ਸ੍ਰੀਨਗਰ-ਕਸ਼ਮੀਰ ਦੇ ਬਹੁਤੇ ਹਿੱਸਿਆਂ ਵਿਚ ਅੱਜ ਮੀਂਹ ਪਿਆ ਤੇ ਉੱਚ ਪਹਾੜੀ ਇਲਾਕਿਆਂ ਵਿਚ ਸੱਜਰੀ ਬਰਫ਼ਬਾਰੀ ਹੋਈ। ਮੀਂਹ ਤੇ ਬਰਫ਼ਬਾਰੀ ਨਾਲ ਖਿੱਤੇ ਵਿਚ ਤਾਪਮਾਨ ਕਈ ਦਰਜੇ ਹੇਠਾਂ ਆ ਗਿਆ ਹੈ। ਮੀਂਹ ਸੋਮਵਾਰ ਤੜਕੇ ਪੈਣਾ ਸ਼ੁਰੂ ਹੋਇਆ।
ਪਹਿਲਗਾਮ ਸਣੇ ਦੱਖਣੀ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿਚ ਕਈ ਥਾਈਂ ਬਰਫ਼ਬਾਰੀ ਹੋਈ। ਬਾਰਾਮੂਲਾ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਵੀ ਸੱਜਰੀ ਬਰਫ਼ਬਾਰੀ ਦੀਆਂ ਰਿਪੋਰਟਾਂ ਹਨ। ਲੱਦਾਖ ਨਾਲ ਲੱਗਦੇ ਕਾਰਗਿਲ ਜ਼ਿਲ੍ਹੇ ਵਿਚ ਵੀ ਬਰਫਬਾਰੀ ਦੇਖੀ ਗਈ ਹੈ।