December 1, 2025
ਖਾਸ ਖ਼ਬਰਰਾਸ਼ਟਰੀ

ਪਾਕਿਸਤਾਨ ਦੀ ਕੱਟੜ ਮਾਨਸਿਕਤਾ ਨਹੀਂ ਬਦਲ ਸਕਦਾ ਭਾਰਤ: ਜੈਸ਼ੰਕਰ

ਪਾਕਿਸਤਾਨ ਦੀ ਕੱਟੜ ਮਾਨਸਿਕਤਾ ਨਹੀਂ ਬਦਲ ਸਕਦਾ ਭਾਰਤ: ਜੈਸ਼ੰਕਰ

ਨਵੀਂ ਦਿੱਲੀ- ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਵਿੱਚ ਘੱਟਗਿਣਤੀਆਂ ਨਾਲ ਹੋ ਰਹੇ ਸਲੂਕ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਰ ਦੇਸ਼ (ਭਾਰਤ) ਕਿਸੇ ਗੁਆਂਢੀ ਮੁਲਕ ਦੀ ‘ਕੱਟੜ ਮਾਨਸਿਕਤਾ’ ਨੂੰ ਨਹੀਂ ਬਦਲ ਸਕਦਾ। ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਪਾਕਿਸਤਾਨ ’ਚ ਫਰਵਰੀ ਮਹੀਨੇ ਹਿੰਦੂਆਂ ’ਤੇ ਹੋਏ ਹਮਲਿਆਂ ਦੀਆਂ 10 ਘਟਨਾਵਾਂ ਦਾ ਹਵਾਲਾ ਦਿੱਤਾ। ਵਿਦੇਸ਼ ਮੰਤਰੀ ਨੇ ਸਿੱਖ, ਇਸਾਈ ਤੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਨਾਲ ਵਧੀਕੀ ਦੀਆਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ। ਜੈਸ਼ੰਕਰ ਨੇ ਕਿਹਾ ਕਿ ਭਾਰਤ ਘੱਟਗਿਣਤੀ ਭਾਈਚਾਰਿਆਂ ਨਾਲ ਵਧੀਕੀਆਂ ਦੇ ਅਜਿਹੇ ਮਾਮਲੇ ਕੌਮਾਂਤਰੀ ਪੱਧਰ ਵੀ ਉਠਾ ਰਿਹਾ ਹੈ। ਜੈਸ਼ੰਕਰ ਨੇ ਇੱਕ ਸਵਾਲ ਦੇ ਜਵਾਬ ’ਚ ਕਿਹਾ, ‘‘ਬੰਗਲਾਦੇਸ਼ ਵਿੱਚ ਸਾਲ 2024 ’ਚ ਘੱਟਗਿਣਤੀਆਂ ’ਤੇ ਹਮਲੇ ਦੇ 2,400 ਮਾਮਲੇ ਸਾਹਮਣੇ ਆਏ ਸਨ ਜਦਕਿ ਇਸ ਸਾਲ ਹੁਣ ਤੱਕ ਅਜਿਹੀਆਂ 72 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਮੈਂ ਆਪਣੇ ਬੰਗਲਦੇਸ਼ੀ ਹਮਰੁਤਬਾ ਕੋਲ ਇਹ ਮਾਮਲਾ ਉਠਾਇਆ ਸੀ। ਇਹ ਸਰਕਾਰ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।’’

ਇਸ ਦੌਰਾਨ ਇੱਕ ਹੋਰ ਸਵਾਲ ਕਿ ਕੀ ਭਾਰਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪਾਕਿਸਤਾਨ ਖ਼ਿਲਾਫ਼ ਰੁਖ਼ ਵਾਂਗ ਕਰਵਾਈ ਦੀ ਕੋਈ ਯੋਜਨਾ ਬਣਾਈ ਜਾ ਰਹੀ ਹੈ?, ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਇੱਕ ਸਰਕਾਰ ਤੇ ਦੇਸ਼ ਵਜੋਂ ਅਸੀਂ ਇੱਕ ਗੁਆਂਢੀ ਦੀ ਕੱਟੜ ਮਾਨਸਿਕਤਾ ਨੂੰ ਨਹੀਂ ਬਦਲ ਸਕਦੇ। ਇੱਥੋਂ ਤੱਕ ਇੰਦਰਾ ਗਾਂਧੀ ਵੀ ਅਜਿਹਾ ਨਹੀਂ ਕਰ ਸਕੀ ਸੀ।’’

Related posts

ਹਫ਼ਤੇ ਦੇ ਪਹਿਲੇ ਦਿਨ ਸ਼ੇਅਰ ਬਜ਼ਾਰ ’ਚ ਤੇਜ਼ੀ, ਸੈਂਸੈਕਸ 1,006 ਅੰਕਾਂ ਦੇ ਵਾਧੇ ਨਾਲ ਬੰਦ

Current Updates

ਹਿਮਾਚਲ ਦੇ ਮੰਡੀ ਵਿੱਚ ਭੂਚਾਲ ਦੇ ਝਟਕੇ

Current Updates

ਮੁੱਖ ਮੰਤਰੀ ਨੇ ਪੁਣਛ ਸੈਕਟਰ ਦੇ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ

Current Updates

Leave a Comment