August 17, 2026
ਖਾਸ ਖ਼ਬਰਮਨੋਰੰਜਨਰਾਸ਼ਟਰੀ

‘ਦੰਗਲ’ ’ਚ ਮੈਂ ਛੋਟੀ ਜਿਹੀ ਗ਼ਲਤੀ ਕੀਤੀ ਸੀ: ਆਮਿਰ ਖ਼ਾਨ

‘ਦੰਗਲ’ ’ਚ ਮੈਂ ਛੋਟੀ ਜਿਹੀ ਗ਼ਲਤੀ ਕੀਤੀ ਸੀ: ਆਮਿਰ ਖ਼ਾਨ

ਮੁੰਬਈ: ਬੌਲੀਵੁੱਡ ਸਟਾਰ ਆਮਿਰ ਖ਼ਾਨ ਨੇ ਕਿਹਾ ਕਿ ਸਾਲ 2016 ਵਿੱਚ ਆਈ ਬਲੌਕਬਾਸਟਰ ਫਿਲਮ ‘ਦੰਗਲ’ ਉਸ ਦੀ ਬਿਹਤਰੀਨ ਫਿਲਮ ਸੀ। ਉਸ ਨੇ ਕਿਹਾ ਕਿ ਇਸ ਫਿਲਮ ਵਿੱਚ ਇੱਕ ਸ਼ੌਟ ਦੌਰਾਨ ਉਸ ਤੋਂ ਮਾਮੂਲੀ ਗ਼ਲਤੀ ਹੋ ਗਈ ਸੀ। ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ਵਿੱਚ ਅਦਾਕਾਰ ਨੇ ਮਹਾਂਵੀਰ ਸਿੰਘ ਫੋਗਾਟ ਦਾ ਕਿਰਦਾਰ ਨਿਭਾਇਆ ਸੀ। ਆਮਿਰ ਖ਼ਾਨ ਰੈੱਡ ਲੌਰੀ ਫਿਲਮ ਫੈਸਟੀਵਲ ’ਚ ਸਾਲ 1988 ’ਚ ਆਈ ਫਿਲਮ ‘ਕਿਆਮਤ ਸੇ ਕਿਆਮਤ ਤਕ’ ਦੀ ਸਕਰੀਨਿੰਗ ਸਮੇਂ ਪੁੱਜੇ ਹੋਏ ਸਨ। ਇਸ ਸਬੰਧੀ ਆਮਿਰ ਨੇ ਦੱਸਿਆ ਕਿ ਅਮਿਤਾਭ ਬੱਚਨ ਨੇ ਉਸ ਦੀ ਇਸ ਗ਼ਲਤੀ ਨੂੰ ਝੱਟ ਪਛਾਣ ਲਿਆ ਸੀ। ਉਸ ਨੇ ਕਿਹਾ,‘ਜੇ ਮੇਰੀ ਪਸੰਦ ਦੀ ਫਿਲਮ ਦੀ ਚੋਣ ਕਰਨੀ ਹੋਵੇ ਤਾਂ ਇਹ ਬੇਸ਼ੱਕ ਔਖਾ ਹੈ ਪਰ ‘ਦੰਗਲ’ ਵਿੱਚ ਮੇਰੀ ਅਦਾਕਾਰੀ ਬਿਹਤਰੀਨ ਸੀ। ਫਿਲਮ ਵਿੱਚ ਇੱਕ ਹੀ ਗ਼ਲਤੀ ਹੋਈ ਸੀ ਜਿਸ ਨੂੰ ਅਮਿਤਾਭ ਬੱਚਨ ਨੇ ਪਛਾਣ ਲਿਆ ਸੀ।’ ਆਮਿਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਮਿਤਾਭ ਨੂੰ ਫਿਲਮ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਫਿਲਮ ਬਹੁਤ ਵਧੀਆ ਸੀ ਪਰ ਤੁਸੀਂ ਇੱਕ ਜਗ੍ਹਾ ਕਿਰਦਾਰ ਤੋਂ ਬਾਹਰ ਹੋ ਗਏ ਸੀ।’’ ਅਦਾਕਾਰ ਨੇ ਕਿਹਾ ਕਿ ਫਿਲਮ ਦੌਰਾਨ ਦੰਗਲ ’ਚ ਉਸ ਨੇ ਇੱਕ ਵਾਰ ‘ਯੈੱਸ’ ਕਿਹਾ ਸੀ, ਜਦੋਂਕਿ ਮਹਾਂਵੀਰ ਫੋਗਾਟ ਅਜਿਹਾ ਨਹੀਂ ਕਹਿ ਸਕਦਾ ਸੀ। ਇਸ ਥਾਂ ਮਹਾਂਵੀਰ ਨੇ ‘ਵਾਹ’ ਜਾਂ ‘ਸ਼ਾਬਾਸ਼’ ਕਹਿਣਾ ਸੀ। ਅਦਾਕਾਰ ਨੇ ਕਿਹਾ ਕਿ ਹਰ ਫਿਲਮ ਵਿੱਚ ਉਸ ਤੋਂ ਕੋਈ ਨਾ ਕੋਈ ਗ਼ਲਤ ਹੋ ਜਾਂਦੀ ਹੈ, ਕੋਈ ਵੀ ਫਿਲਮ ਮੁਕੰਮਲ ਨਹੀਂ ਹੁੰਦੀ।

Related posts

ਥਾਈਲੈਂਡ-ਕੰਬੋਡੀਆ ਟਕਰਾਅ: ਭਾਰਤੀ ਦੂਤਾਵਾਸ ਵੱਲੋਂ ਯਾਤਰਾ ਸਬੰਧੀ ਸਲਾਹ ਜਾਰੀ

Current Updates

ਐੱਸ ਆਈ ਆਰ ’ਤੇ ਚਰਚਾ ਨਾ ਕਰਨ ’ਤੇ ਵਾਕਆਊਟ; ਰਾਜ ਸਭਾ ਦੀ ਕਾਰਵਾਈ ਭਲਕ ਤਕ ਮੁਲਤਵੀ

Current Updates

ਵਾਰੀ ਦਾ ਵੱਟਾ: ਪਾਕਿਸਤਾਨ ਵੱਲੋਂ ਭਾਰਤੀ ਹਾਈ ਕਮਿਸ਼ਨ ਦਾ ਮੁਲਾਜ਼ਮ ਬਰਖ਼ਾਸਤ

Current Updates

Leave a Comment