September 13, 2026
ਖਾਸ ਖ਼ਬਰਰਾਸ਼ਟਰੀ

ਭਾਰਤ ਨੂੰ ਉੱਭਰਦੇ ਸੁਰੱਖਿਆ ਖ਼ਤਰਿਆਂ ਦੇ ਟਾਕਰੇ ਲਈ ਤਿਆਰ ਰਹਿਣ ਦੀ ਲੋੜ: ਰਾਜਨਾਥ

ਭਾਰਤ ਨੂੰ ਉੱਭਰਦੇ ਸੁਰੱਖਿਆ ਖ਼ਤਰਿਆਂ ਦੇ ਟਾਕਰੇ ਲਈ ਤਿਆਰ ਰਹਿਣ ਦੀ ਲੋੜ: ਰਾਜਨਾਥ

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਦੀ ਸੁਰੱਖਿਆ ਪ੍ਰਣਾਲੀ ਨੂੰ ਸਾਈਬਰ ਤੇ ‘ਹਾਈਬ੍ਰਿਡ’ ਜੰਗ ਦੇ ਨਾਲ-ਨਾਲ ‘ਪੁਲਾੜ ਅਧਾਰਿਤ ਜਾਸੂਸੀ’ ਵਰਗੇ ਉੱਭਰਦੇ ਖ਼ਤਰਿਆਂ ਨਾਲ ਨਜਿੱਠਣ ਲਈ ਸਮਰੱਥ ਬਣੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਦਰੂਨੀ ਸੁਰੱਖਿਆ ਤੋਂ ਭਾਵ ਸਿਰਫ਼ ਅਤਿਵਾਦ, ਵੱਖਵਾਦੀ ਅੰੰਦੋਲਨ ਤੇ ਖੱਬੇ-ਪੱਖੀ ਅਤਿਵਾਦ ਵਰਗੇ ਰਵਾਇਤੀ ਖ਼ਤਰਿਆ ਨਾਲ ਹੀ ਨਜਿੱਠਣਾ ਨਹੀਂ ਹੈ ਬਲਕਿ ਇਸ ਦਾ ਮਤਲਬ ਉਨ੍ਹਾਂ ਗ਼ੈਰ-ਰਵਾਇਤੀ ਖ਼ਤਰਿਆਂ ਨਾਲ ਨਜਿੱਠਣ ਦੀ ਤਿਆਰੀ ਕਰਨਾ ਵੀ ਹੈ ਜੋ ਦੇਸ਼ ਦੇ ਆਰਥਿਕ ਅਤੇ ਰਣਨੀਤਕ ਹਿੱਤਾਂ ਨੂੰ ਅਸਥਿਰ ਕਰ ਸਕਦੇ ਹਨ।

ਰੱਖਿਆ ਮੰਤਰੀ ਮੁਤਾਬਕ ਭਾਰਤ ਦੀ ਕੌਮੀ ਸੁਰੱਖਿਆ ਨੂੰ ਸਮੁੱਚੇ ਤੌਰ ’ਤੇ ਦੇਖਿਆ ਜਾਣਾ ਚਾਹੀਦਾ ਹੈ। ਵੱਖ-ਵੱਖ ਸੁਰੱਖਿਆ ਏਜੰਸੀਆਂ ਦੀਆਂ ਕੋਸ਼ਿਸ਼ਾਂ ਦਾ ਏਕੀਕਰਨ ਕਰਨਾ ਅਤੇ ਆਧੁਨਿਕ ਤਕਨੀਕੀ ਵਿਕਾਸ ਦਾ ਲਾਹਾ ਲੈਣਾ ਚਾਹੀਦਾ ਹੈ। ਰਾਜਨਾਥ ਸਿੰਘ ਨੇ ਕਿਹਾ, ‘‘ਡੀਆਰਡੀਓ ਨੇ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ ਤੇ ਅੰਦਰੂਨੀ ਸੁਰੱਖਿਆ ’ਚ ਇਸ ਦਾ ਯੋਗਦਾਨ ਵੀ ਓਨਾ ਹੀ ਸਲਾਹੁਣਯੋਗ ਹੈ।’’ ਉਨ੍ਹਾਂ ਨੇ ਡੀਆਰਡੀਓ ਤੇ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਮਿਲ ਕੇ ਅਜਿਹੇ ਉਤਪਾਦਾਂ ਦੀ ਸੂਚੀ ਤਿਆਰ ਕਰਨ ਜਿਨ੍ਹਾਂ ਨੂੰ ਸਮਾਂਬੱਧ ਤਰੀਕੇ ਨਾਲ ਸਾਂਝੇ ਤੌਰ ’ਤੇ ਵਿਕਸਤ ਅਤੇ ਤਾਇਨਾਤ ਕੀਤਾ ਜਾ ਸਕੇ। ਉਨ੍ਹਾਂ ਆਖਿਆ, ‘‘ਸਾਡੇ ਸੁਰੱਖਿਆ ਬਲਾਂ ਨੂੰ ਮੋਹਰੀ ਰਹਿਣ ਲਈ ਸਰਵੋਤਮ ਹਥਿਆਰਾਂ ਤੇ ਤਕਨੀਕਾਂ ਦੀ ਲੋੜ ਹੈ।’’ ਰੱਖਿਆ ਮੰਤਰੀ ਨੇ ਸੁਰੱਖਿਆ ਤੋਂ ਇਲਾਵਾ ਆਫ਼ਤ ਪ੍ਰਬੰਧਨ ਤੇ ਮਨੁੱਖੀ ਰਾਹਤ ਲਈ ਵੀ ਤਕਨੀਕਾਂ ਦਾ ਲਾਹਾ ਲੈਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤਕਨੀਕ ਦੀ ਭੂਮਿਕਾ ਸਿਰਫ਼ ਰੱਖਿਆ ਵਿੱਚ ਹੀ ਨਹੀਂ ਬਲਕਿ ਸ਼ਾਂਤੀ ਤੇ ਸਮਾਜਿਕ ਭਲਾਈ ਯਕੀਨੀ ਬਣਾਉਣ ’ਚ ਵੀ ਹੈ।

Related posts

ਉੱਘੇ ਫਿਲਮਸਾਜ਼ ਸ਼ਿਆਮ ਬੈਨੇਗਲ ਦਾ ਦੇਹਾਂਤ

Current Updates

ਬਜਟ ਸੈਸ਼ਨ ਰਾਸ਼ਟਰਪਤੀ ਦੇ ਸੰਬੋਧਨ ਨਾਲ 31 ਜਨਵਰੀ ਨੂੰ ਹੋਵੇਗੀ ਬਜਟ ਇਜਲਾਸ ਦੀ ਸ਼ੁਰੂਆਤ

Current Updates

ਪੰਜਾਬ ਵਿੱਚ ਇਸ ਹਫ਼ਤੇ ਬਦਲੇਗਾ ਮੌਸਮ

Current Updates

Leave a Comment