਰ ’ਚ ਖ਼ਾਨ ਤਿੱਕੜੀ

Current Updates

ਬੰਦ ਪਈ ਪੁਲਿਸ ਚੌਂਕੀ ਭਿਖਾਰੀਵਾਲ ‘ਚ ਧਮਾਕਾ, ਕੁੱਤਾ ਸਕਾਟ ਸਮੇਤ ਮੌਕੇ ‘ਤੇ ਪੁੱਜੀਆਂ ਪੁਲਿਸ ਟੀਮਾਂ

Current Updates

Leave a Comment