April 9, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਚੈੱਕ ਬਾਊਂਸ ਮਾਮਲਾ: ਫਿਲਮਸਾਜ਼ ਰਾਮ ਗੋਪਾਲ ਵਰਮਾ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਚੈੱਕ ਬਾਊਂਸ ਮਾਮਲਾ: ਫਿਲਮਸਾਜ਼ ਰਾਮ ਗੋਪਾਲ ਵਰਮਾ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਮੁੰਬਈ-ਇੱਥੋਂ ਦੀ ਸੈਸ਼ਨ ਅਦਾਲਤ ਨੇ ਚੈੱਕ ਬਾਊਂਸ ਮਾਮਲੇ ’ਚ ਜੇਲ੍ਹ ਦੀ ਸਜ਼ਾ ਮੁਅੱਤਲ ਕਰਨ ਦੀ ਫਿਲਮਸਾਜ਼ ਰਾਮਗੋਪਾਲ ਵਰਮਾ ਦੀ ਅਪੀਲ ਰੱਦ ਕਰਦਿਆਂ ਉਸ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਰਾਮ ਗੋਪਾਲ ਵਰਮਾ ਖ਼ਿਲਾਫ਼ 2018 ’ਚ ਕੰਪਨੀ ਨੇ ‘ਚੈੱਕ ਬਾਊਂਸ’ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਪਹਿਲਾਂ 21 ਜਨਵਰੀ ਨੂੰ ਅੰਧੇਰੀ ’ਚ ਜੁਡੀਸ਼ਲ ਮੈਜਿਸਟਰੇਟ (ਫਸਟ ਕਲਾਸ) ਵਾਈਪੀ ਪੁਜਾਰੀ ਨੇ ਵਰਮਾ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਸਜ਼ਾ ਯੋਗ ਅਪਰਾਧ ਲਈ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਫਿਲਮਸਾਜ਼ ਨੂੰ ਤਿੰਨ ਮਹੀਨੇ ਦੇ ਸਜ਼ਾ ਸੁਣਾਈ ਸੀ ਤੇ ਤਿੰਨ ਮਹੀਨਿਆਂ ਅੰਦਰ ਸ਼ਿਕਾਇਤਕਰਤਾ ਨੂੰ 3,72,219 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ। ਵਰਮਾ ਨੇ ਇਸ ਤੋਂ ਬਾਅਦ ਸੈਸ਼ਨ ਅਦਾਲਤ ’ਚ ਅਪੀਲ ਦਾਇਰ ਕਰਕੇ ਸਜ਼ਾ ਮੁਅੱਤਲ ਕਰਨ ਦੀ ਮੰਗ ਕੀਤੀ ਸੀ।

ਵਧੀਕ ਸੈਸ਼ਨ ਜੱਜ ਏਏ ਕੁਲਕਰਨੀ ਨੇ ਵਰਮਾ ਦੀ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਉਸ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ। ਵਾਰੰਟ ਤਾਮੀਲ ਕਰਾਉਣ ਲਈ ਮਾਮਲਾ 28 ਜੁਲਾਈ ਤੱਕ ਮੁਲਤਵੀ ਕੀਤਾ ਗਿਆ ਹੈ। ਜੱਜ ਨੇ ਕਿਹਾ ਕਿ ਮੁਲਜ਼ਮ ਅਦਾਲਤ ’ਚ ਪੇਸ਼ ਹੋਣ ਮਗਰੋਂ ਜ਼ਮਾਨਤ ਲਈ ਅਰਜ਼ੀ ਦੇਣ ਲਈ ਆਜ਼ਾਦ ਹੈ।

Related posts

ਰਾਜ ਸਭਾ ਦੇ ਚੇਅਰਮੈਨ ਨੇ ਕਾਂਗਰਸ ਦੇ ਸੰਸਦ ਮੈਂਬਰ ਦਾ ਨਾਂ ਲਿਆ

Current Updates

ਦਿਲਜੀਤ ਨੇ ਜ਼ਿੰਦਗੀ ’ਚ ਅੱਗੇ ਵਧਣ ਦਾ ਮੰਤਰ ਦੱਸਿਆ

Current Updates

ਨਾਬਾਲਗ ਲੜਕੀ ਦਾ ਵਿਆਹ: ਬਰਾਤ ਤੋਂ ਪਹਿਲਾਂ ਪਹੁੰਚੀ ਪੁਲੀਸ

Current Updates

Leave a Comment