September 27, 2026
ਖਾਸ ਖ਼ਬਰਰਾਸ਼ਟਰੀ

ਮਹਾਰਾਸ਼ਟਰ ਦੀ ਮਸਜਿਦ ਵਿੱਚ ਧਮਾਕਾ

ਮਹਾਰਾਸ਼ਟਰ ਦੀ ਮਸਜਿਦ ਵਿੱਚ ਧਮਾਕਾ

ਮੁੰਬਈ- ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਵਿਚ ਇਕ ਮਸਜਿਦ ਵਿਚ ਅੱਜ ਧਮਾਕਾ ਹੋ ਗਿਆ। ਇਹ ਧਮਾਕਾ ਦੁਪਹਿਰ ਚਾਰ ਵਜੇ ਦੇ ਕਰੀਬ ਹੋਇਆ। ਧਮਾਕੇ ਨਾਲ ਇਮਾਰਤ ਦੇ ਅੰਦਰਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿਚ ਬੀੜ ਦੇ ਗੇਵਰਾਈ ਦੇ ਵਸਨੀਕ ਵਿਜੈ ਰਾਮ (22) ਅਤੇ ਸ੍ਰੀਰਾਮ ਅਸ਼ੋਕ ਸਗਾੜੇ (24) ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਘਟਨਾ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਕਿਉਂਕਿ ਭਲਕੇ ਈਦ ਉਲ ਫਿਤਰ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਣਕਾਰੀ ਲਈ ਜਾ ਰਹੀ ਹੈ ਤੇ ਇਹ ਪਤਾ ਲੱਗ ਗਿਆ ਹੈ ਕਿ ਇਹ ਧਮਾਕਾ ਕਿਸ ਨੇ ਕੀਤਾ।

Related posts

ਮਨੀਪੁਰ:ਸੀਆਰਪੀਐੱਫ ਜਵਾਨ ਵੱਲੋਂ ਕੈਂਪ ’ਚ ਫਾਇਰਿੰਗ; ਕਾਂਸਟੇਬਲ ਤੇ ਸਬ-ਇੰਸਪੈਕਟਰ ਦੀ ਮੌਕੇ ’ਤੇ ਮੌਤ, 8 ਜ਼ਖ਼ਮੀ

Current Updates

ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੋੜਿਆਂ ਦੀ ਸੇਵਾ

Current Updates

ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਕੇਂਦਰ ਸਰਕਾਰ ਤੋਂ ਕਣਕ ਦੇ ਖ਼ਰੀਦ ਮਾਪਦੰਡਾਂ ਵਿੱਚ ਛੋਟ ਦੀ ਮੰਗ

Current Updates

Leave a Comment