December 28, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਦੀਆਂ ‘ਨਕਲੀ ਟਿਕਟਾਂ’ ਵੇਚਣ ਵਾਲਾ ਦਿੱਲੀ ਵਾਸੀ ਗ੍ਰਿਫ਼ਤਾਰ

ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਦੀਆਂ ‘ਨਕਲੀ ਟਿਕਟਾਂ’ ਵੇਚਣ ਵਾਲਾ ਦਿੱਲੀ ਵਾਸੀ ਗ੍ਰਿਫ਼ਤਾਰ

ਨਵੀਂ ਦਿੱਲੀ-  ਪੁਲੀਸ ਨੇ ਮੰਗਲਵਾਰ ਨੂੰ ਇੱਕ ਵਿਅਕਤੀ ਨੂੰ ਜ਼ੋਮੈਟੋ ਦੇ ਨਾਮ ‘ਤੇ ਇੱਕ ਜਾਅਲੀ ਵੈੱਬਸਾਈਟ ਬਣਾ ਕੇ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ (actor-singer Diljit Dosanjh’s concert) ਦੀਆਂ ‘ਨਕਲੀ ਟਿਕਟਾਂ’ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮ ਦੀ ਪਛਾਣ ਨਿਤਿਨ ਵਜੋਂ ਹੋਈ ਹੈ, ਜੋ ਕਿ ਰਾਜੀਵ ਨਗਰ, ਉੱਤਰ ਪੱਛਮੀ (ਦਿੱਲੀ) ਦਾ ਰਹਿਣ ਵਾਲਾ ਹੈ।

ਪੁਲੀਸ ਅਨੁਸਾਰ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ (Zomato) ਨੇ 17 ਸਤੰਬਰ ਨੂੰ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ (ਦੱਖਣ) ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜ਼ੋਮੈਟੋ ਦੇ ਨਾਮ ‘ਤੇ ਜਾਅਲੀ ਵੈੱਬਸਾਈਟਾਂ (https://zomato-live.com, https://zomato-live.in, https://zomato-live.online, https://luxuryflame.online/checkout-2/), ਈਮੇਲ ਆਈਡੀ zometoliveevent@gmail.com ਬਣਾਈਆਂ ਗਈਆਂ ਹਨ, ਜੋ ਦਿਲਜੀਤ ਦੋਸਾਂਝ ਦੇ ਕੰਸਰਟ ਦੀਆਂ ਟਿਕਟਾਂ ਵੇਚ ਰਹੀਆਂ ਹਨ ਜਦੋਂ ਕਿ ਇਸ ਲਈ ਸਿਰਫ ਉਕਤ ਕੰਪਨੀ ਨੂੰ ਅਧਿਕਾਰਤ ਕੀਤਾ ਗਿਆ ਸੀ।

ਇਸ ਸ਼ਿਕਾਇਤ ‘ਤੇ ਪੁਲੀਸ ਸਟੇਸ਼ਨ ਗੁਰੂਗ੍ਰਾਮ ਵਿਖੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ, ਇੰਸਪੈਕਟਰ ਨਵੀਨ ਕੁਮਾਰ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।

ਪੁਲੀਸ ਪੁੱਛਗਿੱਛ ਦੌਰਾਨ ਨਿਤਿਨ ਨੇ ਖੁਲਾਸਾ ਕੀਤਾ ਕਿ ਉਹ ਇੱਕ ਜਾਅਲੀ ਵੈੱਬਸਾਈਟ ਬਣਾ ਕੇ ਦਿਲਜੀਤ ਦੇ ਸੰਗੀਤ ਸਮਾਰੋਹ ਲਈ ਟਿਕਟਾਂ ਵੇਚ ਰਿਹਾ ਸੀ।

ਗੁਰੂਗ੍ਰਾਮ ਪੁਲੀਸ ਦੇ ਬੁਲਾਰੇ ਸੰਦੀਪ ਕੁਮਾਰ ਨੇ ਕਿਹਾ, “ਮੁਲਜ਼ਮ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਦੋਸ਼ੀ ਨੂੰ ਹੋਰ ਪੁੱਛਗਿੱਛ ਲਈ ਪੁਲੀਸ ਹਿਰਾਸਤ ਦੀ ਮੰਗ ਲਈ ਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ।”

Related posts

ਪੰਜਾਬ ਦੀਆਂ ਮੰਗਾਂ ਮੰਨਣ ਲਈ ਕੇਂਦਰ ਤਿਆਰ: ਬਿੱਟੂ

Current Updates

ਵਕਫ਼ ਕਾਨੂੰਨ ਦਾ ਵਿਰੋਧ: ਕੇਂਦਰੀ ਗ੍ਰਹਿ ਸਕੱਤਰ ਵੱਲੋਂ ਬੰਗਾਲ ਦੇ ਮੁੱਖ ਸਕੱਤਰ ਤੇ ਡੀਜੀਪੀ ਨਾਲ ਗੱਲਬਾਤ

Current Updates

ਨਜਫ਼ਗੜ੍ਹ ਦੋਹਰਾ ਕਤਲ ਕੇਸ: ਗੁਰੂਗ੍ਰਾਮ ਵਿਚ ਵੱਡੇ ਤੜਕੇ ਪੁਲੀਸ ਮੁਕਾਬਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ

Current Updates

Leave a Comment