September 13, 2026
ਖਾਸ ਖ਼ਬਰਪੰਜਾਬ

ਨਜਾਇਜ਼ ਕਬਜ਼ਿਆਂ ਤੇ ਭ੍ਰਿਸ਼ਟਾਚਾਰ ਖਿਲਾਫ਼ ਆਵਾਜ਼ ਚੁੱਕੇਗਾ ਏ.ਸੀ.ਏ.ਈ.ਓ.

ਨਜਾਇਜ਼ ਕਬਜ਼ਿਆਂ ਤੇ ਭ੍ਰਿਸ਼ਟਾਚਾਰ ਖਿਲਾਫ਼ ਆਵਾਜ਼ ਚੁੱਕੇਗਾ ਏ.ਸੀ.ਏ.ਈ.ਓ.
ਸੰਜੀਵ ਬਬਲਾ ਦੀ ਅਗੁਵਾਈ ‘ਚ ਐਂਟੀ ਕਰੱਪਸ਼ਨ ਐਂਡ ਐਂਟੀ ਐਨਕ੍ਰੋਚਮੈਂਟ ਆਰਗੇਨਾਈਜੇਸ਼ਨ ਦਾ ਗਠਨ

ਪਟਿਆਲਾ:ਸ਼ਹਿਰ ਦੇ ਪ੍ਰਸਿੱਧ ਸਮਾਜਿਕ ਕਾਰਕੁੰਨ ਅਤੇ ਤੇਜ਼-ਤਰਾਰ ਹਿੰਦੂ ਨੇਤਾ ਸੰਜੀਵ ਬਬਲਾ ਦੀ ਅਗਵਾਈ ਵਿੱਚ ਐਂਟੀ ਕਰੱਪਸ਼ਨ ਐਂਡ ਐਂਟੀ ਐਨਕ੍ਰੋਚਮੈਂਟ ਆਰਗੇਨਾਈਜੇਸ਼ਨ (ਏਸੀਏਈਓ) ਦਾ ਗਠਨ ਕੀਤਾ ਗਿਆ ਹੈ। ਸ੍ਰੀ ਬਬਲਾ ਦੀ ਪ੍ਰਧਾਨਗੀ ਹੇਠ ਭਗਵਾਨ ਸ਼੍ਰੀ ਪਰਸ਼ੂਰਾਮ ਵਾਟਿਕਾ ‘ਚ ਹੋਈ ਬੈਠਕ ਦੌਰਾਨ ਇਹ ਸੰਗਠਨ ਬਣਾਉਣ ਦਾ ਫੈਸਲਾ ਲਿਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਬਬਲਾ ਨੇ ਦੱਸਿਆ ਕਿ ਸੰਗਠਨ ਦਾ ਮੁੱਖ ਉਦੇਸ਼ ਹਰ ਪ੍ਰਕਾਰ ਦੇ ਭ੍ਰਿਸ਼ਟਾਚਾਰ ਅਤੇ ਨਜਾਇਜ਼ ਕਬਜ਼ਿਆਂ ਖਿਲਾਫ਼ ਆਵਾਜ਼ ਬੁਲੰਦ ਕਰਨਾ ਹੋਵੇਗਾ। ਸਰਕਾਰੀ ਦਫ਼ਤਰਾਂ ‘ਚ ਹੋਣ ਵਾਲੇ ਭ੍ਰਿਸ਼ਟਾਚਾਰ ਤੋਂ ਇਲਾਵਾ ਲੋਕਾਂ ਤੋਂ ਜਬਰਨ ਵਸੂਲੀ ਕਰਨ ਵਾਲਿਆਂ ਅਤੇ ਬਲੈਕਮੇਲ ਕਰਨ ਵਾਲਿਆਂ ਨੂੰ ਵੀ ਨਕੇਲ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਬਜ਼ਿਆਂ ਦੇ ਮਾਮਲਿਆਂ ਵਿੱਚ ਸਰਕਾਰੀ ਜ਼ਮੀਨਾਂ ਤੇ ਰਾਜਨੀਤਿਕ ਸ਼ਹਿ ਤੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੋ ਰਹੇ ਨਾਜਾਇਜ਼ ਕਬਜ਼ਿਆਂ ਦੇ ਖ਼ਿਲਾਫ਼ ਹਰ ਸੰਭਵ ਕਾਰਵਾਈ ਅਮਲ ‘ਚ ਲਿਆਉਣ ਲਈ ਉੱਚ ਪੱਧਰ ਤੇ ਆਵਾਜ਼ ਚੁੱਕੀ ਜਾਵੇਗੀ। ਬਬਲਾ ਨੇ ਕਿਹਾ ਕਿ ਉਨਾਂ ਬਜ਼ੁਰਗਾਂ, ਸ਼ਰੀਫ਼ ਅਤੇ ਕਮਜ਼ੋਰ ਲੋਕਾਂ ਦੀ ਵੀ ਮਦਦ ਕੀਤੀ ਜਾਵੇਗੀ, ਜਿਨ੍ਹਾਂ ਦੀ ਪ੍ਰਾਈਵੇਟ ਪ੍ਰਾਪਰਟੀ ਤੇ ਬਦਮਾਸ਼ਾਂ ਅਤੇ ਬਾਹੂਬਲੀਆਂ ਨੇ ਜਬਰੀ ਕਬਜ਼ੇ ਕਰ ਰੱਖੇ ਹਨ। ਔਲਾਦ ਵੱਲੋਂ ਜਾਇਦਾਦ ਹਾਸਲ ਕਰਨ ਉਪਰੰਤ ਬੇਘਰ ਕੀਤੇ ਬਜ਼ੁਰਗਾਂ ਦੀ ਵੀ ਮਦਦ ਕੀਤੀ ਜਾਵੇਗੀ।
ਸੰਜੀਵ ਬਬਲਾ ਨੇ ਕਿਹਾ ਕਿ ਸੰਗਠਨ ਸਰਕਾਰ ਦੇ ਅੱਖ-ਕੰਨ ਬਣਕੇ ਨਜਾਇਜ਼ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਖਿਲਾਫ਼ ਆਵਾਜ਼ ਚੁੱਕੇਗਾ। ਪਰੰਤੂ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਸੰਵਿਧਾਨਕ ਅਹੁਦੇ ਤੇ ਬੈਠਾ ਵਿਅਕਤੀ ਕਾਨੂੰਨ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਠਨ ਨੂੰ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਵਕੀਲਾਂ, ਪੱਤਰਕਾਰਾਂ, ਬੁੱਧੀਜੀਵੀਆਂ, ਅਧਿਆਪਕਾਂ, ਮਾਨਵ ਅਧਿਕਾਰ ਕਾਰਕੁੰਨਾਂ ਅਤੇ ਸਮਾਜ ਸੇਵੀਆਂ ਦਾ ਸਮਰਥਨ ਪ੍ਰਾਪਤ ਹੈ। ਜਲਦੀ ਹੀ ਸੰਗਠਨ ਦੇ ਵਿਭਿੰਨ ਵਿੰਗਾਂ ਦਾ ਵੀ ਗਠਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਗਠਨ ਨੂੰ ਰਜਿਸਟਰਡ ਕਰਵਾਉਣ ਦੀ ਜਿੰਮੇਵਾਰੀ ਸਮਾਜ ਸੇਵੀ ਸੌਰਵ ਸ਼ਰਮਾ ਨੂੰ ਸੌਂਪੀ ਗਈ ਹੈ। ਫਿਲਹਾਲ ਸੰਜੀਵ ਬਬਲਾ ਸੰਗਠਨ ਦੇ ਕਨਵੀਨਰ ਦੀ ਭੂਮਿਕਾ ਨਿਭਾਉਣਗੇ। ਜਲਦੀ ਹੀ ਸੰਗਠਨ ਦੇ ਅਹੁਦੇਦਾਰਾਂ ਦੀ ਨਾਮਾਂ ਦੀ ਘੋਸ਼ਣਾ ਵੀ ਕੀਤੀ ਜਾਵੇਗੀ। ਅੱਜ ਦੀ ਬੈਠਕ ਵਿੱਚ ਸਮਾਜ ਸੇਵੀ ਸੌਰਵ ਸ਼ਰਮਾ, ਵਿਨੋਦ ਬਾਲੀ, ਵਰੁਣ ਸ਼ਰਮਾ, ਰਾਜੀਵ ਸ਼ਰਮਾ, ਕਾਮੇਸ਼ ਸਿੰਗਲਾ, ਸੁਰਿੰਦਰ ਸ਼ਰਮਾ, ਰਾਜ ਕੁਮਾਰ, ਰਕੇਸ਼ ਠਾਕੁਰ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।

Related posts

ਜੰਗਬੰਦੀ ਤੋਂ ਬਾਅਦ ਇਰਾਨ ਦੇ ਸੁਪਰੀਮ ਲੀਡਰ ਖਾਮਨੇਈ ਨੇ ਪਹਿਲੇ ਬਿਆਨ ’ਚ ਕੀਤਾ ਜਿੱਤ ਦਾ ਦਾਅਵਾ

Current Updates

मिशन 2027 के लिए कार्यकर्ताओं में उत्साह: कूका, शर्मा

Current Updates

ਸ਼ਿਵਰਾਜ ਚੌਹਾਨ ਅੱਜ ਕਿਸਾਨਾਂ ਨਾਲ ਕਰ ਸਕਦੇ ਨੇ ਗੱਲਬਾਤ

Current Updates

Leave a Comment