October 3, 2026
ਪੰਜਾਬ

ਕਾਂਗਰਸੀ ਆਗੂ ਹਿਮਾਨੀ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ

ਕਾਂਗਰਸੀ ਆਗੂ ਹਿਮਾਨੀ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ

ਚੰਡੀਗੜ੍ਹ- ਯੁਵਾ ਕਾਂਗਰਸੀ ਆਗੂ ਹਿਮਾਨੀ ਦਾ ਬੇਰਹਿਮੀ ਨਾਲ ਕਤਲ ਹੋ ਗਿਆ ਸੀ। ਉਸ ਦੀ ਲਾਸ਼ ਸ਼ਨਿਚਰਵਾਰ ਦੁਪਹਿਰ ਨੂੰ ਸਾਂਪਲਾ ਫਲਾਈਓਵਰ ਨਾਲ ਪੈਂਦੀਆਂ ਝਾੜੀਆਂ ਵਿੱਚ ਇਕ ਸੂਟਕੇਸ ਵਿਚੋਂ ਮਿਲੀ ਸੀ। ਹਿਮਾਨੀ ਦੀ ਮਾਂ ਨੇ ਹੁਣ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਹੱਤਿਆ ਪਿੱਛੇ ਪਾਰਟੀ ਆਗੂਆਂ ਦਾ ਹੱਥ ਹੈ। ਉਨ੍ਹਾਂ ਉਸ ਦੀ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਹਿਮਾਨੀ ਦੀ ਮਾਂ ਅੱਜ ਪੋਸਟਮਾਰਟਮ ਵਾਲੀ ਥਾਂ ਪੁੱਜੀ। ਉਨ੍ਹਾਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਦੇ ਕਈ ਲੋਕ ਉਸ ਦੀ ਲੜਕੀ ਦੀ ਤਰੱਕੀ ਤੋਂ ਖੁਸ਼ ਨਹੀਂ ਸਨ।

ਪਤਾ ਲੱਗਾ ਕਿ ਹਿਮਾਨੀ ਤਿੰਨ ਕੁ ਦਿਨ ਪਹਿਲਾਂ ਰੋਹਤਕ ਦੇ ਇਕ ਪਿੰਡ ਵਿਆਹ ’ਤੇ ਗਈ ਸੀ। ਪੁਲੀਸ ਟੀਮਾਂ ਮ੍ਰਿਤਕਾ ਦੇ ਮੁਹੱਲੇ ਵਿੱਚ ਰੋਹਤਕ ਬੱਸ ਸਟੈਂਡ ’ਤੇ ਲੱਗ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਰੋਹਤਕ ਦੇ ਕਾਂਗਰਸੀ ਆਗੂ ਦੀ ਪਤਨੀ ਬੀਬੀ ਬਤਰਾ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਿਮਾਨੀ ਦੇ ਕਤਲ ਨੂੰ ਦੁਖਦਾਈ ਤੇ ਭਾਜਪਾ ਸਰਕਾਰ ’ਤੇ ਧੱਬਾ ਦੱਸਿਆ। ਪਾਰਟੀ ਸੂਤਰਾਂ ਮੁਤਾਬਿਕ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸਮੇਂ ਹਿਮਾਨੀ ਸਰਗਰਮ ਵਰਕਰ ਰਹੀ ਤੇ ਰਾਹੁਲ ਨਾਲ ਚਲਦੀ ਰਹੀ ਸੀ। ਮੁਹੱਲਾ ਵਾਸੀਆਂ ਮੁਤਾਬਿਕ ਹਿਮਾਨੀ ਦੇ ਪਿਤਾ ਨੇ ਬੀ.ਐਸ.ਐਫ਼ ਵਿੱਚ ਨੌਕਰੀ ਤੋਂ ਬਾਅਦ ਰੋਹਤਕ ਵਿਚ ਰਿਹਾਇਸ਼ ਕੀਤੀ ਸੀ। 10 ਸਾਲ ਪਹਿਲਾਂ ਪਿਤਾ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ।

Related posts

ਡੇਰਾਬਸੀ ਵਿਖੇ ਸ੍ਰੀ ਸੁਖਮਨੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਦਾ ਨੀਂਹ ਪੱਥਰ ਰੱਖਿਆ

Current Updates

10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

Current Updates

ਜੰਮੂ-ਕਟੜਾ ਐਕਸਪ੍ਰੈਸਵੇਅ ਦੇ ਨਿਰਮਾਣ ਪਲਾਂਟ ਵਿੱਚ ਅੱਗ, ਕਰੀਬ 2 ਕਰੋੜ ਦਾ ਨੁਕਸਾਨ

Current Updates

Leave a Comment