April 18, 2025
ਪੰਜਾਬ

ਰਿਲਾਇੰਸ ਗਰੁੱਪ ਦਾ ਮਾਰਕੀਟ ਕੈਪ ਇਕ ਦਿਨ ‘ਚ 40,000 ਕਰੋੜ ਰੁਪਏ ਤੋਂ ਵੱਧ ਘਟਿਆ

ਰਿਲਾਇੰਸ ਗਰੁੱਪ ਦਾ ਮਾਰਕੀਟ ਕੈਪ ਇਕ ਦਿਨ ‘ਚ 40,000 ਕਰੋੜ ਰੁਪਏ ਤੋਂ ਵੱਧ ਘਟਿਆ

ਮੁੰਬਈ-ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਸੋਮਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਉਨ੍ਹਾਂ ਦੇ ਬਾਜ਼ਾਰ ਪੂੰਜੀਕਰਨ ਵਿਚ 40,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਇਨ੍ਹਾਂ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 40,511.91 ਕਰੋੜ ਰੁਪਏ ਘਟ ਕੇ 17.46 ਲੱਖ ਕਰੋੜ ਰੁਪਏ ਰਹਿ ਗਿਆ ਹੈ। ਇਹ ਨੁਕਸਾਨ ਮਾਰਕੀਟ ਵਿੱਚ ਇੱਕ ਵਿਆਪਕ ਕਮਜ਼ੋਰੀ ਦਾ ਹਿੱਸਾ ਹੈ।

ਸਟਰਲਿੰਗ ਐਂਡ ਵਿਲਸਨ ਰੀਨਿਊਏਬਲ ਐਨਰਜੀ ਲਿਮਟਡ, ਜਸਟ ਡਾਇਲ ਲਿਮਿਟਡ ਅਤੇ ਬਾਲਾਜੀ ਟੈਲੀਫਿਲਮਜ਼ ਲਿਮਟਿਡ ਸਭ ਤੋਂ ਵੱਧ ਘਾਟੇ ਵਿੱਚ ਸਨ। ਰਿਲਾਇੰਸ ਗਰੁੱਪ ਦੀ ਫਲੈਗਸ਼ਿਪ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਡ ਨਿਫਟੀ-50 ਵਿੱਚ ਤੀਜੀ ਸਭ ਤੋਂ ਵੱਡੀ ਘਾਟੇ ਵਾਲੀ ਸੀ।

ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 35,319.49 ਕਰੋੜ ਰੁਪਏ ਘਟ ਕੇ 15.89 ਲੱਖ ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 26.10 ਰੁਪਏ ਜਾਂ 2.17 ਫੀਸਦੀ ਦੀ ਗਿਰਾਵਟ ਨਾਲ 1,174 ਰੁਪਏ ’ਤੇ ਬੰਦ ਹੋਏ। ਉਧਰ ਜਸਟ ਡਾਇਲ ਦੇ ਸ਼ੇਅਰ 54 ਰੁਪਏ ਜਾਂ 6.43 ਫੀਸਦੀ ਡਿੱਗ ਕੇ 786.25 ਰੁਪਏ ’ਤੇ ਬੰਦ ਹੋਏ। ਸਟਰਲਿੰਗ ਐਂਡ ਵਿਲਸਨ ਰੀਨਿਊਏਬਲ ਐਨਰਜੀ ਦਾ ਸ਼ੇਅਰ 15.65 ਰੁਪਏ ਜਾਂ 6.13 ਫੀਸਦੀ ਡਿੱਗ ਕੇ 239.80 ਰੁਪਏ ’ਤੇ ਬੰਦ ਹੋਇਆ।

Related posts

ਟਰਾਂਸਪੋਰਟ ਵਿਭਾਗ ਦੀ ਆਮਦਨ ਵਿੱਚ 2021-22 ਦੇ ਮੁਕਾਬਲੇ ਵਿੱਤੀ ਵਰ੍ਹੇ 22-23 ਦੌਰਾਨ 661.51 ਕਰੋੜ ਰੁਪਏ ਦਾ ਵਾਧਾ: ਲਾਲਜੀਤ ਸਿੰਘ ਭੁੱਲਰ

Current Updates

ਹੱਡਚੀਰਵੀਂ ਠੰਢ ਵਿੱਚ ਢਾਬੀ-ਗੁੱਜਰਾਂ ਸਰਹੱਦ ’ਤੇ ਕਿਸਾਨਾਂ ਦੇ ਹੌਸਲੇ ਬੁਲੰਦ

Current Updates

ਜੰਜ਼ੀਰਾਂ ਨਾਲ ਜਕੜ ਕੇ ਭਾਰਤੀਆਂ ਨੂੰ ਉਨ੍ਹਾਂ ਦੀ ਮਾਤ-ਭੂਮੀ ‘ਤੇ ਭੇਜ ਕੇ ਟਰੰਪ ਨੇ ਮੋਦੀ ਨੂੰ ਵਾਪਸੀ ਦਾ ਤੋਹਫ਼ਾ ਦਿੱਤਾ

Current Updates

Leave a Comment