December 28, 2025
ਖਾਸ ਖ਼ਬਰਰਾਸ਼ਟਰੀ

ਇਨ੍ਹਾਂ ਤਰੀਕਾਂ ਨੂੰ ਵੀ ਖੁੱਲ੍ਹੇ ਰਹਿਣਗੇ ਆਮਦਨ ਕਰ ਵਿਭਾਗ ਦੇ ਦਫ਼ਤਰ

ਇਨ੍ਹਾਂ ਤਰੀਕਾਂ ਨੂੰ ਵੀ ਖੁੱਲ੍ਹੇ ਰਹਿਣਗੇ ਆਮਦਨ ਕਰ ਵਿਭਾਗ ਦੇ ਦਫ਼ਤਰ

ਨਵੀਂ ਦਿੱਲੀ- ਦੇਸ਼ ਭਰ ਵਿੱਚ ਆਮਦਨ ਕਰ ਵਿਭਾਗ ਦੇ ਦਫ਼ਤਰ 29 ਮਾਰਚ ਤੋਂ 31 ਮਾਰਚ ਦੌਰਾਨ ਵੀ ਖੁੱਲ੍ਹੇ ਰਹਿਣਗੇ ਤਾਂ ਜੋ ਵਿੱਤੀ ਸਾਲ ਲਈ ਬਕਾਇਆ ਟੈਕਸ ਨਾਲ ਸਬੰਧਤ ਕਾਰੋਬਾਰ ਨੂੰ ਪੂਰਾ ਕਰਨ ਵਿੱਚ ਟੈਕਸਦਾਤਾਵਾਂ ਦੀ ਸਹੂਲਤ ਹੋ ਸਕੇ। ਮੌਜੂਦਾ ਵਿੱਤੀ ਸਾਲ 2024-25 ਆਗਾਮੀ 31 ਮਾਰਚ ਨੂੰ ਖਤਮ ਹੋ ਰਿਹਾ ਹੈ। ਇਸ ਫ਼ੈਸਲੇ ਮੁਤਾਬਕ ਆਗਾਮੀ ਹਫ਼ਤੇ ਦੇ ਅਖ਼ੀਰ (weekend) ਅਤੇ ਸੰਭਵ ਤੌਰ ’ਤੇ ਸੋਮਵਾਰ ਨੂੰ ਆਉਣ ਵਾਲੀ ਈਦ-ਉਲ-ਫਿਤਰ ਵਾਲੇ ਦਿਨ ਵੀ ਆਮਦਨ ਕਰ ਵਿਭਾਗ ਦੇ ਦਫ਼ਤਰ ਖੁੱਲ੍ਹੇ ਰਹਿਣਗੇ।

ਇੱਕ ਆਦੇਸ਼ ਵਿੱਚ ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਕਿਹਾ, “ਬਕਾਇਆ ਵਿਭਾਗੀ ਕੰਮਾਂ ਨੂੰ ਪੂਰਾ ਕਰਨ ਦੀ ਸਹੂਲਤ ਲਈ, ਪੂਰੇ ਭਾਰਤ ਵਿੱਚ ਸਾਰੇ ਇਨਕਮ ਟੈਕਸ ਦਫ਼ਤਰ 29, 30 ਅਤੇ 31 ਮਾਰਚ, 2025 ਨੂੰ ਖੁੱਲ੍ਹੇ ਰਹਿਣਗੇ।” 31 ਮਾਰਚ, 2025 ਮੌਜੂਦਾ ਵਿੱਤੀ ਸਾਲ ਦਾ ਆਖ਼ਰੀ ਦਿਨ ਹੋਣ ਕਰਕੇ, ਵਿੱਤੀ ਸਾਲ ਨਾਲ ਸਬੰਧਤ ਸਾਰੀਆਂ ਸਰਕਾਰੀ ਅਦਾਇਗੀਆਂ ਅਤੇ ਨਿਬੇੜੇ ਉਸ ਦਿਨ ਤੱਕ ਪੂਰੇ ਕੀਤੇ ਜਾਣੇ ਹਨ। 31 ਮਾਰਚ, ਹੀ AY (ਅਸੈਸਮੈਂਟ ਸਾਲ) 2023-24 ਲਈ ਅੱਪਡੇਟਿਡ ਆਈਟੀਆਰ ਦਾਖ਼ਲ ਕਰਨ ਦੀ ਆਖਰੀ ਮਿਤੀ ਵੀ ਹੈ।

Related posts

ਵਿਜੀਲੈਂਸ ਬਿਊਰੋ ਵੱਲੋਂ ਕੂੜਾ ਚੁੱਕਣ ਵਾਲੇ ਤੋਂ 4000 ਰੁਪਏ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ

Current Updates

ਹਾਦਸੇ ’ਚ ਮੌਤਾਂ ਬਾਰੇ ਸਰਕਾਰ ਨੇ ਚੁੱਪ ਧਾਰੀ; ਪੀੜਤਾਂ ਦੀ ਪਛਾਣ ਲਈ ਹੋਣਗੇ DNA ਟੈਸਟ

Current Updates

ਵਿੱਤ ਮੰਤਰੀ ਚੀਮਾ ਵੱਲੋਂ ਨਾਬਾਰਡ ਤੋਂ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਦੀ ਸਮੀਖਿਆ ਲਈ ਉੱਚ ਤਾਕਤੀ ਕਮੇਟੀ ਦੀ ਪ੍ਰਧਾਨਗੀ ਕੀਤੀ

Current Updates

Leave a Comment